ਅਕਾਲੀ ਦਲ ਵੱਲੋਂ ਲੋਕ ਸਭਾ ਚੋਣਾਂ ਲਈ ਪਾਰਟੀ ਦੀ ਮੈਨੀਫੈਸਟੋ ਕਮੇਟੀ ਦਾ ਐਲਾਨ

ਚੰਡੀਗੜ੍ਹ 3 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਚੋਣਾਂ ਲਈ ਪਾਰਟੀ ਦੀ ਮੈਨੀਫੈਸਟੋ ਕਮੇਟੀ ਦਾ ਐਲਾਨ ਕਰ ਦਿੱਤਾ ਹੈ। ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਚੇਅਰਮੈਨ ਅਤੇ ਡਾ: ਦਲਜੀਤ ਸਿੰਘ ਚੀਮਾ ਮੈਂਬਰ ਸਕੱਤਰ ਹੋਣਗੇ। ਕਮੇਟੀ ਦੇ 15 ਮੈਂਬਰ ਹਨ ਅਤੇ ਇਸ ਤੋਂ ਇਲਾਵਾ 6 ਮੈਂਬਰ ਵਿਸ਼ੇਸ਼ ਸੱਦੇ ਵਜੋਂ ਸ਼ਾਮਲ ਕੀਤੇ ਗਏ ਹਨ। ਇਲਾਵਾ ਜਿਹਨਾਂ ਹੋਰ ਆਗੂਆਂ ਨੂੰ ਇਸ ਮੈਨੀਫੈਸਟੋ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ ਉਹਨਾਂ ਵਿੱਚ ਸ. ਮਹੇਸ਼ਇੰਦਰ ਸਿੰਘ ਗਰੇਵਾਲ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ, ਸ. ਬਿਕਰਮ ਸਿੰਘ ਮਜੀਠੀਆ, ਸ. ਸਿਕੰਦਰ ਸਿੰਘ ਮਲੂਕਾ, ਸ. ਗੁਲਜਾਰ ਸਿੰਘ ਰਣੀਕੇ, ਸ਼੍ਰੀ ਅਨਿਲ ਜੋਸ਼ੀ, ਸ. ਹੀਰਾ ਸਿੰਘ ਗਾਬੜੀਆ, ਸ. ਪਰਮਿੰਦਰ ਸਿੰਘ ਢੀਂਡਸਾ, ਸ. ਇਕਬਾਲ ਸਿੰਘ ਝੂੰਦਾਂ, ਸ਼੍ਰੀ ਪਵਨ ਕੁਮਾਰ ਟੀਨੂੰ, ਡਾ. ਸੁਖਵਿੰਦਰ ਕੁਮਾਰ ਸੁੱਖੀ ਅਤੇ ਸ. ਹਰਚਰਨ ਸਿੰਘ ਬੈਂਸ ਦੇ ਨਾਮ ਸ਼ਾਮਲ ਹਨ। ਜਿਹਨਾਂ 6 ਆਗੂਆਂ ਨੂੰ ਇਸ ਕਮੇਟੀ ਵਿੱਚ ਸ਼ਪੈਸ਼ਲ ਇਨਵਾਈਟੀ ਵਜੋ ਸ਼ਾਮਲ ਕੀਤਾ ਗਿਆ ਹੈ ਉਹਨਾਂ ਵਿੱਚ ਸ. ਸਰਬਜੀਤ ਸਿੰਘ ਝਿੰਜਰ, ਪ੍ਰਧਾਨ ਯੂਥ ਅਕਾਲੀ ਦਲ, ਬੀਬੀ ਹਰਗੋਬਿੰਦ ਕੌਰ, ਪ੍ਰਧਾਨ ਇਸਤਰੀ ਅਕਾਲੀ ਦਲ, ਸ. ਅਰਸ਼ਦੀਪ ਸਿੰਘ ਕਲੇਰ, ਮੁੱਖ ਬੁਲਾਰਾ ਅਤੇ ਪ੍ਰਧਾਨ ਲੀਗਲ ਵਿੰਗ, ਸ਼੍ਰੀਮਤੀ ਜਾਹਿਦਾ ਸੁਲੇਮਾਨ, ਹਲਕਾ ਇੰਚਾਰਜ਼ ਮਲੇਰਕੋਟਲਾ, ਸ਼੍ਰੀ ਬੰਟੀ ਮਸੀਹ, ਸੀਨੀਅਰ ਕ੍ਰਿਸ਼ਚਨ ਆਗੂ ਅਤੇ ਸ਼੍ਰੀ ਅਮਨ ਸੁਪਾਰੀਵਿੰਡ, ਸੀਨੀਅਰ ਕ੍ਰਿਸ਼ਚਨ ਆਗੂ ਦੇ ਨਾਮ ਸ਼ਾਮਲ ਹਨ।