ਵਿਦੇਸ਼ੀ ਯਾਤਰੀਆਂ ਲਈ 'ਏਅਰ ਸੁਵਿਧਾ ਫਾਰਮ' ਭਰਨ ਦੀ ਲਾਜ਼ਮੀ ਸ਼ਰਤ ਨੂੰ ਹਟਾਇਆ

ਦਿੱਲੀ : ਭਾਰਤ ਵਿੱਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਘਟੀ ਹੈ ਤਾਂ ਭਾਰਤ ਨੇ ਵਿਦੇਸ਼ੀ ਯਾਤਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਭਾਰਤ ਵਿੱਚ ਆਉਣ ਵਾਲੇ ਵਿਦੇਸ਼ੀ ਯਾਤਰੀਆਂ ਲਈ 'ਏਅਰ ਸੁਵਿਧਾ ਫਾਰਮ' ਭਰਨ ਦੀ ਲਾਜ਼ਮੀ ਸ਼ਰਤ ਨੂੰ ਹਟਾ ਦਿੱਤਾ ਹੈ। ਇਸ ਤਰ੍ਹਾਂ ਭਾਰਤ ਵਿੱਚ ਆਉਣ ਵਾਲੇ ਵਿਦੇਸ਼ੀ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ। ਏਅਰ ਸੁਵਿਧਾ ਫਾਰਮ ਵਿੱਚ ਕਈ ਜਾਣਕਾਰੀਆਂ ਹੁੰਦੀਆਂ ਸਨ ਜਿਹਨਾਂ ਨੂੰ ਭਰਨਾ ਬਹੁਤ ਜ਼ਰੂਰੀ ਹੁੰਦਾ ਸੀ। ਇਸ ਤੋਂ ਇਲਾਵਾ ਯਾਤਰੀਆਂ ਨੂੰ ਆਪਣਾ ਕੋਵਿਡ ਵੈਕਸੀਨੇਸ਼ਨ ਦਾ ਸਰਟੀਫਿਕੇਟ ਅਤੇ ਨੈਗੇਟਿਵ RT-PCR ਦੀ ਰਿਪੋਰਟ ਵੀ ਜਮ੍ਹਾਂ ਕਰਾਉਣੀ ਪੈਂਦੀ ਸੀ। ਤੁਹਾਨੂੰ ਦੱਸ ਦੇਈਏ ਕਿ ਇਹ ਰਾਹਤ 22 ਨਵੰਬਰ 2022 ਤੋਂ ਮਿਲੇਗੀ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਅਲੱਗ-ਅਲੱਗ ਦੇਸ਼ਾਂ ਵਿੱਚ ਕੋਰੋਨਾ ਦੇ RT-PCR ਟੈਸਟ ਦੀਆਂ ਕੀਮਤਾਂ ਵੀ ਕਾਫੀ ਜ਼ਿਆਦਾ ਹਨ। RT-PCR ਟੈਸਟ ਕਰਵਾਉਣਾ ਜ਼ਰੂਰੀ ਹੈ। ਤੁਹਾਨੂੰ ਦੱਸ ਦੇਈਏ ਕਿ ਮਾਲਦੀਵ ਵਿੱਚ RT-PCR ਦੀ ਕੀਮਤ 7,000 ਰੁਪਏ ਪ੍ਰਤੀ ਵਿਅਕਤੀ ਹੈ ਅਤੇ ਜੇਕਰ ਕੋਈ ਮਾਲਦੀਵ ਤੋਂ ਭਾਰਤ ਆਉਂਦਾ ਹੈ ਤਾਂ ਉਸਨੂੰ 7000 ਰੁਪਏ ਦਾ ਵਾਧੂ ਖਰਚਾ ਹੁੰਦਾ ਸੀ। ਜੋ ਹੁਣ ਨਹੀਂ ਹੋਵੇਗਾ।ਪਿਛਲੇ ਮਹੀਨੇ ਹੀ ਸਰਕਾਰ ਤੋਂ FHRAI ਨੇ ਏਅਰ ਸੁਵਿਧਾ ਫਾਰਮ ਭਰਨ ਦੀ ਸ਼ਰਤ ਨੂੰ ਖਤਮ ਕਰਨ ਦੀ ਮੰਗ ਕੀਤੀ ਸੀ। FHRAI ਨੇ ਜਾਣਕਾਰੀ ਦਿੱਤੀ ਹੈ ਕਿ ਹੁਣ ਹਵਾਈ ਅੱਡਿਆਂ ਅਤੇ ਉਡਾਣਾਂ ਵਿੱਚ ਮਾਸਕ ਪਹਿਨਣ ਨੂੰ ਲਾਜ਼ਮੀ ਤੋਂ ਸਵੈ-ਇੱਛਾ ਕਰ ਦਿੱਤਾ ਗਿਆ ਹੈ। FHRAI ਨੇ ਕਿਹਾ ਹੈ ਕਿ ਇਸ ਤਰ੍ਹਾਂ ਨਾਲ ਦੇਸ਼ ਵਿੱਚ ਸੈਰ-ਸਪਾਟਾ ਵਧੇਗਾ।