ਦੇਸ਼ ਵਿੱਚ ਨਫਰਤ ਅਤੇ ਹਿੰਸਾ ਦਾ ਮਾਹੌਲ ਹੈ : ਰਾਹੁਲ ਗਾਂਧੀ

ਕਾਂਗੜਾ, 18 ਜਨਵਰੀ : ਸਾਬਕਾ ਪ੍ਰਧਾਨ ਅਤੇ ਪਾਰਲੀਮੈਂਟ ਮੈਂਬਰ ਰਾਹੁਲ ਗਾਂਧੀ ਨੇ ਫਿਰ ਭਾਜਪਾ ਅਤੇ ਆਰ.ਐਸ.ਐਸ ਤੇ ਵੱਡਾ ਹਮਲਾ ਬੋਲਦਿਆਂ ਕਿਹਾ ਕਿ ਦੇਸ਼ ਵਿੱਚ ਨਫਰਤ ਅਤੇ ਹਿੰਸਾ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਭਾਰਤ ਜੋੜੋ ਯਾਤਰਾ ਤੋਂ ਪਹਿਲਾਂ ਜਦੋਂ ਜਨਤਾ ਦੇ ਮੁੱਦੇ ਸੰਸਦ ਵਿੱਚ ਉਠਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉੱਥੇ ਉਨ੍ਹਾਂ ਨੂੰ ਬੋਲਣ ਨਹੀਂ ਦਿੱਤਾ ਜਾਂਦਾ। ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਨਫਰਤ, ਮਹਿੰਗਾਈ, ਬੇਰੋਜ਼ਗਾਰੀ ਦੇ ਖਿਲਾਫ ਖੜ੍ਹਾ ਹੋਣਾ ਚਾਹੁੰਦੇ ਹਾਂ ਤਾਂ ਸਾਡੇ ਕੋਲ ਇੱਕੋ ਹੀ ਵਿਕਲਪ ਭਾਰਤ ਦੇ ਰਸਤੇ ਨਿਕਲਣਾ ਹੀ ਸੀ। ਬੁੱਧਵਾਰ ਸ਼ਾਮ ਨੂੰ ਭਾਰਤ ਜੋੜੋ ਯਾਤਰਾ ਹਿਮਾਂਚਲ ਪ੍ਰਦੇਸ਼ ਦੇ ਕਾਂਗੜਾ ਜਿਲ੍ਹੇ ’ਚ ਸ਼ਾਮਿਲ ਹੋ ਗਈ ਸੀ, ਅੱਜ ਭਾਰਤ ਜੋੜੋ ਯਾਤਰਾ ਮੁੜ ਮਾਨਸਰ ਟੋਲ ਪਲਾਜਾ ਪਿੰਡ ਮਲੋਟ ਤੱਕ 24 ਕਿਲੋਮੀਟਰ ਦਯ ਸਫਰ ਤੈਅ ਕਰਕੇ ਸ਼ਾਮ ਨੂੰ ਜੰਮੂ ਕਸ਼ਮੀਰ ਨੂੰ ਰਵਾਨਾ ਹੋਈ। ਇਸ ਮੌਕੇ ਪਿੰਡ ਮਲੋਟ ਵਿਖੇ ਭਰਵੀਂ ਰੈਲੀ ਕੀਤੀ ਗਈ, ਜਿਸ ਵਿੱਚ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਹਿਮਾਚਲ ਦੇ ਲੋਕ ਸ਼ਾਂਤ ਨੇ, ਇਹ ਲੋਕ ਜਿਆਦਾ ਨਹੀਂ ਬੋਲਦੇ, ਸਭ ਨੂੰ ਪਿਆਰ ਨਾਲ ਮਿਲਦੇ ਹਨ, ਇਹ ਉਨ੍ਹਾਂ ਸਵੇਰੇ ਯਾਤਰਾ ਸ਼ੁਰੂ ਹੋਣ ਸਮੇਂ ਦੇਖ ਚੁੱਕੇ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਜਿਵੇਂ ਇਹ ਪਹਾੜ ਨੇ, ਉਸੇ ਤਰ੍ਹਾਂ ਤੁਹਾਡਾ ਚਰਿੱਤਰ ਹੈ। ਰਾਹੁਲ ਗਾਂਧੀ ਨੇ ਦੱਸਿਆ ਕਿ ਭਾਰਤ ਜੋੜੋ ਯਾਤਰਾ ਕਿਉਂ ਜਰੂਰੀ ਸੀ, ਇਸ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਇੱਕ ਧਰਮ ਨੂੰ ਦੂਸਰੇ ਧਰਮ ਅਤੇ ਇੱਕ ਜਾਤੀ ਨੂੰ ਦੂਸਰੀ ਜਾਤਰੀ ਨਾਲ ਲੜਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਇਸ ਮੁੱਦੇ ਨੂੰ ਸੰਸਦ ਵਿੱਚ ਉਠਾਇਆ ਤਾਂ ਬੋਲਣ ਨਹੀਂ ਦਿੱਤਾ ਗਿਆ, ਮਾਈਕ ਬੰਦ ਕਰ ਦਿੱਤਾ ਜਾਂਦਾ ਸੀ। ਗਲਤ ਜੀਐਸਟੀ, ਬੇਰੁਜ਼ਗਾਰੀ, ਅਗਨੀਵੀਰ, ਕਿਸਾਨਾਂ ਦੇ ਮੁੱਦੇ ਉਠਾਉਣ ਦੀ ਕੋਸ਼ਿਸ਼ ਕੀਤੀ, ਪਰ ਰਸਤਾ ਨਹੀਂ ਮਿਲਿਆ। ਇਸੇ ਕਾਰਨ ਹੀ ਫੈਸਲਾ ਕੀਤਾ ਗਿਆ, ਜੇਕਰ ਨਫਰਤ ਦੇ ਮਾਹੌਲ ਨੂੰ ਖਤਮ ਕਰਨ, ਬੇਰੋਜ਼ਗਾਰੀ ਦੇ ਖਿਲਾਫ ਅਤੇ ਮਜ਼ਦੂਰਾਂ ਦਾ ਦਰਦ ਸਮਝਣ ਲਈ ਸੜਕਾਂ ਤੇ ਉਤਰੇ ਹਨ। ਭਾਰਤ ਜੋੜੋ ਯਾਤਰਾ ਦੌਰਾਨ ਉਨ੍ਹਾਂ ਨੂੰ ਕਦੇ ਵੀ ਥਕਾਵਟ ਨਹੀਂ ਮਹਿਸੂਸ ਨਹੀਂ ਹੋਈ।