ਇੱਕ ਗੰਭੀਰ ਸਵਾਲ ਦੇ ਜਵਾਬ ਦੀ ਉਡੀਕ ‘ਚ ਸੁੱਖਪਾਲ ਖਹਿਰਾ !

 
ਲੰਘੇ ਦਿਨੀਂ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਦੇ ਖਾਤੇ ‘ਚੋਂ ਨਵੇਂ ਬਣਾਏ ਜਾ ਰਹੇ 5 ਰਾਜ ਸਭਾ ਮੈਂਬਰਾਂ ਵਿੱਚੋਂ 2 ਮੈਂਬਰ ਪੰਜਾਬ ਤੋਂ ਬਾਹਰੀ ਭਾਵ ਦਿੱਲੀ ਤੋਂ ਪੰਜਾਬ ਦੀ ਨੁਮਾਇੰਦਗੀ ਕਰਨ ਲਈ ਰਾਜ ਸਭਾ ਵਿੱਚ ਭੇਜੇ ਜਾ ਰਹੇ ਹਨ ।

ਕੀ ਪੰਜਾਬ ਦੇ ਵਾਰਿਸ ਵੀ ਆਮ ਆਦਮੀ ਪਾਰਟੀ ਦੇ ਸੁਪਰੀਮੋ , ਸ਼੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਸ਼੍ਰੀ ਭਗਵੰਤ ਮਾਨ ਜੀ , ਮੁੱਖ ਮੰਤਰੀ ਪੰਜਾਬ ਤੋਂ ਇਹ ਜਵਾਬ ਮੰਗਣਗੇ ? , ਜਿਵੇਂ ਸ਼੍ਰੀ ਸੁੱਖਪਾਲ ਖਹਿਰਾ ਜੀ ਨੇ ਪੰਜਾਬ ਦੇ ਖਾਤੇ ‘ਚੋਂ ਬਣਨ ਜਾ ਰਹੇ ਦਿੱਲੀ ਦੇ 2 ਰਾਜ ਸਭਾ ਮੈਂਬਰਾਂ ਰਾਹੀਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ , ਮੁੱਖ ਮੰਤਰੀ ਦਿੱਲੀ ਅਤੇ ਸ਼੍ਰੀ ਭਗਵੰਤ ਮਾਨ ਜੀ , ਮੁੱਖ ਮੰਤਰੀ ਪੰਜਾਬ ਤੋਂ ਅਸਿੱਧੇ ਤੌਰ ‘ਤੇ ਹੇਠਾਂ ਲਿਖਿਆ ਇਹ ਜਵਾਬ ਮੰਗਿਆ ਹੈ -

“ ਮੈਂ ਰਾਜ ਸਭਾ ਦੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਫੈਡਰਲ ਢਾਂਚੇ ਵਿੱਚ ਆਪਣੀ ਸਥਿਤੀ ਸਪਸ਼ਟ ਕਰਨ ਲਈ ਬੇਨਤੀ ਕਰਦਾ ਹਾਂ । ਜਦੋਂ ਜੰਮੂ ਅਤੇ ਕਸ਼ਮੀਰ ਨੂੰ ਇੱਕ ਰਿਆਸਤ ਤੋਂ ਕੇਂਦਰ ਅਧੀਨ ਪ੍ਰਦੇਸ਼ ਬਣਾਇਆ ਗਿਆ ਸੀ ਤਾਂ ਅਰਵਿੰਦ ਕੇਜਰੀਵਾਲ ਨੇ ਬੀਜੇਪੀ ਨੂੰ ਵੋਟ ਦਿੱਤੀ ਸੀ । ਇਸੇ ਤਰਾਂ ਕੀ ਉਹ ( ਨਵੇਂ ਬਣੇ ਰਾਜ ਸਭਾ ਮੈਂਬਰ ) ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ਵਿੱਚ ਸ਼ਾਮਿਲ ਕਰਨ ਦੇ ਹੱਕ ਵਿੱਚ ਹਨ ? ਕੀ ਉਹ ( ਨਵੇਂ ਰਾਜ ਸਭਾ ਦੇ ਮੈਂਬਰ ) ਸੱਤਲੁਜ ਯਮੁਨਾ ਲਿੰਕ ਨਹਿਰ ( SYL ) ਦੇ ਨਿਰਮਾਣ ਦਾ ਵਿਰੋਧ ਕਰਨਗੇ ?