ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਦਰਗਾਹ ‘ਤੇ ਕਰੂਜ਼ ਟਰਮੀਨਲ ਦਾ ਕੀਤਾ ਉਦਘਾਟਨ

ਵਿਸ਼ਾਖਾਪਟਨਮ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੱਖਣੀ ਭਾਰਤ ਦੌਰੇ ‘ਤੇ ਹਨ। ਇੱਥੇ ਉਨ੍ਹਾਂ ਨੇ ਵਿਸ਼ਾਖਾਪਟਨਮ ਦੇ ਨਵੇਂ ਗ੍ਰੀਨ ਕੰਪਲੈਕਸ ਦੇ ਪਹਿਲੇ ਪੜਾਅ ਅਤੇ ਬੰਦਰਗਾਹ ‘ਤੇ ਕਰੂਜ਼ ਟਰਮੀਨਲ ਦਾ ਉਦਘਾਟਨ ਕੀਤਾ। ਤੇਲੰਗਾਨਾ ਦੇ ਬੇਗਮਪੇਟ ‘ਚ ਇਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਪੀਐੱਮ ਮੋਦੀ ਨੇ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਤੇਲੰਗਾਨਾ ਦੇ ਨਾਂ ‘ਤੇ ਸੱਤਾ ‘ਚ ਆਉਣ ਵਾਲਿਆਂ ਨੇ ਸੂਬੇ ਨੂੰ ਪਿਛਾਂਹ ਧੱਕ ਦਿੱਤਾ। ਉਨ੍ਹਾਂ ਕਿਹਾ ਕਿ ਤੇਲੰਗਾਨਾ ਸੂਚਨਾ ਤਕਨਾਲੋਜੀ ਦਾ ਕਿਲਾ ਹੈ। ਪੀਐਮ ਨੇ ਕਿਹਾ, ‘ਕੁਝ ਲੋਕ ਨਿਰਾਸ਼ਾ ਕਾਰਨ ਸਵੇਰੇ-ਸ਼ਾਮ ਮੋਦੀ ਨੂੰ ਗਾਲ੍ਹਾਂ ਕੱਢਦੇ ਰਹਿੰਦੇ ਹਨ। ਪਰ ਇਸ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਚਾਹ ‘ਤੇ ਉਨ੍ਹਾਂ ਗਾਲ੍ਹਾਂ ਦਾ ਮਜ਼ਾਕ ਉਡਾਓ। ਕਮਲ ਦੂਜੇ ਦਿਨ ਖਿੜਨ ਵਾਲਾ ਹੈ, ਇਸ ਖੁਸ਼ੀ ਵਿੱਚ ਅੱਗੇ ਵਧੋ।ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਬੀਆਰਐਸ ਵਰਕਰਾਂ ਨੇ ਪ੍ਰਧਾਨ ਮੰਤਰੀ ਦੇ ਦੌਰੇ ਦੇ ਵਿਰੋਧ ਵਿੱਚ ਸ਼ਹਿਰ ਵਿੱਚ ਕਈ ਪੋਸਟਰ ਵੀ ਲਗਾਏ ਸਨ। ਕਿਉਂਕਿ ਉਨ੍ਹਾਂ ਕੋਲ ਗਾਲ੍ਹਾਂ ਕੱਢਣ ਤੋਂ ਇਲਾਵਾ ਕੁਝ ਵੀ ਨਹੀਂ ਬਚਿਆ।” ਪਰ ਇਸ ਆਧੁਨਿਕ ਸ਼ਹਿਰ ਵਿਚ ਅੰਧਵਿਸ਼ਵਾਸ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਜਿਸ ਨਾਲ ਬਹੁਤ ਦੁੱਖ ਹੁੰਦਾ ਹੈ। ਪੀਐਮ ਨੇ ਕਿਹਾ ਕਿ ਤੇਲੰਗਾਨਾ ਦਾ ਵਿਕਾਸ ਕਰਨਾ ਹੈ, ਇਸ ਨੂੰ ਪਛੜੇਪਣ ਤੋਂ ਦੂਰ ਕਰਨਾ ਹੈ, ਇਸ ਲਈ ਸਭ ਤੋਂ ਪਹਿਲਾਂ ਸਾਨੂੰ ਇੱਥੋਂ ਅੰਧਵਿਸ਼ਵਾਸਾਂ ਨੂੰ ਦੂਰ ਕਰਨਾ ਹੋਵੇਗਾ। ਪੀ.