ਸੰਗਰੂਰ ਜੇਲ੍ਹ ਵਿਚ ਕੈਦੀਆਂ ਵਿਚਾਲੇ ਹੋਈ ਖੂਨੀ ਝੜਪ, 2 ਕੈਦੀਆਂ ਦੀ ਮੌਤ 

ਸੰਗਰੂਰ, 19 ਅਪ੍ਰੈਲ : ਸੰਗਰੂਰ ਜੇਲ੍ਹ ਵਿਚ ਕੈਦੀਆਂ ਵਿਚਾਲੇ ਹੋਈ ਖੂਨੀ ਝੜਪ ਦੇ ਵਿਚ 2 ਕੈਦੀਆਂ ਦੀ ਮੌਤ ਹੋ ਜਾਣ ਦੀ ਖਬਰ ਹੈ। ਜਦੋਂਕਿ ਦੋ ਕੈਦੀ ਜ਼ਖਮੀ ਹੋ ਗਏ ਹਨ। ਖ਼ਬਰ ਮੁਤਾਬਿਕ, ਸੰਗਰੂਰ ਜੇਲ੍ਹ ਵਿਚ ਹੋਈ ਖੂਨੀ ਝੜਪ ਦੀ ਖ਼ਬਰ ਜਿਵੇਂ ਹੀ ਜੇਲ੍ਹ ਪ੍ਰਸਾਸ਼ਨ ਨੂੰ ਪਤਾ ਲੱਗੀ ਤਾਂ, ਪ੍ਰਸਾਸ਼ਨ ਹਰਕਤ ਵਿਚ ਆ ਗਿਆ। ਖੂਨੀ ਝੜਪ ਦੇ ਦੌਰਾਨ ਕੁੱਲ ਚਾਰ ਕੈਦੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਜਿਥੇ ਦੋ ਕੈਦੀਆਂ ਨੇ ਦਮ ਤੋੜ ਦਿੱਤਾ, ਜਦੋਂਕਿ ਦੋ ਹੋਰ ਕੈਦੀ ਗੰਭੀਰ ਰੂਪ ਵਿਚ ਜ਼ਖਮੀ ਹਨ, ਜਿਨ੍ਹਾਂ ਦਾ ਇਲਾਜ਼ ਹਸਪਤਾਲ ਵਿਚ ਚੱਲ ਰਿਹਾ ਹੈ। ਹਾਲਤ ਨੂੰ ਦੇਖਦਿਆਂ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਇਸ ਘਟਨਾਂ ਸਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਪੁਲਿਸ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ।