ਲੁਧਿਆਣਾ ‘ਚ ਬਾਈਕ ‘ਤੇ ਜਾ ਰਹੇ ਐਨਆਰਆਈ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਲੁਧਿਆਣਾ, 18 ਜੁਲਾਈ : ਸਥਾਨਕ ਸ਼ਹਿਰ ਦੇ ਥਾਣਾ ਸਦਰ ਦੇ ਇਲਾਕੇ ਠਾਕੁਰ ਕਾਲੋਨੀ 'ਚ ਸੋਮਵਾਰ ਰਾਤ ਕਰੀਬ 12 ਵਜੇ ਇਕ ਐੱਨ.ਆਰ.ਆਈ. ਆਪਣੇ ਨੌਕਰ ਨਾਲ ਮੋਟਰਸਾਈਕਲ 'ਤੇ ਘਰ ਜਾ ਰਿਹਾ ਸੀ।  ਇਸੇ ਦੌਰਾਨ 2 ਮੋਟਰਸਾਈਕਲਾਂ ’ਤੇ ਸਵਾਰ ਅਣਪਛਾਤਿਆਂ ਨੇ ਉਸ ਦਾ ਰਾਹ ਰੋਕ ਕੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿਤਾ। ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਉਸ ਨੂੰ ਤੁਰੰਤ ਡੀ.ਐਮ.ਸੀ ਹਸਪਤਾਲ ਲਿਆਂਦਾ ਗਿਆ, ਜਿਥੇ ਉਸ ਨੇ ਦਮ ਤੋੜ ਦਿਤਾ। ਮ੍ਰਿਤਕ ਬਲਵਿੰਦਰ ਬਿੰਦਾ (42) ਤਿੰਨ ਮਹੀਨੇ ਪਹਿਲਾਂ ਹੀ ਕੈਨੇਡਾ ਤੋਂ ਆਇਆ ਸੀ। ਜਾਂਚ ਕਰ ਰਹੀ ਪੁਲਿਸ ਦਾ ਕਹਿਣਾ ਹੈ ਕਿ ਰੰਜਿਸ਼ ਦੇ ਚੱਲਦਿਆਂ ਇਹ ਕਤਲ ਕੀਤਾ ਗਿਆ ਹੈ ਕਿਉਂਕਿ ਐੱਨ. ਆਰ. ਆਈ. ਦੀ ਮੋਬਾਇਲ ਅਤੇ ਨਕਦੀ ਉਸ ਦੇ ਕੋਲ ਸੀ। ਥਾਣਾ ਲਲਤੋਂ ਕਲਾਂ ਦੇ ਇੰਚਾਰਜ ਰਵਿੰਦਰ ਕੁਮਾਰ ਨੇ ਦੱਸਿਆ ਕਿ ਬਰਿੰਦਰ ਆਪਣੇ ਨੌਕਰ ਨਾਲ ਫਾਰਮ ਹਾਊਸ ਤੋਂ ਲਲਤੋਂ ਸਥਿਤ ਘਰ ਵੱਲ ਜਾ ਰਿਹਾ ਸੀ। ਇਸੇ ਦੌਰਾਨ ਰਸਤੇ ਵਿੱਚ ਦੋ ਬਾਈਕ ਸਵਾਰਾਂ ਨੇ ਉਸ ਨੂੰ ਰੋਕ ਲਿਆ। ਦੋਵਾਂ ਦੇ ਮੂੰਹ ਢਕੇ ਹੋਏ ਸਨ। ਦੋਸ਼ੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਐਨਆਰਆਈ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਉਸ ਨੂੰ ਗੰਭੀਰ ਹਾਲਤ ਵਿੱਚ ਡੀਐਮਸੀ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਸੂਤਰਾਂ ਮੁਤਾਬਕ ਬਰਿੰਦਰ ਦੇ ਨੌਕਰ ਨੂੰ ਵੀ ਕੁਝ ਸੱਟਾਂ ਲੱਗੀਆਂ ਹਨ। ਮੁੱਢਲੀ ਜਾਂਚ ਤੋਂ ਬਾਅਦ ਪੁਲਿਸ ਦਾ ਮੰਨਣਾ ਹੈ ਕਿ ਕਤਲ ਰੰਜਿਸ਼ ਕਾਰਨ ਹੋਇਆ ਹੈ ਕਿਉਂਕਿ ਐੱਨ.ਆਰ.ਆਈ. ਦਾ ਮੋਬਾਈਲ ਅਤੇ ਨਕਦੀ ਉਸ ਕੋਲ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।