ਅਪ੍ਰੈਂਟਿਸ ਲਾਈਨਮੈਨ ਯੂਨੀਅਨ ਪੰਜਾਬ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ

ਪਟਿਆਲਾ : ਅਪ੍ਰੈਂਟਿਸ ਲਾਈਨਮੈਨ ਯੂਨੀਅਨ ਪੰਜਾਬ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਰਾਕੇਸ਼ ਕੁਮਾਰ ਪ੍ਰਧਾਨ, ਪਵਿੱਤਰ ਸਿੰਘ ਮੀਤ ਪ੍ਰਧਾਨ ਨੇ ਮੰਗ ਕੀਤੀ ਕਿ 2000 ਪੋਸਟਾਂ ਦਾ ਪੇਪਰ ਰੱਦ ਕਰਕੇ ਪਹਿਲਾਂ ਦੀ ਤਰਾਂ ਅਪ੍ਰੈਂਟਿਸ ਮੈਰਿਟ ਦੇ ਆਧਾਰ ਤੇ ਨਵੀਂ ਭਰਤੀ ਕੀਤੀ ਜਾਵੇ ਅਤੇ ਸੀ.ਆਰ. ਏ. 299/22 ਅਨੁਸਾਰ ਭਰਤੀ ਕੀਤੇ ਜਾਣ ਵਾਲੇ ਸਹਾਇਕ ਲਾਈਨਮੈਨਾਂ ਦੀ ਨਿਯੁਕਤੀ ਲਈ ਲਿਖਤੀ ਟੈਸਟ ਦੀ ਸ਼ਰਤ ਹਟਾਈ ਜਾਵੇ। ਜਦੋਂ ਪੰਜਾਬ ਰਾਜ ਬਿਜਲੀ ਬੋਰਡ ਨੂੰ ਭੰਗ ਕਰਕੇ ਕਾਰਪੋਰੇਸ਼ਨਾਂ ਬਣਾਈਆਂ ਗਈਆਂ ਤਾਂ 16/04/ 2010 ਨੂੰ ਤਿੰਨ ਧਿਰੀ ਸਮਝੌਤਾ ਪੰਜਾਬ ਸਰਕਾਰ,ਮੈਨੇਜਮੈਂਟ ਅਤੇ ਮੁਲਾਜ਼ਮ ਜਥੇਬੰਦੀਆਂ ਵਿਚਕਾਰ ਹੋਇਆ ਸੀ। ਇਸ ਸਮਝੌਤੇ ਦੀ ਮੁੱਖ ਮੰਗ ਸੀ ਕਿ ਕਾਰਪੋਰੇਸ਼ਨ ਬਣਨ ਨਾਲ ਮੁਲਾਜ਼ਮਾਂ ਦੀਆਂ ਸੇਵਾ ਸ਼ਰਤਾਂ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਉਸਸਮੇਂਆਈ.ਟੀ.ਆਈ+ਅਪ੍ਰੈਟਿੰਸਸ਼ਿਪ ਵਾਲੇ ਉਮੀਦਵਾਰਾਂ ਨੂੰ ਲਾਈਨਮੈਨ ਦੀ ਅਸਾਮੀ ਲਈ ਭਰਤੀ ਕੀਤਾ ਜਾਂਦਾ ਸੀ ਪਰ ਪੀ ਐੱਸ ਪੀ ਸੀ ਐੱਲ ਵੱਲੋਂ ਹੁਣ ਪਿਛਲੇ ਸਮੇਂ ਤੋਂ ਇਹ ਯੋਗਤਾ ਰੱਖਣ ਵਾਲੇ ਉਮੀਦਵਾਰਾਂ ਨੂੰ (ਸੀ.ਆਰ.ਏ.267/11=5000)(ਸੀ.ਆਰ.ਏ.281/13=1000)(ਸੀ.ਆਰ.