ਤਰਨਤਾਰਨ ਨੇੜੇ ਕਾਰ ਨਹਿਰ 'ਚ ਡਿੱਗੀ , ਦੋ ਪਟਵਾਰੀਆਂ ਦੀ ਮੌਤ

ਤਰਨ ਤਾਰਨ,  20 ਅਗਸਤ 2024 : ਤਰਨਤਾਰਨ ਤੇ ਅਧੀਨ ਆਉਂਦੇ ਕੱਚਾ ਪੱਕਾ ਦੀਆਂ ਨਹਿਰਾਂ ਵਿੱਚ ਐਕਸੀਡੈਂਟ ਦੌਰਾਨ ਇੱਕ ਹੌਂਡਾ ਸਿਟੀ ਕਾਰ ਨਹਿਰ ਵਿੱਚ ਡਿੱਗ ਗਈ ਅਤੇ ਕਾਰ ਵਿੱਚ ਸਵਾਰ ਦੋ ਨੌਜਵਾਨ ਪਟਵਾਰੀਆਂ ਦੀ ਪਾਣੀ ਵਿੱਚ ਡੁੱਬਣ ਨਾਲ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਰਣਜੋਤ ਸਿੰਘ ਵਾਸੀ ਨਾਰਲੀ ਅਤੇ ਹਰਜਿੰਦਰ ਸਿੰਘ ਵਾਸੀ ਭਿੱਖੀਵਿੰਡ ਵਜੋਂ ਹੋਈ ਹੈ ਜੋ ਕਿ ਬਤੌਰ ਮੌਜੂਦਾ ਪਟਵਾਰੀ ਸਨ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕਾਂ ਦੇ ਵਾਰਸਾਂ ਨੇ ਦੱਸਿਆ ਕਿ ਬੀਤੀ ਰਾਤ ਦਾ ਸਾਢੇ ਦੇ ਕਰੀਬ ਹਰੀਕੇ ਵਾਲੀ ਸਾਈਡ ਤੋਂ ਆ ਰਹੇ ਦੋਵਾਂ ਨੌਜਵਾਨਾਂ ਦੀ ਕਾਰ ਜੋ ਕਿ ਅਚਾਨਕ ਆਊਟ ਆਫ ਬੈਲਂਸ ਹੋ ਕੇ ਥਾਣਾ ਕੱਚਾ ਪੱਕਾ ਨਜਦੀਕ ਬਣੀ ਨਹਿਰ ਵਿੱਚ ਜਾ ਡਿੱਗੀ ਜਿਸ ਨਾਲ ਪਾਣੀ ਜਿਆਦਾ ਹੋਣ ਕਰਕੇ ਗੱਡੀ ਨਹਿਰ ਵਿੱਚ ਹੀ ਡੁੱਬ ਗਈ ਅਤੇ ਗੱਡੀ ਵਿੱਚ ਮੌਜੂਦ ਦੋਵੇਂ ਪਟਵਾਰੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ ਉੱਥੇ ਹੀ ਇਸ ਦੁਖਦਾਈ ਖਬਰ ਨਾਲ ਪੂਰੇ ਇਲਾਕੇ ਅਤੇ ਜ਼ਿਲ੍ੇ ਵਿੱਚ ਸੋਗ ਦੀ ਲਹਿਰ ਅਤੇ ਵੱਖ ਵੱਖ ਸਿਆਸੀ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂ ਪਰਿਵਾਰ ਨਾਲ ਦੁੱਖ ਦੀ ਘੜੀ ਵਿੱਚ ਸ਼ਾਮਿਲ ਹੋ ਰਹੀ ਪਹੁੰਚ ਰਹੇ ਹਨ ਦੱਸ ਦਈਏ ਕਿ ਮ੍ਰਿਤਕ ਪਟਵਾਰੀ ਹਰਜਿੰਦਰ ਸਿੰਘ ਜਿਸ ਦਾ ਵਿਆਹ ਮਹਿਜ ਛੇ ਮਹੀਨੇ ਪਹਿਲਾਂ ਹੀ ਹੋਇਆ ਸੀ ਅਤੇ ਉਸਦੇ ਘਰ ਵਿੱਚ ਪਤਨੀ ਤੋਂ ਇਲਾਵਾ ਉਸ ਦੀ ਮਾਂ ਹੀ ਮੌਜੂਦ ਹੈ ਉਧਰ ਪਟਵਾਰੀ ਰਣਜੋਤ ਸਿੰਘ ਆਪਣੇ ਪਿੱਛੇ ਇੱਕ ਭਰਾ ਮਾਂ ਤੇ ਚਾਚੇ ਤਾਏ ਛੱਡ ਕੇ ਦੁਨੀਆਂ ਤੋਂ ਰੁਖਸਤ ਹੋ ਗਿਆ