ਦਸੂਹਾ ‘ਚ ਵਾਪਰੇ ਇਕ ਭਿਆਨਕ ਸੜਕ ਹਾਦਸੇ ‘ਚ 5 ਲੋਕਾਂ ਦੀ ਮੌਤ

ਦਸੂਹਾ, 27 ਜਨਵਰੀ : ਹੁਸ਼ਿਆਰਪੁਰ ‘ਚ ਸ਼ੁੱਕਰਵਾਰ ਦੇਰ ਰਾਤ ਵਾਪਰੇ ਇਕ ਭਿਆਨਕ ਸੜਕ ਹਾਦਸੇ ‘ਚ 5 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਜਲੰਧਰ-ਪਠਾਨਕੋਟ ਹਾਈਵੇ ‘ਤੇ ਦਸੂਹਾ ਨੇੜੇ ਵਾਪਰਿਆ। ਜਿਸ ਵਿੱਚ ਕਾਰ ਦੇ ਟਰੱਕ ਨਾਲ ਟਕਰਾਉਣ ਤੋਂ ਬਾਅਦ ਪਰਖੱਚੇ ਉਡ ਗਏ। ਚਸ਼ਮਦੀਦਾਂ ਮੁਤਾਬਕ ਹਾਦਸੇ ਤੋਂ ਬਾਅਦ ਧਮਾਕਾ ਹੋਇਆ ਅਤੇ ਫਿਰ ਅੱਗ ਲੱਗ ਗਈ। ਇਸ ਘਟਨਾ ‘ਚ ਕਾਰ ‘ਚ ਸਵਾਰ ਔਰਤ ਸਮੇਤ ਚਾਰ ਵਿਅਕਤੀ ਜ਼ਿੰਦਾ ਸੜ ਗਏ, ਜਦਕਿ ਇਕ ਹੋਰ ਵਿਅਕਤੀ ਨੂੰ ਸੁਰੱਖਿਅਤ ਬਾਹਰ ਕੱਢ ਕੇ ਦਸੂਹਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਅੱਜ ਸਵੇਰੇ ਪੰਜਵੇਂ ਨੌਜਵਾਨ ਦੀ ਵੀ ਮੌਤ ਹੋ ਗਈ। ਥਾਣਾ ਦਸੂਹਾ ਦੇ ਐਸਐਚਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਉਹ ਮੌਕੇ ’ਤੇ ਪੁੱਜੇ। ਇਹ ਹਾਦਸਾ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਵਾਪਰਿਆ। ਹਾਦਸੇ ਵਿੱਚ ਨੁਕਸਾਨੀ ਗਈ ਕਾਰ ਜਲੰਧਰ ਨੰਬਰ ਦੀ ਸੀ। ਕਾਰ ਦੇ ਵੇਰਵਿਆਂ ਦੇ ਆਧਾਰ 'ਤੇ ਮ੍ਰਿਤਕ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਅੱਜ ਮਾਮਲਾ ਦਰਜ ਕੀਤਾ ਜਾਵੇਗਾ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦਸੂਹਾ ਭੇਜ ਦਿੱਤਾ ਗਿਆ ਹੈ। ਦੱਸ ਦਈਏ ਇਸ ਮਹੀਨੇ ਵਾਪਰਿਆ ਇਹ ਜਾਨਲੇਵਾ ਸੜਕ ਹਾਦਸਾ ਪਹਿਲਾ ਨਹੀਂ ਹੈ। 12 ਜਨਵਰੀ ਨੂੰ ਤਰਨ ਤਾਰਨ ਦੇ ਅਧੀਨ ਆਉਂਦੇ ਹਰੀਕੇ ਵਿੱਚ ਦਰਦਨਾਕ ਸੜਕ ਹਾਦਸਾ ਵਾਪਰਿਆ ਸੀ ਜਿਸ ਵਿੱਚ 4 ਨੌਜਵਾਨਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕੀ ਨੌਜਵਾਨ ਪਠਾਨਕੋਟ ਤੋਂ ਵਾਪਸ ਆ ਰਹੇ ਸੀ ਅਤੇ ਫਿਰੋਜ਼ਪੁਰ ਵਾਪਸ ਜਾ ਰਹੇ ਸੀ। ਹਰੀਕੇ ਨਜਦੀਕ ਅੰਮ੍ਰਿਤਸਰ ਤੋਂ ਹਰੀਕੇ ਅੰਦਰ ਨਵੇਂ ਹਾਈਵੇ ਉੱਤੇ ਕਰੀਬ ਸਵਾ 12 ਵਜੇ ਹਾਈਵੇ ਇਹ ਸੜਕ ਹਾਦਸਾ ਵਾਪਰਿਆ। ਉਨ੍ਹਾਂ ਦੱਸਿਆ ਕਿ ਇੱਕ ਕੰਟੇਨਰ ਖਰਾਬ ਹੋਣ ਕਾਰਨ ਹਾਈਵੇ ਉੱਪਰ ਹੀ ਖੜਾ ਸੀ ਜਿਸ ਪਿੱਛੇ ਇੱਕ 18 ਟਾਇਰ ਵਾਲਾ ਟਰਾਲਾ ਖੜਾ ਸੀ ਅਤੇ ਧੁੰਦ ਜਿਆਦਾ ਸੰਘਣੀ ਹੋਣ ਕਰਕੇ ਸਵਿੱਫਟ ਕਾਰ ਉਸ ਟਰਾਲੇ ਵਿੱਚ ਜਾ ਵੱਜੀ ਜਿਸ ਨਾਲ ਨੌਜਵਾਨ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ, ਜਦੋਂ ਰਾਹਗੀਰਾਂ ਦੀ ਮਦਦ ਨਾਲ ਉਕਤ ਨੌਜਵਾਨਾਂ ਨੂੰ ਹਸਪਤਾਲ ਲਜਾਇਆ ਗਿਆ, ਤਾਂ ਉਥੇ ਡਾਕਟਰਾਂ ਨੇ ਚਾਰਾਂ ਨੌਜਵਾਨਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ, ਮਰਨ ਵਾਲੇ ਪੰਜੇ ਨੌਜਵਾਨ ਜਲੰਧਰ ਦੇ ਰਹਿਣ ਵਾਲੇ ਸਨ। ਮ੍ਰਿਤਕਾਂ ਦੀ ਪਛਾਣ ਇੰਦਰਜੀਤ ਕੌਂਡਲ, ਰਿਸ਼ਭ ਮਿਨਹਾਸ, ਸੁਰਜੀਤ, ਅੰਕਿਤ ਅਤੇ ਰਾਜੂ ਵਜੋਂ ਹੋਈ ਹੈ। ਇਹ ਸਾਰੇ ਭਾਰਗਵ ਕੈਂਪ ਦੇ ਰਹਿਣ ਵਾਲੇ ਹਨ, ਜਦਕਿ ਅੰਕਿਤ ਕੁਮਾਰ ਘਾਸ ਮੰਡੀ ਦਾ ਰਹਿਣ ਵਾਲਾ ਹੈ।