ਏ.289/16=2800) (ਸੀ.ਆਰ.ਏ.295/19=3500) ਰਾਹੀਂ ਲਾਈਨਮੈਨ ਤੇ ਸਹਾਇਕ ਲਾਈਨਮੈਨ ਭਰਤੀ ਕੀਤੇ ਗਏ। ਇੱਥੇ ਮੌਜੂਦਾ (ਸੀ.ਆਰ.ਏ.299/22) ਵਿੱਚ ਭਰਤੀ ਸਮੇਂ ਇਨਾਂ ਅਸਾਮੀਆਂ ਤੇ ਟੈਸਟ ਦੀ ਸ਼ਰਤ ਲਗਾਉਣ ਕਾਰਨ ਉਮੀਦਵਾਰ ਲਗਾਤਾਰ ਰੋਸ ਪੋਮੈਸਟ ਕਰ ਰਹੇ ਹਨ। ਮੁਲਾਜ਼ਮ ਜਥੇਬੰਦੀਆਂ ਅੰਦਰ ਵੀ ਤਿੰਨ ਧਿਰੀ ਸਮਝੌਤੇ ਦੀ ਉਲੰਘਣਾ ਹੋਣ ਕਾਰਨ ਰੋਸ ਹੈ ਅਤੇ ਦੂਜਾ ਬਹੁਤੇ ਉਮੀਦਵਾਰਾਂ ਦੀ ਉਮਰ ਦੀ ਹੱਦ ਨੇੜੇ ਹੋਣ ਕਰਕੇ ਭਰਤੀ ਦਾ ਸਮਾਂ ਲੰਘ ਜਾਣ ਕਾਰਨ ਉਨਾਂ ਲਈ ਟੈਸਟ ਪਾਸ ਕਰਨਾ ਅਤਿ ਮੁਸ਼ਕਿਲ ਹੈ ਤੇ ਪਾਵਰ ਕਾਰਪੋਰੇਸ਼ਨ ਅਦਾਰੇ ਵਿੱਚ ਅਪ੍ਰੈਂਟਿੰਸਸ਼ਿਪ ਕੀਤੇ ਨੋਜਵਾਨਾਂ ਨੂੰ ਪਹਿਲ ਦੇ ਅਧਾਰ ਤੇ ਨੌਕਰੀ ਦਿੱਤੀ ਜਾਵੇ,ਫਿਰ ਹੋਰ ਅਦਾਰਿਆ ਤੋਂ ਅਪ੍ਰੈਂਟਿੰਸਸ਼ਿਪ ਕੀਤੇ ਨੋਜਵਾਨਾਂ ਨੂੰ ਵਿਚਾਰਿਆ ਜਾਵੇ। ਇਸ ਲਈ ਅਪ੍ਰੈਂਟਿਸ ਲਾਈਨਮੈਨ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਸਹਾਇਕ ਲਾਈਨਮੈਨ ਦੀਆਂ ਅਸਾਮੀਆਂ ਲਈ ਟੈਸਟ ਦੀ ਸ਼ਰਤ ਖਤਮ ਕਰਕੇਨਿਰੋਲਮੈਰਿਟ(ਆਈ.ਟੀ.ਆਈ+ਅਪ੍ਰੈਟਿਸਸ਼ਿਪ) ਦੇ ਆਧਾਰ ’ਤੇ ਰੈਗੂਲਰ ਭਰਤੀ ਕੀਤੀ ਜਾਵੇ। ਇਸ ਸਮੇਂ ਮੌਜੂਦ ਰਾਕੇਸ਼ ਕੁਮਾਰ ਪ੍ਰਧਾਨ, ਪਵਿੱਤਰ ਸਿੰਘ ਮੀਤ ਪ੍ਰਧਾਨ,ਜਗਸੀਰ ਸਿੰਘ, ਸਤਨਾਮ ਸਿੰਘ,ਗੁਰਪ੍ਰੀਤ ਸਿੰਘ, ਗੁਰਜੰਟ ਸਿੰਘ, ਤੁਸ਼ਾਰ, ਨਵਜੀਤ, ਸੁਨੀਲ, ਹਰਪਿੰਦਰ, ਰਮੇਸ਼, ਜਸਵੀਰ ਆਦਿ ਵੱਡੀ ਗਿਣਤੀ ’ਚ ਹੋਰ ਵੀ ਹਾਜ਼ਰ ਸਨ।