ਉੜੀਸਾ ਦੇ ਕਾਲਾਹਾਂਡੀ ਦੇ ਜੰਗਲੀ ਖੇਤਰ ਵਿੱਚ ਹੋਈ ਗੋਲੀਬਾਰੀ ਦੌਰਾਨ ਸੁਰੱਖਿਆ ਬਲਾਂ ਨੇ ਤਿੰਨ ਮਾਓਵਾਦੀਆਂ ਮਾਰਿਆ

ਭੁਵਨੇਸ਼ਵਰ, 09 ਮਈ : ਉੜੀਸਾ ਦੇ ਜਿਲ੍ਹਾ ਕਾਲਾਹਾਂਡੀ ਦੇ ਜੰਗਲੀ ਖੇਤਰ ਵਿੱਚ ਹੋਈ ਗੋਲੀਬਾਰੀ ਦੌਰਾਨ ਸੁਰੱਖਿਆ ਬਲਾਂ ਵੱਲੋਂ ਤਿੰਨ ਮਾਓਵਾਦੀਆਂ ਨੂੰ ਮਾਰ ਦੇਣ ਦੀ ਖ਼ਬਰ ਹੈ। ਇਸ ਗੋਲੀਬਾਰੀ ਦੌਰਾਨ ਇੱਕ ਡੀਐਸਪੀ ਰੈਂਕ ਦਾ ਪੁਲਿਸ ਅਧਿਕਾਰੀ ਵੀ ਜਖ਼ਮੀ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮੁਕਾਬਲਾ ਜਿਲ੍ਹਾ ਕਾਲਾਹਾਂਡੀ ਦੇ ਮਦਨਪੁਰ-ਰਾਮਪੁਰ ਥਾਣੇ ਦੇ ਅਧੀਨ ਤਾਪੇਰੇੰਗਾ-ਲੁਬੇਨਗੜ ਜੰਗਲ ਵਿਚ ਹੋਇਆ। ਇਸ ਸਬੰਧੀ ਡੀਜੀਪੀ ਸੁਨੀਲ ਬਾਂਸਲ ਨੇ ਦੱਸਿਆ ਕਿ "ਮਦਨਪੁਰ-ਰਾਮਪੁਰ  ਥਾਣਾ ਖੇਤਰ ਤੋਂ ਗੋਲੀਬਾਰੀ ਦੀ ਸੂਚਨਾ ਮਿਲੀ ਹੈ। ਅਸੀਂ ਤਿੰਨ ਮਾਓਵਾਦੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਇੱਕ ਏ.ਕੇ.-47 ਬਰਾਮਦ ਹੋਣ ਤੋਂ ਪਤਾ ਚੱਲਦਾ ਹੈ ਕਿ ਉਹ ਸੀਨੀਅਰ ਮਾਓਵਾਦੀ ਕਾਡਰ ਹੋ ਸਕਦੇ ਹਨ। ."ਬਾਂਸਲ ਨੇ ਕਿਹਾ ਕਿ ਗੋਲੀਬਾਰੀ ਵਿਚ ਇਕ ਪੁਲਿਸ ਅਧਿਕਾਰੀ ਨੂੰ ਵੀ ਗੋਲੀ ਲੱਗੀ ਹੈ, ਪਰ ਉਹ ਖਤਰੇ ਤੋਂ ਬਾਹਰ ਹੈ, ਬਾਂਸਲ ਨੇ ਕਿਹਾ, "ਅਸੀਂ ਉਸ ਨੂੰ ਬਿਹਤਰ ਇਲਾਜ ਲਈ ਭੁਵਨੇਸ਼ਵਰ ਲਿਜਾ ਰਹੇ ਹਾਂ।" ਇਲਾਕੇ 'ਚ ਹੋਰ ਤਲਾਸ਼ੀ ਮੁਹਿੰਮ ਜਾਰੀ ਹੈ। ਡੀਜੀਪੀ ਨੇ ਇੱਕ ਵਾਰ ਫਿਰ ਨਕਸਲੀਆਂ ਨੂੰ ਹਿੰਸਾ ਦੀਆਂ ਗਤੀਵਿਧੀਆਂ ਤੋਂ ਦੂਰ ਰਹਿਣ ਅਤੇ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।