ਧੁੰਦ ਕਾਰਨ ਵਾਪਰੇ ਹਾਦਸੇ ‘ਚ ਪਤੀ-ਪਤਨੀ ਦੀ ਮੌਤ

ਮੋਹਾਲੀ, 26 ਦਸੰਬਰ : ਸਥਾਨਕ ਸ਼ਹਿਰ ਵਿੱਚ ਇੱਕ ਟਿੱਪਰ ਅਤੇ ਐਕਟਿਵਾ ਦੀ ਧੁੰਦ ਕਾਰਨ ਹੋਈ ਟੱਕਰ ‘ਚ ਪਤੀ-ਪਤਨੀ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਰਕੇਸ਼ ਕੁਮਾਰ ਗੋਇਲ (48) ਆਪਣੀ ਪਤਨੀ ਨਿਸ਼ੂ ਗੋਇਲ (45) ਨਾਲ  ਐਕਟਿਵਾ ਤੇ ਸਵਾਰ ਹੋ ਕੇ ਕਿਸੇ ਕੰਮ ਲਈ ਬਜ਼ਾਰ ਗਏ ਸਨ ਕਿ ਧੁੰਦ ਹੋਣ ਕਾਰਨ ਪਿੱਛੇ ਤੋਂ ਆ ਰਹੇ ਇੱਕ ਟਿੱਪਰ ਨਾਲ ਅਚਾਨਕ ਟੱਕਰ ਹੋ ਗਈ, ਜਿਸ ਕਾਰਨ ਪਤੀ-ਪਤਨੀ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਰਕੇਸ਼ ਕੁਮਾਰ ਗੋਇਲ ਦੇ ਪਰਿਵਾਰਿਕ ਮੈਂਬਰ ਮੰਨੂ ਗੋਇਲ ਜੈਤੋ ਨੇ ਦੱਸਿਆ ਕਿ ਉਹ ਕੁੱਝ ਮਹੀਨੇ ਪਹਿਲਾਂ ਹੀ ਮੋਹਾਲੀ (ਚੰਡੀਗੜ੍ਹ) ਸਿਫਟ ਹੋਏ ਸਨ।ਇਸ ਸਬੰਧੀ ਪੁਲਿਸ ਵੱਲੋਂ ਟਿੱਪਰ ਚਾਲਕ ਖਿਾਲਫ ਮਾਮਲਾ ਦਰਜ ਕਰਕੇ ਅਗਲੀ ਜਾਂਚ ਪੜਤਾਲ ਸ਼ੁਰੂ ਕਰਦਿੱਤੀ ਗਈ ਹੈ।