ਦਿੱਲੀ ਏਅਰ ਪੋਰਟ ’ਤੇ ਅਧਿਆਪਕ ਹੋਣਗੇ ਤੈਨਾਤ, ਯਾਤਰੀਆਂ ਨੂੰ ਕੋਰੋਨਾ ਪ੍ਰੋਟੋਕਾਲ ਨੂੰ ਯਕੀਨੀ ਬਣਾਉਣ ਲਈ ਕਰਨਗੇ ਪੇ੍ਰਰਿਤ

ਨਵੀਂ ਦਿੱਲੀ, 27 ਦਸੰਬਰ : ਵਿਸ਼ਵ ਪੱਧਰ ਉਤੇ ਕੋਵਿਡ ਦੇ ਵਧਣ ਦੇ ਡਰ ਵਿੱਚ, ਦਿੱਲੀ ਸਰਕਾਰ ਦੇ ਸਕੂਲਾਂ ਵਿੱਚ ਅਧਿਆਪਕਾਂ ਨੂੰ 15 ਦਿਨਾਂ ਲਈ ਦਿੱਲੀ ਹਵਾਈ ਅੱਡੇ ਉਤੇ ਤੈਨਾਤ ਕੀਤਾ ਜਾਵੇਗਾ, ਤਾਂ ਕਿ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਵੱਲੋਂ ਕੋਵਿਡ ਦੇ ਅਨੁਕੂਲ ਵਿਵਹਾਰ ਯਕੀਨੀ ਕੀਤੀ ਜਾ ਸਕੇ। ਅਧਿਆਪਕਾਂ ਨੂੰ 31 ਦਸੰਬਰ ਤੋਂ 15 ਜਨਵਰੀ ਤੱਕ ਵਾਧੂ ਸਟਾਫ ਵਜੋਂ ਤੈਨਾਤ ਕੀਤਾ ਜਾਵੇਗਾ। ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਿਟੀ ਵੱਲੋਂ ਜ਼ਿਲ੍ਹਾ ਅਧਿਕਾਰੀ, ਪੱਛਮੀ ਨੇ ਇਸ ਸਬੰਧੀ ਹੁਕਮ ਜਾਰੀ ਕਰਕੇ ਕੋਵਿਡ ਪ੍ਰੋਟੋਕਾਲ ਯਕੀਨੀ ਕਰਨ ਲਈ ਏਅਰਪੋਰਟ ਉਤੇ ਵਾਧੂ ਸਟਾਫ ਵਜੋਂ ਅਧਿਆਪਕਾਂ ਦੀ ਤੈਨਾਤੀ ਕੀਤੀ ਹੈ। ਹੁਕਮਾਂ ਅਨੁਸਾਰ ਕੁਨ 85 ਕਰਮਚਾਰੀਆਂ, ਜਿਨ੍ਹਾਂ ਵਿੱਚ ਅਧਿਆਪਕ ਅਤੇ ਗੈਰ ਅਧਿਆਪਕ ਕਰਮਚਾਰੀ ਦੋਵੇਂ ਸ਼ਾਮਲ ਹਨ, ਨੂੰ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਦੀ ਸਹੂਲਤ ਲਈ ਕੋਵਿਡ ਪ੍ਰੋਟੋਕਾਲ ਡਿਊਟੀ ਯਕੀਨੀ ਕਰਨ ਲਈ ਕੰਮ ਸੌਂਪਿਆ ਗਿਆ ਹੈ। ਇਹ ਸਮਾਂ 1 ਜਨਵਰੀ ਤੋਂ 15 ਜਨਵਰੀ ਤੱਕ ਸਰਦੀਆਂ ਦੀਆਂ ਛੁੱਟੀਆਂ ਕਾਰਨ ਸਰਕਾਰੀ ਸਕੂਲ ਬੰਦ ਰਹਿਣਗੇ। ਇਸ ਵਿਚ, ਦਿੱਲੀ ਸਰਕਾਰ ਨੇ ਆਪਣੇ ਸਾਰੇ ਹਸਪਤਾਲਾਂ ਨੂੰ ਚੌਕਸ ਕਰ ਦਿੱਤਾ ਹੈ ਅਤੇ ਭਵਿੱਖ ਵਿੱਚ ਰਿਪੋਰਟ ਕੀਤੇ ਜਾ ਸਕਣ ਵਾਲੇ ਸੰਭਾਵਿਤ ਕੋਵਿਡ ਮਾਮਲਿਆਂ ਦੀਆਂ ਤਿਆਰੀਆਂ ਨੂੰ ਤੇਜ਼ ਕਰਨ ਦੇ ਹੁਕਮ ਦਿੱਤੇ ਹਨ।