ਪੰਜਾਬ ਵਿਚ ਡਰ ਦਾ ਮਾਹੌਲ ਹੈ, ਰੋਜ ਕਿਸੇ ਨਾ ਕਿਸੇ ਦਾ ਕਤਲ ਹੋ ਰਿਹਾ ਹੈ, ਫਿਰੌਤੀਆ ਮੰਗੀਆਂ ਜਾ ਰਹੀਆਂ ਹਨ : ਸ਼ਰਮਾ

ਬਟਾਲਾ, 11 ਜਨਵਰੀ : ਬਟਾਲਾ ਦੇ ਭਾਜਪਾ ਕੌਂਸਲਰ ਹਰਸਿਮਰਨ ਸਿੰਘ ਵਾਲੀਆ ਦੇ ਸਿਰ ਜ਼ਿਲਾ ਬਟਾਲਾ ਪ੍ਰਧਾਨ ਦਾ ਤਾਜ ਸਜਾਉਣ ਲਈ ਵਿਸ਼ੇਸ਼ ਤੋਰ ਤੇ ਪਹੁੰਚੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਸਮੇਤ ਜ਼ਿਲਾ ਬਟਾਲਾ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਰਹੀ। ਇਸ ਮੌਕੇ ਅਸ਼ਵਨੀ ਸ਼ਰਮਾ ਅਤੇ ਫਤੇਹਜੰਗ ਬਾਜਵਾ ਨੇ ਵਿਰੋਧੀਆਂ ਸਮੇਤ ਆਪ ਦੀ ਪੰਜਾਬ ਸਰਕਾਰ ਤੇ ਤਿੱਖੇ ਸ਼ਬਦੀ ਵਾਰ ਕੀਤੇ। ਇਸ ਮੌਕ ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਮ ਆਦਮੀ ਪਰਟੀ ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕੀ ਅੱਜ ਪੰਜਾਬ ਵਿਚ ਡਰ ਦਾ ਮਾਹੌਲ ਹੈ। ਹਰ ਰੋਜ ਕਿਸੇ ਨਾ ਕਿਸੇ ਦਾ ਕਤਲ ਹੋ ਰਿਹਾ ਹੈ, ਫਿਰੌਤੀਆ ਮੰਗੀਆਂ ਜਾ ਰਹੀਆਂ ਹਨ ਪਰ ਭਾਜਪਾ ਉਸ ਵੈਲੇ ਵੀ ਨਹੀਂ ਡਰੀ ਜਦ ਕਿਸਾਨੀ ਅੰਦੋਲਨ ਵੈਲੇ ਗੱਡੀਆਂ ਵੀ ਸਾਜਿਸ਼ ਤਹਿਤ ਭੰਨੀਆਂ ਗਈਆਂ| ਉਹਨਾਂ ਕਿਹਾ 1947 ਤੋਂ ਬਾਅਦ ਕਈ ਸਰਕਾਰਾਂ ਆਈਆਂ ਕਈ ਗਈਆਂ ਪਰ ਕਰਤਾਰਪੁਰ ਦਾ ਲਾਂਘਾ ਮੋਦੀ ਸਰਕਾਰ ਵੇਲੋ ਹੀ ਖੋਲ੍ਹਿਆ ਗਿਆ। ਕਿਸੇ ਸਰਕਾਰ ਨੇ ਆਪਣੇ ਰਾਜ ਵਿੱਚ ਨਹੀਂ ਚਾਹਿਆ ਜੇਕਰ ਕਾਂਗਰਸ ਪਾਰਟੀ ਪੰਜਾਬ ਹਿਤੈਸ਼ੀ ਨ ਹੁੰਦੀ ਤਾਂ ਇਸ ਲਾਂਘੇ ਦੀ ਕਦੇ ਜਰੂਰਤ ਨਹੀਂ ਸੀ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਸਾਡੇ ਪੰਜਾਬ ਦਾ ਹਿੱਸਾ ਹੋਣਾ ਸੀ | ਉਹਨਾਂ ਕਿਹਾ ਆਪ ਸਰਕਾਰ ਨੋ‌ ਪੰਜਾਬੀਆਂ ਤੋਂ ਇਕ ਮੌਕਾ ਮੰਗ ਕੇ ਪੰਜਾਬ ਦੇ ਲੋਕਾਂ ਨੂੰ ਆਪਣੀਆਂ ਗੱਲਾਂ ਵਿੱਚ ਲਿਆ ਅਤੇ ਧੋਖਾ ਦਿੱਤਾ ਹੈ|