ਨਾਜਾਇਜ਼ ਮਾਈਨਿੰਗ ਕਾਰਨ ਸੂਬੇ ਦੇ ਜੰਗਲ ਖਤਮ ਹੋ ਰਹੇ ਹਨ, ਵਾਤਾਵਰਣ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ : ਹਾਈਕੋਰਟ 

ਚੰਡੀਗੜ੍ਹ, 30 ਦਸੰਬਰ : ਪੰਜਾਬ ’ਚ ਰਹੀ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਹਾਈਕੋਰਟ ਨੇ ਕਿਹਾ ਕਿ ਨਾਜਾਇਜ਼ ਮਾਈਨਿੰਗ ਤੋਂ ਨਾ ਸਿਰਫ ਸੂਬੇ ਦੇ ਜੰਗਲ ਖਤਮ ਹੋ ਰਹੇ ਹਨ ਬਲਕਿ ਵਾਤਾਵਰਣ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਜ਼ਮੀਨ ਹਵਾ ਅਤੇ ਪਾਣੀ ਨੂੰ ਦੁਸ਼ਿਤ ਕੀਤਾ ਜਾ ਰਿਹਾ ਹੈ। ਹਾਈਕੋਰਟ ਨੇ ਅੱਗੇ ਕਿਹਾ ਕਿ ਇਸਦਾ ਸਮਾਜ ’ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਗਰੀਬਾਂ ਨੂੰ ਇਸ ਕੰਮ ’ਚ ਲਗਾ ਕੇ ਨਾ ਸਿਰਫ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਬਲਕਿ ਉਨ੍ਹਾਂ ਦੇ ਜੀਵਨ ਨੂੰ ਵੀ ਖਤਰੇ ’ਚ ਪਾਇਆ ਜਾ ਰਿਹਾ ਹੈ। ਦੱਸ ਦਈਏ ਕਿ ਨਾਜਾਇਜ਼ ਮਾਈਨਿੰਗ ਦੇ ਇੱਕ ਮੁਲਜ਼ਮ ਸਾਬਕਾ ਸਰਪੰਚ ਦੀ ਜ਼ਮਾਨਤ ਖਾਰਿਜ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਹ ਟਿੱਪਣੀਆਂ ਕੀਤੀਆਂ ਹਨ ਮੁਲਜ਼ਮ ਪਿੰਡ ਦਾ ਸਾਬਕਾ ਸਰਪੰਚ ਸੀ। ਉੱਥੇ ਚੱਲ ਰਹੀ ਨਾਜ਼ਾਇਜ ਮਾਈਨਿੰਗ ਕਾਰਨ ਇੱਕ ਗਰੀਬ ਮਜ਼ਦੂਰ ’ਤੇ ਢੇਰ ਸਾਰੀ ਮਿੱਟੀ ਡਿੱਗਣ ਦੇ ਕਾਰਨ ਉਸ਼ਦੀ ਮੌਤ ਹੋ ਗਈ ਸੀ। ਇਸ ਨੂੰ ਲੈ ਕੇ ਇਸ ਸਾਬਕਾ ਸਰਪੰਚ ਦੇ ਖਿਲਾਫ ਆਈਪੀਸੀ ਦੀ ਧਾਰਾ 304 ਤਹਿਤ ਮਾਈਨ ਐਂਡ ਮਿਨਰਲ ਐਕਟ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ।  ਇਸੇ ਮਾਮਲੇ ਨੂੰ ਲੈ ਕੇ ਮੁਲਜ਼ਮ ਸਾਬਕਾ ਸਰਪੰਚ ਨੇ ਹਾਈਕੋਰਟ ਤੋਂ ਜ਼ਮਾਨਤ ਮੰਗੀ ਸੀ। ਹਾਈਕੋਰਟ ਨੇ ਪਟੀਸ਼ਨ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਇੱਕ ਪਾਸੇ ਮੁਲਜ਼ਮ ਨੇ ਨਾਜਾਇਜ਼ ਮਾਈਨਿੰਗ ਦੇ ਜਰੀਏ ਵਾਤਾਵਰਨ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਆਪਣੇ ਇਸ ਨਾਜਾਇਜ਼ ਮਾਈਨਿੰਗ ਦੇ ਕੰਮ ’ਚ ਲੱਗੇ ਗਰੀਬ ਮਜਦੂਰ ਦੀ ਮੌਤ ਦਾ ਵੀ ਜਿੰਮੇਵਾਰ ਉਹੀ ਹੈ। ਅਜਿਹੇ ਮੁਲਜ਼ਮ ਨੂੰ ਕਿਸੇ ਵੀ ਸੂਰਤ ’ਚ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ ਹੈ।