ਮਨੀਪੁਰ 'ਚ ਫਿਰ ਭੜਕੀ ਹਿੰਸਾ, 9 ਲੋਕਾਂ ਦੀ ਮੌਤ 10 ਜ਼ਖਮੀ

ਗੁਹਾਟੀ, 14 ਜੂਨ : ਮਨੀਪੁਰ 'ਚ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ। ਡੇਢ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਸਥਿਤੀ ਵਿਚ ਸੁਧਾਰ ਨਹੀਂ ਹੋ ਰਿਹਾ। ਮੰਗਲਵਾਰ ਦੇਰ ਰਾਤ ਸੂਬੇ 'ਚ ਫਿਰ ਤੋਂ ਹਿੰਸਾ ਭੜਕ ਗਈ। ਹਿੰਸਾ ਦੌਰਾਨ ਜ਼ਬਰਦਸਤ ਗੋਲ਼ੀਬਾਰੀ ਹੋਈ ਹੈ। ਗੋਲੀ ਲੱਗਣ ਕਾਰਨ 9 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 10 ਲੋਕ ਜ਼ਖਮੀ ਵੀ ਹੋਏ ਹਨ। ਪੀੜਤਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।ਐਸਪੀ ਸ਼ਿਵਕਾਂਤਾ ਸਿੰਘ ਨੇ ਦੱਸਿਆ ਕਿ ਰਾਜਧਾਨੀ ਇੰਫਾਲ ਵਿਚ ਬੀਤੀ ਰਾਤ ਕਰੀਬ 10 ਵਜੇ ਗੋਲੀਬਾਰੀ ਹੋਈ। ਲੰਬੇ ਸਮੇਂ ਤਕ ਚੱਲੀ ਗੋਲੀਬਾਰੀ ਵਿੱਚ 9 ਲੋਕਾਂ ਦੀ ਮੌਤ ਹੋ ਗਈ ਹੈ, ਉੱਥੇ ਹੀ 10 ਲੋਕ ਜ਼ਖਮੀ ਵੀ ਹੋਏ ਹਨ। ਇਸ ਤੋਂ ਪਹਿਲਾਂ ਮਨੀਪੁਰ ਵਿਚ ਚਲਾਏ ਗਏ ਅਭਿਆਨ ਤਹਿਤ 1,040 ਹਥਿਆਰ ਬਰਾਮਦ ਕੀਤੇ ਗਏ ਹ। ਇਹ ਹਥਿਆਰ ਪਿਛਲੇ ਦਿਨੀਂ ਵੱਖ-ਵੱਖ ਥਾਵਾਂ ਤੋਂ ਸ਼ਰਾਰਤੀ ਅਨਸਰਾਂ ਵੱਲੋਂ ਲੁੱਟੇ ਗਏ ਸਨ।