ਦਲਿੱਤ-ਪਿਛੜਾ ਵਰਗ ਵਿਰੋਧੀ ਪੰਜਾਬ ਸਰਕਾਰ ਖਿਲਾਫ ਲਾਮਬੰਦੀ ਲਈ ਬਸਪਾ 9 ਅਕਤੂਬਰ ਨੂੰ ਕਰੇਗੀ ਸੂਬਾ ਪੱਧਰੀ ਵਰਕਰ ਸੰਮੇਲਨ - ਗੜ੍ਹੀ

ਖੰਨਾ :  ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪ੍ਰੈਸ ਵਾਰਤਾ ਕਰਦਿਆਂ ਕਿਹਾ ਕਿ ਪਿਛਲੇ 6 ਮਹੀਨਿਆਂ ਤੋਂ ਚਲ ਰਹੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੋਂ ਅਗਲੇ ਪੰਜ ਸਾਲਾਂ ਦਾ ਨਜ਼ਰੀਆ ਸਪਸ਼ਟ ਹੋ ਜਾਂਦਾ ਹੈ । ਪਿਛਲੇ ਛੇ ਮਹੀਨਿਆਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਅਨੁਸੂਚਿਤ ਜਾਤੀਆ ਅਤੇ ਪਛੜੀਆਂ ਸ਼੍ਰੇਣੀਆ ਵਿਰੋਧੀ ਨਜ਼ਰੀਏ ਨਾਲ ਚਲ ਰਹੀ ਹੈ ਜਿਸ ਦੀ ਸਪਸ਼ਟਤਾ 178 ਲਾਅ ਅਫਸਰਾਂ ਦੀਆਂ ਪੋਸਟਾਂ ਵਿੱਚ ਹਾਈਕੋਰਟ ਵਿੱਚ ਰਿੱਟ ਪਟੀਸ਼ਨ ਵਿੱਚ ਦਲਿਤ ਤੇ ਪਿਛੜੇ ਵਰਗ ਨੂੰ ਨਲਾਇਕ ਦੱਸਣ ਨਾਲ ਨਜ਼ਰ ਆਓੁਂਦੀ ਹੈ। ਗੜ੍ਹੀ ਨੇ ਕਿਹਾ ਵਿਧਾਨ ਸਭਾ ਵਿਚ ਭਰੋਸਾ ਜਾਹਿਰ ਕਰਨ ਲਈ ਸ਼ੈਸ਼ਨ ਬੁਲਾਇਆ ਜਾਣਾ ਨਿਰੋਲ ਨਾਟਕਬਾਜੀ ਹੈ ਤੇ ਸੰਵਿਧਾਨਕ ਸੰਸਥਾਵਾਂ ਤੋਂ ਓੁਲਟ ਨਜ਼ਰੀਏ ਨਾਲ ਚਲਾਓੁਣ ਵਾਲੀ ਖਤਰਨਾਲ ਮੰਸ਼ਾ ਜਾਹਿਰ ਕਰਦੀ ਹੈ ਜਦੋਂਕਿ ਬੇਭਰੋਸਗੀ ਮਤਾ ਹਮੇਸ਼ਾ ਵਿਰੋਧੀ ਧਿਰਾਂ ਦੀ ਮੰਗ ਤੇ  ਲਿਆਇਆ ਜਾਂਦਾ ਹੈ। ਬਸਪਾ ਸੂਬਾ ਪ੍ਰਧਾਨ ਸਰਦਾਰ ਗੜ੍ਹੀ ਨੇ ਕਿਹਾ ਪੰਜਾਬ ਵਿੱਚ 40% ਅਨੁਸੂਚਿਤ ਜਾਤੀ ਅਬਾਦੀ ਅਤੇ 40% ਓੁਬੀਸੀ ਅਬਾਦੀ ਹੈ, ਜਿਸਨੂੰ ਪਿਛਲੇ ਛੇ ਮਹੀਨਿਆਂ ਤੋਂ ਅਣਗੋਲਿਆਂ ਗਿਆ ਹੈ। ਦਲਿੱਤ ਪਛੜੇ ਵਰਗ ਨੂੰ  ਲਾਮਬੰਦ ਕਰਨ ਲਈ 9 ਅਕਤੂਬਰ ਨੂੰ  ਸੂਬਾ ਪੱਧਰੀ ਵਰਕਰ ਸੰਮੇਲਨ ਖੱਨਾ ਵਿਖੇ ਕੀਤਾ ਜਾਵੇਗਾ। ਇਹ ਵਰਕਰ ਸੰਮੇਲਨ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਪ੍ਰੀ-ਨਿਰਵਾਣ ਦਿਵਸ ਅਤੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਹੋਵੇਗਾ। ਸੂਬਾ ਇੰਚਾਰਜ ਤੇ ਵਿਧਾਇਕ ਡਾ ਨਛੱਤਰ ਪਾਲ ਨੇ ਕਿਹਾ ਕਿ ਵਿਧਾਨ ਸਭਾ ਦਾ ਸ਼ੈਸ਼ਨ 85ਵੀਂ ਸੰਵਿਧਾਨਕ ਸੋਧ ਲਾਗੂ ਕਰਨ ਲਈ, ਗਰੀਬਾਂ ਮਜਦੂਰਾਂ ਦੇ ਕਰਜੇ ਮਾਫੀ ਲਈ, 10/10/2014 ਦਾ ਪੱਤਰ ਰੱਦ ਕਰਨ ਲਈ, ਮਹਿਲਾਵਾਂ ਨੂੰ 1000ਰੁਪਏ ਪ੍ਰਤੀ ਮਹੀਨਾ ਦੇਣ ਲਈ ਬੁਲਾਓੁਣਾ ਚਾਹੀਦਾ ਹੈ। ਜਦੋਂ ਕਿ ਸੂਬਾ ਸਰਕਾਰ ਲੋਕ ਮੁੱਦਿਆ ਤੋਂ ਧਿਆਨ ਨਾਟਕਬਾਜ਼ੀ ਕਰ ਰਹੀ ਹੈ। ਸੂਬਾ ਇੰਚਾਰਜ ਸ਼੍ਰੀ ਅਜੀਤ ਸਿੰਘ ਭੈਣੀ ਨੇ ਕਿਹਾ ਕਿ ਪੰਜਾਬ ਵਿੱਚ ਓੁਬੀਸੀ ਦੀਆਂ 75 ਜਾਤੀਆਂ ਲਈ ਅਜਾਦੀ ਦੇ 75ਸਾਲਾਂ ਵਿੱਚ ਧੋਖਾ ਹੋਇਆ ਹੈ 1962 ਵਿੱਚ 2%, 1975 ਵਿੱਚ 5% ਤੇ 2017 ਵਿੱਚ 12% ਰਾਖਵਾਂਕਰਨ ਪੰਜਾਬ ਵਿੱਚ ਦਿੱਤਾ ਗਿਆ। ਜਦੋਂ ਕਿ ਮੰਡਲ ਕਮਿਸ਼ਨ ਰਿਪੋਰਟ 27% ਰਾਖਵਾਂਕਰਨ ਲਾਗੂ ਕਰਨ ਲਈ ਸਰਕਾਰ ਨੂੰ ਨਿਰਦੇਸ਼ਿਤ ਕਰਦੀ ਹੈ। ਇਸ ਮੌਕੇ ਓੁਹਨਾ ਨਾਲ ਪੰਜਾਬ ਇੰਚਾਰਜ ਅਤੇ ਵਿਧਾਇਕ ਹਲਕਾ ਨਵਾਂਸ਼ਹਿਰ ਡਾ ਨਛੱਤਰ ਪਾਲ, ਪੰਜਾਬ ਇੰਚਾਰਜ ਸ਼੍ਰੀ ਅਜੀਤ ਸਿੰਘ ਭੈਣੀ, ਸੂਬਾ ਜਨਰਲ ਸਕੱਤਰ ਅਤੇ ਹਲਕਾ ਪਾਇਲ ਦੇ ਇੰਚਾਰਜ ਡਾ ਜਸਪ੍ਰੀਤ ਸਿੰਘ ਬੀਜਾ, ਸੂਬਾ ਜਨਰਲ ਸਕੱਤਰ ਸ੍ਰ ਰਾਮ ਸਿੰਘ ਗੋਗੀ, ਸੂਬਾ ਸਕੱਤਰ ਕੁਲਵੰਤ ਸਿੰਘ ਮਹਿਤੋੰ, ਜਿਲਾਂ ਪ੍ਰਧਾਨ ਸ੍ਰ ਹਰਭਜਨ ਸਿੰਘ ਦੁਲਵਾਂ, ਜਿਲ੍ਹਾ ਪ੍ਰਧਾਨ ਸ਼੍ਰੀ ਫਤਿਹਗੜ੍ਹ ਸਾਹਿਬ ਸ੍ਰ ਜਤਿੰਦਰ ਸਿੰਘ ਬੱਬੂ , ਹਲਕਾ ਖੰਨਾ ਪ੍ਰਧਾਨ ਸ੍ਰ ਜਗਜੀਤ ਸਿੰਘ ਬਿੱਟੂ , ਹਲਕਾ ਪਾਇਲ ਪ੍ਰਧਾਨ ਕੁਲਜਿੰਦਰ ਸਿੰਘ ਲਹਿਲ, ਸ਼੍ਰੀ ਮਹਿੰਦਰ ਸਿੰਘ , ਜਸਵਿੰਦਰ ਸਿੰਘ ਮਲੀਪੁਰ, ਜਿਲਾ ਇੰਚ ਸ਼੍ਰੀ ਫਤਿਹਗੜ੍ਹ ਸਾਹਿਬ ਸ੍ਰ ਕੁਲਵੰਤ ਸਿੰਘ , ਗੁਰਮੇਲ ਸਿੰਘ ਬੱਲ, ਦੀਦਾਰ ਸਿੰਘ , ਹਰਜਿੰਦਰ ਸਿੰਘ  ਭਾਦਲਾ, ਰਿਟ: CMOਡਾ ਪ੍ਰਦੁਮਨ ਸਿੰਘ ਗੋਬਿੰਦਗੜ, ਗੁਰਚਰਨ ਸਿੰਘ ਚੰਨੀ ਆਦਿ ਬਸਪਾ ਲੀਡਰਸ਼ਿਪ ਮੌਜੂਦ ਰਹੀ।