ਅੰਬਾਲਾ ਨਜ਼ਦੀਕ ਭਿਆਨਕ ਸੜਕ ਹਾਦਸਾ, ਮਾਂ-ਪੁੱਤ ਦੀ ਮੌਤ

ਤੇਪਲਾ, 16 ਜਨਵਰੀ : ਅੰਬਾਲਾ ਦੇ ਸਾਹਾ ਸਥਿਤ ਤੇਪਲਾ ਵਿਚ ਜਗਾਧਰੀ ਰੋਡ ‘ਤੇ ਅੱਜ ਸੜਕ ਹਾਦਸੇ ਵਿਚ ਮਾਂ-ਪੁੱਤ ਦੀ ਮੌਤ ਹੋ ਗਈ। ਲੁਧਿਆਣਾ ਦੇ ਮਾਛੀਵਾੜਾ ਵਿਚ ਭਾਣਜੀ ਦੇ ਵਿਆਹ ਤੋਂ ਪਰਤ ਰਹੇ ਪਰਿਵਾਰ ਦੀ ਆਰਟਿਗਾ ਕਾਰ ਸੜਕ ਕਿਨਾਰੇ ਖੜ੍ਹੇ ਟਰੱਕ ਦੇ ਵਿਚ ਵੜ ਗਈ। ਇਸ ਹਾਦਸੇ ਵਿਚ ਯਮੁਨਾਨਗਰ ਦੇ ਲਾਲਦੁਆਰਾ ਵਾਸੀ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ ਜਦੋਂ ਕਿ 3 ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸੋਮਵਾਰ ਸਵੇਰੇ ਛਾਉਣੀ ਦੇ ਹਸਪਤਾਲ ਲਿਜਾਇਆ ਗਿਆ ਜਿਥੇ ਗੰਭੀਰ ਜ਼ਖਮੀਆਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ। ਯਮੁਨਾਨਗਰ ਦੇ ਲਾਲਦੁਆਰਾ ਵਾਸੀ ਸ਼ਸ਼ੀ ਲੁਧਿਆਣਾ ਦੇ ਮਾਛੀਵਾੜਾ ਵਿਚ ਆਪਣੀ ਭੈਣ ਦੇ ਘਰ ਭਾਣਜੀ ਦੇ ਵਿਆਹ ਵਿਚ ਸ਼ਾਮਲ ਹੋਣ ਗਈ ਸੀ। ਸਵੇਰੇ ਉਸ ਨੂੰ ਵਿਦਾ ਕਰਨ ਦੇ ਬਾਅਦ ਇਹ ਪਰਿਵਾਰ ਆਰਟਿਗਾ ਗੱਡੀ ਤੋਂ ਆਪਣੇ ਘਰ ਯਮੁਨਾਨਗਰ ਪਰਤ ਰਿਹਾ ਸੀ। ਗੱਡੀ ਵਿਚ ਸ਼ਸ਼ੀ, ਬੇਟਾ ਕਪਿਲ, ਨੂੰਹ ਪੂਨਮ,ਪੋਤਾ ਅਕੁਲ ਤੇ ਪੋਤੀ ਸਾਨੂੰ ਸੀ। ਮਿਲੀ ਜਾਣਕਾਰੀ ਮੁਤਾਬਕ ਸਵੇਰੇ ਝਪਕੀ ਆਉਣ ਦੇ ਬਾਅਦ ਗੱਡੀ ਬੇਕਾਬੂ ਹੋ ਗਈ ਤੇ ਤੇਪਲਾ ਵਿਚ ਸੜਕ ਕਿਨਾਰੇ ਖੜ੍ਹੇ ਟਰੱਕ ਵਿਚ ਜਾ ਵੜੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਤੋਂ ਨੁਕਸਾਨੀ ਗਈ। ਇਸ ਘਟਨਾ ਵਿਚ ਸ਼ਸ਼ੀ, ਕਪਿਲ, ਸਾਨੂੰ ਜ਼ਖਮੀ ਹੋ ਗਏ ਜਦੋਂ ਕਿ ਪੂਨਮ ਤੇ ਉਸ ਦੇ ਪੁੱਤਰ ਅਕੁਲ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜ਼ਖਮੀਆਂ ਨੂੰ ਅੰਬਾਲਾ ਛਾਉਣੀ ਦੇ ਸਿਵਲ ਹਸਪਤਾਲ ਵਿਚ ਲਿਜਾਇਆ ਗਿਆ ਜਿਥੇ ਉਨ੍ਹਾਂ ਦਾ ਇਲਾਜ ਕੀਤਾ ਗਿਆ।