ਗੋਰਾਇਆ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਜਿੰਦਾ ਸੜੇ 2 ਨੌਜਵਾਨ

ਜਲੰਧਰ, 23 ਜਨਵਰੀ : ਗੋਰਾਇਆ ਨੇੜੇ ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇ ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਇੱਕ ਤੇਜ਼ ਰਫ਼ਤਾਰ ਮਰਸਡੀਜ਼ ਕਾਰ ਨੇ ਮੋਟਰਸਾਈਲ ਨੂੰ ਜਬਰਦਸਤ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ਤੇ ਸਵਾਰ ਦੋਵੇਂ ਨੌਜਵਾਨਾਂ ਨੂੰ ਕਾਫੀ ਦੂਰ ਤੱਕ ਘਸੀਟਦੀ ਹੋਈ ਲੈ ਗਈ ਜਿਸ ਕਾਰਨ ਅੱਗ ਲੱਗ ਗਈ। ਅੱਗ ਲੱਗਣ ਕਾਰਨ ਦੋਵੇਂ ਨੌਜਵਾਨ ਜਿੰਦਾ ਸੜ ਗਏ ਅਤੇ ਕਾਰ ਵੀ ਬੁਰੀ ਤਰਾਂ ਨੁਕਸਾਨੀ ਗਈ। ਇਸ ਘਟਨਾਂ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਵਿੱਕੀ ਵਾਸੀ ਅਸ਼ਹੂਰ ਨੇ ਦੱਸਿਆ ਕਿ ਜਦੋਂ ਇਹ ਭਿਆਨਕ ਹਾਦਸਾ ਵਾਪਰਿਆ ਤਾਂ ਉਹ ਮੋਟਰਸਾਈਕਲ ਸਵਾਰ ਦੋਵੇਂ ਨੌਜਵਾਨਾਂ ਦੇ ਪਿੱਛੇ ਆ ਰਿਹਾ ਸੀ। ਵਿੱਕੀ ਨੇ ਦੱਸਿਆ ਕਿ ਦੋਵੇਂ ਨੌਜਵਾਨ ਪੈਲੇਸ ਵਿੱਚੋਂ ਨਿਕਲੇ ਸਨ, ਜਦੋਂ ਕਿ ਸੜਕ ਤੇ ਆਈ ਮਰਸਡੀਜ਼ ਕਾਰ ਬਹੁਤ ਤੇਜ਼ ਰਫਤਾਰ ‘ਚ ਆਈ ਜਿਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਤੇ ਇਸ ਤੋਂ ਬਾਅਦ ਕਾਰ ਚਾਲਕ ਕਾਰ ਦੇ ਕੰਟਰੋਲ ਨਹੀਂ ਕਰ ਸਕਿਆ। ਵਿੱਕੀ ਨੇ ਪੁਲਿਸ ਨੂੰ ਦਸਿਆ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਮਰਸਿਡੀਜ਼ ਚਲਾ ਰਿਹਾ ਵਿਅਕਤੀ ਦੋਹਾਂ ਨੌਜੁਆਨਾਂ ਨੂੰ ਬਾਈਕ ਸਮੇਤ ਲਗਭਗ 40 ਮੀਟਰ ਤਕ ਘਸੀਟਦਾ ਰਿਹਾ। ਇੰਨਾ ਘਸੀਟਣ ਤੋਂ ਬਾਅਦ ਦੋਹਾਂ ’ਚ ਇੰਨੀ ਹਿੰਮਤ ਨਹੀਂ ਬਚੀ ਕਿ ਉਹ ਬਾਈਕ ਤੋਂ ਵੱਖ ਹੋ ਜਾਣ। ਵੇਖਦਿਆਂ ਹੀ ਉਸ ਦੀ ਬਾਈਕ ਨੂੰ ਅੱਗ ਲੱਗ ਗਈ। ਇਸ ਤੋਂ ਬਾਅਦ ਕਾਰ ਸਵਾਰ ਦੋਹਾਂ ਨੂੰ ਬਚਾਉਣ ਦੀ ਬਜਾਏ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਦੀ ਸੂਚਨਾ ਪੁਲਿਸ ਨੂੰ ਦਿਤੀ ਗਈ।  ਐਸ.ਐਚ.ਓ. ਸੁਖਦੇਵ ਸਿੰਘ ਘਟਨਾ ਵਾਲੀ ਥਾਂ ’ਤੇ ਪਹੁੰਚੇ। ਪੁਲਿਸ ਮੌਕੇ ਤੋਂ ਮੁਲਜ਼ਮ ਦੀ ਕਾਰ ਅਤੇ ਬਾਈਕ ਦਾ ਬਾਕੀ ਢਾਂਚਾ ਅਪਣੇ ਕਬਜ਼ੇ ’ਚ ਲੈ ਗਈ ਸੀ। ਉਥੇ ਹੀ ਦੋਹਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੁਲਿਸ ਨੇ ਪੋਸਟਮਾਰਟਮ ਲਈ ਭੇਜ ਦਿਤਾ ਹੈ।