ਕੰਗਨਾ ਰਣੌਤ ਨੂੰ ਇਲਾਜ ਦੀ ਲੋੜ ਹੈ, ਭਾਜਪਾ ਨੂੰ ਉਸਦਾ ਇਲਾਜ ਕਰਵਾਉਣਾ ਚਾਹੀਦਾ ਹੈ : ਕੈਬਨਿਟ ਮੰਤਰੀ ਚੀਮਾ

ਚੰਡੀਗੜ੍ਹ, 29 ਅਗਸਤ 2024 : ਹਿਮਾਚਲ ਤੋਂ ਪਾਰਲੀਮੈਂਟ ਮੈਂਬਰ ਅਤੇ ਫਿਲਮੀ ਐਕਟਰ ਕੰਗਣਾ ਰਣੌਤ ਵੱਲੋਂ ਪੰਜਾਬ ਅਤੇ ਪੰਜਾਬੀਆਂ ਖਿਲਾਫ ਕੀਤੀ ਜਾ ਰਹੀ ਬਿਆਨਬਾਜੀ ਕਾਰਨ ਲੋਕਾਂ ਵਿੱਚ ਭਾਰੀ ਗੁੱਸਾ ਹੈ। ਪਿਛਲੇ ਦਿਨੀਂ ਕੰਗਣਾ ਵੱਲੋਂ ਕਿਸਾਨਾਂ ਕਿਲਾਫ ਇੱਕ ਵਿਵਾਦਤ ਬਿਆਨ ਦਿੱਤਾ ਗਿਆ ਸੀ, ਜਿਸ ਕਾਰਨ ਸਿਆਸੀ ਲੋਕਾਂ ਆਗੂਆਂ ਵਿੱਚ ਵੱਲੋਂ ਵੀ ਨਿੰਦਾ ਕੀਤੀ ਜਾ ਰਹੀ ਹੈ। ਪੰਜਾਬ ਦੇ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਕੰਗਣਾ ਨੂੰ ਸਾਫ਼ ਸੁਣਾ ਦਿੱਤਾ ਹੈ। ਕਿਸਾਨਾਂ ਦੇ ਵਿਰੋਧ ‘ਤੇ ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਦੀ ਟਿੱਪਣੀ ‘ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਕੰਗਨਾ ਰਣੌਤ ਨੂੰ ਇਲਾਜ ਦੀ ਲੋੜ ਹੈ। ਚੀਮਾ ਨੇ ਕਿਹਾ ਕਿ ਕੰਗਨਾ ਬਾਰੇ ਮੇਰਾ ਸੁਝਾਅ ਹੈ ਕਿ ਉਸ ਦੀ ਪਾਰਟੀ (ਭਾਜਪਾ) ਪ੍ਰਧਾਨ ਉਸ ਨੂੰ ਕਿਸੇ ਚੰਗੇ ਹਸਪਤਾਲ ਵਿਚ ਭੇਜਣ, ਤਾਂ ਜੋ ਕੰਗਨਾ ਦਾ ਉੱਥੇ ਚੰਗਾ ਇਲਾਜ ਹੋ ਸਕੇ। ਕਿਉਂਕਿ ਕੰਗਨਾ ਕਦੇ ਦੇਸ਼ ਦੇ ਕਿਸਾਨਾਂ ਦੇ ਖਿਲਾਫ ਅਤੇ ਕਦੇ ਕਿਸੇ ਖਾਸ ਵਰਗ ਦੇ ਖਿਲਾਫ ਬੋਲ ਕੇ ਦੇਸ਼ ਦੀ ਭਾਈਚਾਰਕ ਸਾਂਝ ਖਰਾਬ ਕਰ ਰਹੀ ਹੈ। ਉਸ ਨੂੰ ਤੁਰੰਤ ਕਿਸੇ ਚੰਗੇ ਹਸਪਤਾਲ ਵਿੱਚ ਇਲਾਜ ਕਰਵਾਉਣਾ ਚਾਹੀਦਾ ਹੈ। ਇਸ ਦੌਰਾਨ ਹਰਪਾਲ ਸਿੰਘ ਚੀਮਾ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਕਿਹਾ ਕਿ ਭਾਜਪਾ ਨੂੰ ਕੰਗਨਾ ਨੂੰ ਕਾਬੂ ਕਰਨਾ ਚਾਹੀਦਾ ਹੈ। ਕਿਉਂਕਿ ਉਹ ਕਿਸੇ ਵੀ ਸਮੇਂ ਕਿਸੇ ਵੀ ਤਰ੍ਹਾਂ ਦਾ ਬਿਆਨ ਦਿੰਦੀ ਹੈ। ਇਸ ਲਈ ਉਨ੍ਹਾਂ ਨੂੰ ਇਲਾਜ ਦੀ ਸਖ਼ਤ ਲੋੜ ਹੈ। ਦੇਸ਼ ਜਾਣਦਾ ਹੈ ਕਿ ਕੰਗਨਾ ਨੂੰ ਮਾਨਸਿਕ ਇਲਾਜ ਦੀ ਲੋੜ ਹੈ। ਉਸ ‘ਤੇ ਮਾਨਸਿਕ ਦਬਾਅ ਹੈ। ਉਨ੍ਹਾਂ ਦੇ ਇਲਾਜ ‘ਤੇ ਜੋ ਵੀ ਖਰਚਾ ਆਵੇਗਾ, ਉਹ ਭਾਜਪਾ ਵੱਲੋਂ ਚੁੱਕਿਆ ਜਾਵੇਗਾ। ਕਿਉਂਕਿ ਭਾਜਪਾ ਕੋਲ ਅਰਬਾਂ ਰੁਪਏ ਦੇ ਫੰਡ ਹਨ। ਇਸ ਦੇ ਨਾਲ ਹੀ ਦੇਸ਼ ਦਾ ਸਪੀਕਰ ਵੀ ਉਸ ਦੇ ਇਲਾਜ ਦਾ ਖਰਚਾ ਚੁੱਕ ਸਕਦਾ ਹੈ। ਇਸ ਦੇ ਨਾਲ ਹੀ ਭਾਜਪਾ ਨੇ ਕੰਗਨਾ ਰਣੌਤ ਤੋਂ ਦੂਰੀ ਬਣਾ ਲਈ ਹੈ। ਭਾਜਪਾ ਦਾ ਕਹਿਣਾ ਹੈ ਕਿ ਪਾਰਟੀ ਦਾ ਕੰਗਨਾ ਦੇ ਬਿਆਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਕਿਉਂਕਿ ਇਹ ਕੰਗਨਾ ਦਾ ਨਿੱਜੀ ਬਿਆਨ ਹੈ।