ਰੱਖੜੀ ਕਾਰਨ ਸਰਕਾਰੀ ਦਫ਼ਤਰਾਂ 'ਚ 2 ਘੰਟੇ ਦੀ ਛੁੱਟੀ, ਸਵੇਰੇ 11 ਵਜੇ ਖੁੱਲ੍ਹਣਗੇ 

ਚੰਡੀਗੜ੍ਹ, 18 ਅਗਸਤ 2024 : ਭੈਣ ਅਤੇ ਭਰਾ ਦੇ ਪਿਆਰ ਦਾ ਪ੍ਰਤੀਕ ਤਿਉਹਾਰ ਰੱਖੜੀ 2024) ਹੋਣ ਕਾਰਨ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰ 19 ਅਗਸਤ ਸੋਮਵਾਰ ਨੂੰ ਦੋ ਘੰਟੇ ਦੇਰੀ ਨਾਲ ਸਵੇਰੇ 11 ਵਜੇ ਖੁੱਲ੍ਹਣਗੇ। ਇਸ ਸਬੰਧੀ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ 2024 ਦੇ ਗਜ਼ਟਿਡ ਛੁੱਟੀਆਂ ਦੇ ਕੈਲੰਡਰ 'ਚ ਦਿੱਤੀ ਗਈ ਹੈ। ਉੱਥੇ ਹੀ ਸੂਬੇ ਭਰ ਦੇ ਸੇਵਾ ਕੇਂਦਰਾਂ  ਦੇ ਕੰਮਕਾਜ ਦੇ ਸਮੇਂ 'ਚ ਵੀ ਬਦਲਾਅ ਕੀਤਾ ਗਿਆ ਹੈ। 19 ਅਗਸਤ ਨੂੰ ਸਾਰੇ ਸੇਵਾ ਕੇਂਦਰ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਕੰਮ ਕਰਨਗੇ ਤੇ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣਗੇ ਤੇ 20 ਅਗਸਤ ਤੋਂ ਸਾਰੇ ਸੇਵਾ ਕੇਂਦਰ ਆਪਣੇ ਮੌਜੂਦਾ ਸਮੇਂ ਅਨੁਸਾਰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਣਗੇ।