ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, ਚਾਰ ਕੈਬਨਿਟ ਮੰਤਰੀ ਹਾਰੇ

ਚੰਡੀਗੜ੍ਹ, 04 ਜੂਨ : ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ, ਅੱਜ ਲੋਕ ਸਭਾ ਦੇ ਆਏ ਨਤੀਜਿਆਂ  ਵਿੱਚ ਜਿੱਥੇ ਆਮ ਆਦਮੀ ਪਾਰਟੀ ਨੂੰ ਤਿੰਨ ਸੀਟਾਂ ਨੂੰ ਮਿਲ ਸਕੀਆਂ ਹਨ, ਉੱਥੇ 10 ਸੀਟਾਂ ਦਾ ਵੱਡਾ ਨੁਕਸਾਨ ਝੱਲਣਾ ਪਿਆ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 13-0 ਸੀਟਾਂ ਦਾ ਦਾਅਵਾ ਕੀਤਾ ਜਾਂਦਾ ਸੀ, ਉੱਥੇ ਕੈਬਨਿਟ ਮੰਤਰੀ ਮੀਤ ਹੇਅਰ ਨੂੰ ਛੱਡਕੇ ਚਾਰ ਕੈਬਨਿਟ ਮੰਤਰੀ ਵੱਡੇ ਮਾਰਜਨ ਨਾਲ ਹਾਰ ਗਏ ਹਨ। ਜਿੰਨ੍ਹਾਂ ਵਿੱਚ ਲਾਲਜੀਤ ਭੁੱਲਰ ਖਡੂਰ ਸਾਹਿਬ, ਕੁਲਦੀਪ ਧਾਲੀਵਾਲ ਅੰਮ੍ਰਿਤਸਰ, ਪਟਿਆਲਾ ਤੋਂ ਬਲਬੀਰ ਸਿੰਘ ਅਤੇ ਗੁਰਮੀਤ ਖੁੱਡੀਆਂ ਬਠਿੰਡਾ ਤੋਂ ਤਕਰੀਬਨ ਹਾਰ ਚੁੱਕੇ ਹਨ। ਲਾਲਜੀਤ ਸਿੰਘ ਭੁੱਲਰ ਤੀਸਰੇ ਨੰਬਰ ਉਤੇ ਰਹੇ ਹਨ। ਗੁਰਮੀਤ ਖੁੱਡੀਆਂ ਦੂਸਰੇ ਨੰਬਰ ਤੇ ਕੁਲਦੀਪ ਸਿੰਘ ਧਾਲੀਵਾਲ ਵੀ ਦੂਸਰੇ ਨੰਬਰ ਉਤੇ ਰਹੇ ਹਨ।