ਅਮਰਾਵਤੀ ’ਚ ਟੈਂਪੂ ਨੂੰ ਟਰੱਕ ਹੋਈ ਟੱਕਰ, 4 ਵਿਅਕਤੀਆਂ ਦੀ ਮੌਤ, 10 ਜ਼ਖਮੀ 

ਅਮਰਾਵਤੀ, 18 ਫਰਵਰੀ : ਮਹਾਰਾਸ਼ਟਰ ਦੇ ਅਮਰਾਵਤੀ ’ਚ ਐਤਵਾਰ ਸਵੇਰੇ ਕ੍ਰਿਕਟ ਮੈਚ ਲਈ ਜਾ ਰਹੇ 4 ਵਿਅਕਤੀਆਂ ਦੀ ਉਸ ਸਮੇਂ ਮੌਤ ਹੋ ਗਈ, ਜਦੋਂ ਉਨ੍ਹਾਂ ਦੇ ਟੈਂਪੂ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਪੁਲੀਸ ਸੁਪਰਡੈਂਟ ਵਿਸ਼ਾਲ ਆਨੰਦ ਨੇ ਦੱਸਿਆ ਕਿ ਟੈਂਪੂ ਵਿੱਚ ਅਮਰਾਵਤੀ ਸ਼ਹਿਰ ਦੀ ਇੱਕ ਕ੍ਰਿਕਟ ਟੀਮ ਦੇ 21 ਮੈਂਬਰ ਸਨ ਅਤੇ ਇਹ ਹਾਦਸਾ ਸਵੇਰੇ 7:30 ਵਜੇ ਦੇ ਕਰੀਬ ਨੰਦਗਾਂਵ ਖੰਡੇਸ਼ਵਰ ਤਾਲੁਕਾ ਦੇ ਸ਼ਿੰਗਨਾਪੁਰ ਫਾਟਾ ਵਿਖੇ ਵਾਪਰਿਆ। ਐਸਪੀ ਨੇ ਕਿਹਾ ਚਾਰ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ 10 ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਟੈਂਪੂ ਕ੍ਰਿਕਟ ਮੈਚ ਲਈ ਯਵਤਮਾਲ ਜਾ ਰਿਹਾ ਸੀ, ਜਦੋਂ ਇਹ ਘਟਨਾ ਵਾਪਰੀ।