ਐਨਡੀਟੀਵੀ ਗਰੁੱਪ ਤੋਂ ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਨੇ ਦਿੱਤਾ ਅਸਤੀਫ਼ਾ

ਨਵੀਂ ਦਿੱਲੀ : ਐਨਡੀਟੀਵੀ ਗਰੁੱਪ ਤੋਂ ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਵਲੋਂ ਅਸਤੀਫ਼ਾ ਦੇ ਗਿਆ ਦਿੱਤਾ ਹੈ। ਰਵੀਸ਼ ਦੇ ਅਸਤੀਫੇ ਤੋਂ ਬਾਅਦ ਐਨਡੀਟੀਵੀ ਗਰੁੱਪ ਦੇ ਪ੍ਰਧਾਨ ਸੁਪਰਨਾ ਸਿੰਘ ਨੇ ਕਿਹਾ, “ਇੱਥੇ ਬਹੁਤ ਘੱਟ ਪੱਤਰਕਾਰ ਹਨ, ਜਿੰਨਾ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ।'' ਸੁਪਰਨਾ ਨੇ ਕਿਹਾ ਕਿ ਰਵੀਸ਼ ਦਹਾਕਿਆਂ ਤੋਂ ਐਨਡੀਟੀਵੀ ਦਾ ਅਨਿੱਖੜਵਾਂ ਅੰਗ ਰਿਹਾ ਹੈ। ਸੁਪਰਨਾ ਨੇ ਅੱਗੇ ਕਿਹਾ ਕਿ ਉਸਦਾ ਯੋਗਦਾਨ ਬਹੁਤ ਵੱਡਾ ਰਿਹਾ ਹੈ ਅਤੇ "ਅਸੀਂ ਜਾਣਦੇ ਹਾਂ ਕਿ ਉਹ ਆਪਣੀ ਨਵੀਂ ਪਾਰੀ ਵਿੱਚ ਵੀ ਸਫਲ ਹੋਵੇਗਾ।" ਦੱਸ ਦੇਈਏ ਕਿ ਰਵੀਸ਼ ਕੁਮਾਰ ਦਾ ਅਸਤੀਫਾ ਅਜਿਹੇ ਸਮੇਂ ਵਿੱਚ ਆਇਆ ਹੈ, ਜਦੋਂ ਇੱਕ ਦਿਨ ਪਹਿਲਾਂ ਹੀ ਐਨਡੀਟੀਵੀ  ਦੇ ਕਾਰਜਕਾਰੀ ਸਹਿ-ਚੇਅਰਮੈਨ ਪ੍ਰਣਵ ਰਾਏ ਨੇ ਨਿਰਦੇਸ਼ਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਕਈ ਦਿਨਾਂ ਤੋਂ ਰਵੀਸ਼ ਕੁਮਾਰ ਦੇ ਅਸਤੀਫੇ ਦੀਆਂ ਖਬਰਾਂ ਆ ਰਹੀਆਂ ਸਨ।