ਉੱਤਰ ਪ੍ਰਦੇਸ਼ ਦੇ ਮੈਨਪੁਰੀ ਵਿੱਚ ਇੱਕ ਔਰਤ, ਪਿਤਾ ਅਤੇ ਪੁੱਤਰ ਦੀ ਗੋਲੀਮਾਰ ਕੇ ਹੱਤਿਆ

ਮੈਨਪੁਰੀ, 19 ਜੂਨ : ਉੱਤਰ ਪ੍ਰਦੇਸ਼ ਦੇ ਜਿਲ੍ਹਾ ਮੈਨਪੁਰੀ ਦੇ ਕਰਹਲ ਦੇ ਪਿੰਡ ਨਗਲਾ ਅਤਿਰਾਮ ਵਿੱਚ ਰਸਤੇ ਨੂੰ ਲੈ ਕੇ ਇੱਕ ਪਰਿਵਾਰ ਦੇ ਲੋਕਾਂ ਵਿੱਚ ਵਿਵਾਦ ਚੱਲ ਰਿਹਾ ਸੀ, ਵਿਵਾਦ ਐਨਾ ਵੱਧ ਗਿਆ ਕਿ ਸੋਮਵਾਰ ਸਵੇਰੇ ਇੱਕ ਔਰਤ, ਪਿਤਾ ਅਤੇ ਪੁੱਤਰ ਦੀ ਗੋਲੀਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾਂ ਤੋਂ ਬਾਅਦ ਪਿੰਡ ਵਿੱਚ ਗੁੱਸੇ ਦਾ ਮਾਹੌਲ ਹੈ। ਘਟਨਾਂ ਦੀ ਜਾਣਕਾਰੀ ਮਿਲਣ ਤੇ ਐਸਪੀ ਵਿਨੋਦ ਕੁਮਾਰ, ਏਐਸਪੀ ਰਾਜੇਸ਼ ਕੁਮਾਰ ਪੁਲਿਸ ਪਾਰਟੀ ਨਾਲ ਮੌਕੇ ਤੇ ਪੁੱਜੇ ਅਤੇ ਘਟਨਾਂ ਜਾ ਜਾਇਜ਼ਾ ਲੈਣ ਉਪਰੰਤ ਲਾਸ਼ਾਂ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।ਮਿਲੀ ਜਾਣਕਾਰੀ ਅਨੁਸਾਰ ਕਾਇਮ ਸਿੰਘ ਅਤੇ ਸੋਬਰਨ ਸਿੰਘ ਵਾਸੀ ਜਗਲਾ ਅਤਿਰਾਮ ਇੱਕੋ ਪਰਿਵਾਰ ਵਿੱਚੋਂ ਸਨ। ਦੋਵਾਂ ਦੇ ਘਰ ਨੇੜੇ ਨੇੜੇ ਸਨ, ਦੋਵਾਂ ਵਿੱਚ ਘਰ ਕੋਲੋ ਲੰਘਦੇ ਰਸਤੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ, ਸੋਮਵਾਰ ਨੂੰ ਇਸੇ ਗੱਲ ਨੂੰ ਲੈ ਕੇ ਲੜਾਈ ਝਗੜਾ ਹੋ ਗਿਆ, ਜਿਸ ਤੋਂ ਬਾਅਦ ਸੋਬਰਨ ਨੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਕਾਇਮ ਸਿੰਘ (50), ਪਿਤਾ ਰਾਮੇਸ਼ਰ ਸਿੰਘ (75) ਅਤੇ ਮਮਤਾ (27) ਪਤਨੀ ਵਿਕੇਸ਼  ਦੀ ਮੌਕੇ ਤੇ ਹੀ ਮੌਤ ਹੋ ਗਈ। ਉਨ੍ਹਾਂ ਤੋਂ ਇਲਾਵਾ ਇੱਕ ਔਰਤ ਗੋਲੀ ਲੱਗਣ ਕਾਰਨ ਗੰਭੀਰ ਜਖ਼ਮੀ ਹੋ ਜਾਣ ਦੀ ਵੀ ਖ਼ਬਰ ਹੈ, ਜਿਸ ਨੁੰ ਇਲਾਜ ਲਈ ਮੈਡੀਕਲ ਕਾਲੇਜ ਸੈਫਈ ਵਿਖ ਭਰਤੀ ਕਰਵਾਇਆ ਗਿਆ ਹੈ। ਪਿੰਡ ਦੇ ਹਲਾਤ ਨੂੰ ਦੇਖਦਿਆਂ ਪੁਲਿਸ ਵੱਡੀ ਗਿਣਤੀ ‘ਚ ਤੈਨਾਤ ਕੀਤੀ ਗਈ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।