ਐੱਮ. ਮੋਦੀ ਨੇ ਕਿਹਾ ਕਿ ਜੇ ਮੈਨੂੰ ਅਤੇ ਭਾਜਪਾ ਨੂੰ ਗਾਲ੍ਹਾਂ ਕੱਢਣ ਨਾਲ ਤੇਲੰਗਾਨਾ ਦੇ ਹਾਲਾਤ ਅਤੇ ਲੋਕਾਂ ਦੀ ਜ਼ਿੰਦਗੀ ਸੁਧਰਦੀ ਹੈ ਤਾਂ ਸਾਨੂੰ ਗਾਲ੍ਹਾਂ ਕੱਢਦੇ ਰਹੋ। ਪਰ ਜੇ ਮੇਰਾ ਵਿਰੋਧੀ ਸੋਚਦੈਾ ਹੈ ਕਿ ਉਹ ਤੇਲੰਗਾਨਾ ਦੇ ਲੋਕਾਂ ਨੂੰ ਗਾਲ੍ਹਾਂ ਕੱਢ ਸਕਦਾ ਹੈ ਤਾਂ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਰਜੂਦ ਤੇਲੰਗਾਨਾ ਸਰਕਾਰ ਪੀ.ਐੱਮ. ਆਵਾਸ ਯੋਜਨਾ ਵਿੱਚ ਰੁਕਾਵਟ ਪਾ ਰਹੀ ਹੈ। ਇਸ ਸਰਕਾਰ ਨੇ ਤੇਲੰਗਾਨਾ ਦੇ ਲੋਕਾਂ ਨੂੰ ਸਿਰ ‘ਤੇ ਛੱਤ ਦੇ ਸੁੱਖ ਤੋਂ ਵਾਂਝਿਆ ਕਰ ਦਿੱਤਾ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਕਦੇ-ਕਦੇ ਲੋਕ ਮੈਨੂੰ ਪੁੱਛਦੇ ਹਨ ਕਿ ਕੀ ਮੈਂ ਥੱਕਦਾ ਨਹੀਂ ਹਾਂ। ਕੱਲ੍ਹ ਸਵੇਰੇ ਮੈਂ ਦਿੱਲੀ ਵਿੱਚ ਸੀ, ਫਿਰ ਕਰਨਾਟਕ ਤੇ ਤਾਮਿਲਨਾਡੂ ਵਿੱਚ ਅਤੇ ਫਿਰ ਸ਼ਾਮ ਨੂੰ ਆਂਧਰਾ ਪ੍ਰਦੇਸ਼ ਵਿੱਚ ਤੇ ਹੁਣ ਤੇਲੰਗਾਨਾ। ਮੈਂ ਉਨ੍ਹਾਂ ਨੂੰ ਦੱਸਦਾ ਹਾਂ ਕਿ ਮੈਂ ਰੋਜ਼ 2-3 ਕਿਲੋ ਗਾਲ੍ਹਾਂ ਖਾਂਦਾ ਹਨ, ਉਹ ਅਸਲ ਵਿੱਚ ਮੇਰੇ ਲਈ ਪੋਸ਼ਣ ਦਾ ਕੰਮ ਕਰਦੀਆਂ ਹਨ ਤੇ ਮੈਂ ਉਨ੍ਹਾਂ ਦੀ ਵਰਤੋਂ ਲੋਕਾਂ ਦੀ ਭਲਾਈ ਲਈ ਕਰਦਾ ਹਾਂ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਲਈ ਆਕਰਸ਼ਣ ਦਾ ਕੇਂਦਰ ਬਣ ਗਿਆ ਹੈ ਤੇ ਪੀ.ਐੱਮ. ਗਤੀਸ਼ਕਤੀ ਵਰਗੀਆਂ ਯੋਜਨਾਵਾਂ ਵੱਡੇ ਪੱਧਰ ‘ਤੇ ਵਿਦੇਸ਼ੀ ਨਿਵੇਸ਼ ਆਕਰਸ਼ਿਤ ਕਰ ਰਹੀਆਂ ਹਨ।