‘ਮੈਨੂੰ ਖੁਸ਼ੀ ਹੈ ਕਿ ਐਨਆਈਏ ਨੇ ਉਸਦੀ ਜਾਂਚ ਕੀਤੀ : ਗਾਇਕਾ ਅਫਸਾਨਾ ਖਾਨ

ਚੰਡੀਗੜ੍ਹ : ਐਨਆਈਏ ਅੱਗੇ ਪੇਸ਼ ਹੋਣ ਤੋਂ ਬਾਅਦ ਬਾਲੀਵੁੱਡ-ਪਾਲੀਵੁੱਡ ਗਾਇਕਾ ਅਫਸਾਨਾ ਖਾਨ ਨੇ ਆਪਣੇ ਇੰਸਟੲਗ੍ਰਾਂਮ ਪੇਜ ਤੋਂ ਲਾਇਵ ਹੋ ਕੇ ਉਸ ਤੋਂ ਐਨਆਈਏ ਕੀਤੀ ਗਈ ਪੁੱਛਗਿੱਛ ਬਾਰੇ ਬੋਲਦਿਆਂ ਕਿਹਾ ਕਿ ਉਹ ਇੱਕ ਸਧਾਰਨ ਪਰਿਵਾਰ ਦੀ ਕੁੜੀ ਹੈ, ਉਹ ਸਖ਼ਤ ਮਿਹਨਤ ਨਾਲ ਅੱਜ ਇੱਕ ਮੁਕਾਮ ਹਾਸਲ ਕਰ ਸਕੀ ਹੈ, ਅਫਸਾਨਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਉਸਦਾ ਭਰਾ ਸੀ ਅਤੇ ਹਮੇਸ਼ਾਂ ਰਹੇਗਾ। ਉਨ੍ਹਾਂ ਕਿਹਾ ਕਿ ‘ਮੈਨੂੰ ਖੁਸ਼ੀ ਹੈ ਕਿ ਐਨਆਈਏ ਨੇ ਉਸਦੀ ਜਾਂਚ ਕੀਤੀ, ਮੈਂ ਧਮਕੀ ਨਹੀਂ ਦਿੱਤੀ, ਬੱਸ ਇਹ ਪੁੱਛਿਆ ਕਿ ਅਸਲੀਅਤ ਕੀ ਹੈ। ਜਿਵੇਂ ਤੁਸੀਂ ਕਿੱਥੇ ਸ਼ੋਅ ਕਰਦੇ ਸੀ, ਤੁਸੀਂ ਕਿੰਨੇ ਗੀਤ ਕੀਤੇ ਹਨ, ਤੁਸੀਂ ਸਿੱਧੂ ਮੂਸੇਵਾਲਾ ਨੂੰ ਕਿਵੇਂ ਜਾਣਦੇ ਸੀ, ਇੰਡਸਟਰੀ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ। ਮੇਰੇ ਖਿਲਾਫ ਕੋਈ ਕੇਸ ਨਹੀਂ ਸੀ।ਐਨਆਈਏ ਉਸ ਨੂੰ ਕਿਸੇ ਗੈਂਗਸਟਰ ਬਾਰੇ ਨਹੀਂ ਪੁੱਛਿਆ।ਅਫਸਾਨਾ ਖਾਨ ਨੇ ਲੋਕਾਂ ਨੂੰ ਕਿਹਾ ਕਿ ਕਿਸੇ ਬਾਰੇ ਬੋਲਣ ਤੋਂ ਪਹਿਲਾਂ ਇੱਕ ਵਾਰ ਸੋਚੋ, ਝੂਠੀਆਂ ਅਪਵਾਹਾਂ ਨਾ ਫੈਲਾਉਣਾ ਬੰਦ ਕਰੋ।ਉਨ੍ਹਾਂ ਕਿਹਾ ਕਿ ਉਹ 4 ਮਹੀਨੇ ਬਾਅਦ ਲਾਇਵ ਆਈ ਹੈ, ਬਹੁਤ ਸਾਰੀਆਂ ਚੀਜਾਂ ਉਸਦੇ ਦਿਲ ਤੇ ਦਿਮਾਗ ਵਿੱਚ ਹਨ।ਗਾਇਕਾ ਜੈਨੀ ਜੌਹਲ ‘ਤੇ ਤੰਜ ਕਸਦਿਆਂ ਅਪਸਾਨਾ ਨੇ ਕਿਹਾ ਕਿ ਉਹ ਉਨ੍ਹਾਂ ਵਿੱਚੋਂ ਨਹੀਂ ਹੈ, ਜੋ ਗੀਤ ਗਾ ਕੇ ਇਨਸਾਲ਼ ਦੀ ਮੰਗ ਕਰ ਰਹੇ ਹਨ। 4 ਮਹੀਨੇ ਬਾਅਦ ਗੀਤ ਗਾ ਕੇ ਸਰਧਾਂਜਲੀ ਦੇ ਰਹੇ ਹੋ, ਉਨ੍ਹਾਂ ਕਿਹਾ ਕਿ ਭਰਾ ਸਿੱਧੂ ਮੂਸੇਵਾਲਾ ਨੂੰ ਜਲਦੀ ਇਨਸਾਫ ਮਿਲਣਾ ਚਾਹੀਦਾ ਹੈ।