ਕੇਂਦਰੀ ਬਜਟ ਵਿਕਸਤ ਭਾਰਤ ਦੇ ‘ਮਹਾਨ ਸੰਕਲਪ’ ਨੂੰ ਪੂਰਾ ਕਰਨ ਲਈ ਮਜ਼ਬੂਤ ​​ਨੀਂਹ ਰੱਖੇਗਾ : ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 01 ਫਰਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਬਜਟ 2023-24 ਨੂੰਇਤਿਹਾਸਕਕਰਾਰ ਦਿੰਦਿਆਂ ਕਿਹਾ ਕਿ ਇਹ ਇਕ ਵਿਕਸਤ ਭਾਰਤ ਦੇਮਹਾਨ ਸੰਕਲਪਨੂੰ ਪੂਰਾ ਕਰਨ ਲਈ ਮਜ਼ਬੂਤ ​​ਨੀਂਹ ਰੱਖੇਗਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸੰਸਦ ਦੇ ਦੋਵਾਂ ਸਦਨਾਂ ਵਿਚ ਆਮ ਬਜਟ ਪੇਸ਼ ਕੀਤੇ ਜਾਣ ਤੋਂ ਬਾਅਦ ਇਕ ਵੀਡੀਓ ਸੰਦੇਸ਼ ਵਿਚ ਪ੍ਰਧਾਨ ਮੰਤਰੀ ਨੇ ਕਿਹਾ, “ਇਸ ਬਜਟ ਵਿਚ ਗਰੀਬਾਂ, ਕਿਸਾਨਾਂ, ਮੱਧ ਵਰਗ ਦੇ ਸਮਾਜ, ਪਿੰਡਾਂ ਨੂੰ ਪਹਿਲ ਦਿੱਤੀ ਗਈ ਹੈ ਅਤੇ ਇਹ ਸਾਰਿਆਂ ਦੇ ਸੁਪਨੇ ਪੂਰੇ ਕਰੇਗਾਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਉਹਨਾਂ ਦੀ ਟੀਮ ਨੂੰ ਇਸਵਿਕਸਿਤ ਭਾਰਤ ਦੇ ਨਿਰਮਾਣ ਨੂੰ ਛੂਹਣ ਵਾਲੇ ਅਤੇ ਹੁਲਾਰਾ ਦੇਣ ਵਾਲੇਬਜਟ ਲਈ ਵਧਾਈ ਦਿੰਦੇ ਹਨ ਬਜਟ ' ਪ੍ਰਧਾਨ ਮੰਤਰੀ ਵਿਸ਼ਵਕਰਮਾ ਕੌਸ਼ਲ ਸਨਮਾਨ ਯੋਜਨਾ (ਪੀਐੱਮ-ਵਿਕਾਸ) ਦੀ ਵਿਵਸਥਾ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ ਕਿ ਬਜਟ ' ਪਹਿਲੀ ਵਾਰ ਸਰਕਾਰ ਅਜਿਹੇ ਮਿਹਨਤੀ ਅਤੇ ਰਚਨਾਤਮਕ ਲੋਕਾਂ ਲਈ ਯੋਜਨਾ ਲੈ ਕੇ ਆਈ ਹੈ, ਜਿਸ ਨਾਲ ਉਹਨਾਂ ਦੇ ਜੀਵਨ ਵਿਚ ਵੱਡਾ ਬਦਲਾਅ ਆਵੇਗਾ ਉਹਨਾਂ ਕਿਹਾ, ''ਪਿੰਡਾਂ ਤੋਂ ਸ਼ਹਿਰਾਂ ਤੱਕ ਰਹਿਣ ਵਾਲੀਆਂ ਸਾਡੀਆਂ ਔਰਤਾਂ ਦੇ ਜੀਵਨ ਪੱਧਰ ' ਬਦਲਾਅ ਲਿਆਉਣ ਲਈ ਕਈ ਵੱਡੇ ਕਦਮ ਚੁੱਕੇ ਗਏ ਹਨ, ਉਹਨਾਂ ਨੂੰ ਹੁਣ ਹੋਰ ਮਜ਼ਬੂਤੀ ਨਾਲ ਅੱਗੇ ਵਧਾਇਆ ਜਾਵੇਗਾ'' ਉਹਨਾਂ ਕਿਹਾ ਕਿ 'ਮਹਿਲਾ ਸਨਮਾਨ ਬੱਚਤ ਸਰਟੀਫਿਕੇਟ' ਸਕੀਮ ਹੁਣ ਜਨ-ਧਨ ਖਾਤਿਆਂ ਤੋਂ ਬਾਅਦ ਵਿਸ਼ੇਸ਼ ਬੱਚਤ ਸਕੀਮ ਵਜੋਂ ਆਈ ਹੈ ਅਤੇ ਇਹ ਆਮ ਪਰਿਵਾਰਾਂ ਦੀਆਂ ਔਰਤਾਂ ਨੂੰ ਵੱਡੀ ਤਾਕਤ ਦੇਣ ਜਾ ਰਹੀ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਬਜਟ ਸਹਿਕਾਰੀ ਸੰਸਥਾਵਾਂ ਨੂੰ ਪੇਂਡੂ ਅਰਥਚਾਰੇ ਦੇ ਵਿਕਾਸ ਦਾ ਧੁਰਾ ਬਣਾਏਗਾ ਉਹਨਾਂ ਕਿਹਾ, “ਸਰਕਾਰ ਨੇ ਸਹਿਕਾਰੀ ਖੇਤਰ ਵਿਚ ਦੁਨੀਆ ਦੀ ਸਭ ਤੋਂ ਵੱਡੀ ਅਨਾਜ ਭੰਡਾਰਨ ਯੋਜਨਾ ਬਣਾਈ ਹੈ ਬਜਟ ਵਿਚ ਨਵੀਆਂ ਪ੍ਰਾਇਮਰੀ ਸਹਿਕਾਰੀ ਸਭਾਵਾਂ ਬਣਾਉਣ ਦੀ ਯੋਜਨਾ ਦਾ ਵੀ ਐਲਾਨ ਕੀਤਾ ਗਿਆ ਹੈ ਇਸ ਨਾਲ ਖੇਤੀ ਦੇ ਨਾਲ-ਨਾਲ ਦੁੱਧ ਅਤੇ ਮੱਛੀ ਉਤਪਾਦਨ ਦਾ ਖੇਤਰ ਵੀ ਵਧੇਗਾ, ਕਿਸਾਨਾਂ, ਪਸ਼ੂ ਪਾਲਕਾਂ ਅਤੇ ਮਛੇਰਿਆਂ ਨੂੰ ਉਹਨਾਂ ਦੀ ਉਪਜ ਦੀ ਬਿਹਤਰ ਕੀਮਤ ਮਿਲੇਗੀ'' ਪ੍ਰਧਾਨ ਮੰਤਰੀ ਨੇ ਡਿਜੀਟਲ ਲੈਣ-ਦੇਣ ਦੀ ਸਫਲਤਾ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਨੂੰ ਖੇਤੀਬਾੜੀ ਖੇਤਰ ਵਿਚ ਦੁਹਰਾਇਆ ਜਾਣਾ ਚਾਹੀਦਾ ਹੈ ਉਹਨਾਂ ਦੱਸਿਆ ਕਿ ਇਸ ਲਈ ਇਸ ਬਜਟ ' 'ਡਿਜੀਟਲ ਐਗਰੀਕਲਚਰ ਇਨਫਰਾਸਟਰੱਕਚਰ' ਦੀ ਵੱਡੀ ਯੋਜਨਾ ਲਿਆਂਦੀ ਗਈ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਜਟ ਵਿਚ ਤਕਨਾਲੋਜੀ ਅਤੇ ਨਵੀਂ ਆਰਥਿਕਤਾਤੇ ਬਹੁਤ ਜ਼ੋਰ ਦਿੱਤਾ ਗਿਆ ਹੈ ਉਹਨਾਂ ਕਿਹਾ ਕਿ ਇਸ ਵਾਰ ਬਜਟ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ 10 ਲੱਖ ਕਰੋੜ ਰੁਪਏ ਪੂੰਜੀਗਤ ਖਰਚਾ ਕੀਤਾ ਗਿਆ ਹੈ ਅਤੇ ਇਹ 'ਬੇਮਿਸਾਲ' ਨਿਵੇਸ਼ ਭਾਰਤ ਦੇ ਵਿਕਾਸ ਨੂੰ ਨਵੀਂ ਊਰਜਾ ਅਤੇ ਗਤੀ ਦੇਵੇਗਾ ਉਹਨਾਂ ਕਿਹਾ, “ਇਹ ਨਿਵੇਸ਼ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰੇਗਾ ਬਹੁਤ ਵੱਡੀ ਆਬਾਦੀ ਨੂੰ ਆਮਦਨ ਦੇ ਨਵੇਂ ਮੌਕੇ ਪ੍ਰਦਾਨ ਕਰਨਗੇਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਬਜਟ ਵਿਚਕਾਰੋਬਾਰ ਕਰਨ ਵਿਚ ਅਸਾਨੀਦੇ ਨਾਲ-ਨਾਲ ਉਦਯੋਗਾਂ ਲਈ ਕਰਜ਼ੇ ਦੀ ਸਹਾਇਤਾ ਅਤੇ ਸੁਧਾਰਾਂ ਦੀ ਮੁਹਿੰਮ ਨੂੰ ਅੱਗੇ ਵਧਾਇਆ ਗਿਆ ਹੈ ਮੋਦੀ ਨੇ ਕਿਹਾ ਕਿ ਇਕ ਖੁਸ਼ਹਾਲ ਅਤੇ ਵਿਕਸਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਲਈ ਮੱਧ ਵਰਗ ਇਕ ਵੱਡੀ ਤਾਕਤ ਹੈ ਉਹਨਾਂ ਕਿਹਾ, “ਸਾਡੀ ਸਰਕਾਰ ਨੇ ਮੱਧ ਵਰਗ ਨੂੰ ਸਸ਼ਕਤ ਬਣਾਉਣ ਲਈ ਪਿਛਲੇ ਸਾਲਾਂ ਵਿਚ ਕਈ ਫੈਸਲੇ ਲਏ ਹਨ ਮੱਧ ਵਰਗ ਦੇ ਨਾਲ ਹਮੇਸ਼ਾ ਖੜ੍ਹਨ ਵਾਲੀ ਸਾਡੀ ਸਰਕਾਰ ਨੇ ਮੱਧ ਵਰਗ ਨੂੰ ਟੈਕਸਾਂ ਵਿਚ ਵੱਡੀ ਰਾਹਤ ਦਿੱਤੀ ਹੈ