ਮੱਧ ਪ੍ਰਦੇਸ਼ ਦੇ ਬਾਲਾਘਾਟ 'ਚ ਟ੍ਰੇਨਰ ਚਾਰਟਰ ਜਹਾਜ਼ ਹਾਦਸਾਗ੍ਰਸਤ, ਦੋ ਪਾਇਲਟਾਂ ਦੀ ਮੌਤ

ਬਿਰਸੀ,19 ਮਾਰਚ : ਮੱਧ ਪ੍ਰਦੇਸ਼ ਦੇ ਬਾਲਾਘਾਟ ਵਿਚ ਵੱਡਾ ਹਾਦਸਾ ਵਾਪਰ ਗਿਆ। ਕਰਿਨਾਪੁਰ ਥਾਣਾ ਖੇਤਰ ਵਿਚ ਇਕ ਚਾਰਟਰਡ ਪਲੇਨ ਕ੍ਰੈਸ਼ ਹੋ ਗਿਆ। ਘਟਨਾ ਵਿਚ ਟ੍ਰੇਨੀ ਪਾਇਲਟ ਤੇ ਇੰਸਟ੍ਰਕਟਰ ਦੀ ਮੌਤ ਹੋ ਗਈ। ਘਟਨਾ ਦੇ ਬਾਅਦ ਇਲਾਕੇ ਵਿਚ ਸਨਸਨੀ ਫੈਲ ਗਈ। ਮਿਲੀ ਜਾਣਕਾਰੀ ਮੁਤਾਬਕ ਬਿਰਸੀ ਏਅਰਪੋਰਟ ਤੋਂ ਟ੍ਰੇਨੀ ਏਅਰਕ੍ਰਾਫਟ ਨੇ ਉਡਾਣ ਭਰੀ ਸੀ ਜਿਸ ਵਿਚ ਟ੍ਰੇਨੀ ਪਾਇਲਟ ਮੋਹਿਤ ਤੇ ਮਹਿਲਾ ਟ੍ਰੇਨੀ ਵਰਸੁਕਾ ਦੋਵੇਂ ਮੌਜੂਦ ਸਨ। ਉਡਾਣ ਭਰਨ ਦੇ ਲਗਭਗ 15 ਮਿੰਟ ਬਾਅਦ ਹੀ ਉਸ ਦੇ ਕ੍ਰੈਸ਼ ਹੋਣ ਦੀ ਜਾਣਕਾਰੀ ਮਿਲੀ। ਕਿਰਨਾਪੁਰ ਖੇਤਰ ਦੇ ਭੱਕੁਟੋਲਾ ਤੋਂ ਕੋਸਮਾਰੀ ਪਹਾੜੀ ਤੋਂ ਧੂੰਆਂ ਨਿਕਲਦਾ ਹੋਇਆ ਦੇਖ ਪਿੰਡ ਵਾਲਿਆਂ ਨੇ ਇਸ ਦੀ ਸੂਚਨਾ ਦਿੱਤੀ ਜਿਸ ਦੇ ਬਾਅਦ ਸੋਸ਼ਲ ਮੀਡੀਆ ‘ਤੇ ਵੀ ਇਸ ਪਲੇਨ ਕ੍ਰੈਸ਼ ਦੇ ਹਾਦਸੇ ਦੀਆਂ ਤਸਵੀਰਾਂ ਆਉਣ ਲੱਗੀਆਂ। ਹਾਦਸੇ ਵਿਚ ਜਹਾਜ਼ ਬੁਰੀ ਤਰ੍ਹਾਂ ਨੁਕਸਾਨਗਿਾ ਗਿਆ। ਘਟਨਾ ਵਾਲੀ ਥਾਂ ਤੋਂ ਟ੍ਰੇਨੀ ਪਾਇਲਟ ਦੀ ਮ੍ਰਿਤਕ ਦੇਹ ਬਰਾਮਦ ਕਰ ਲਈ ਗਈ ਹੈ ਜਦੋਂ ਕਿ ਦੂਜੇ ਦੀ ਭਾਲ ਕੀਤੀ ਜਾ ਰਹੀ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਬਾਲਾਘਾਟ ਤੋਂ ਪੁਲਿਸ ਬਲ ਮੌਕੇ ‘ਤੇ ਰਵਾਨਾ ਹੋਏ।