ਪੀਐੱਮ ਮੋਦੀ ਨੂੰ ਆਤਮਘਾਤੀ ਬੰਬ ਨਾਲ ਮਾਰਨ ਦੀ ਮਿਲੀ ਧਮਕੀ, ਪੁਲਿਸ ਅਤੇ ਸੁਰੱਖਿਆ ਏਜੰਸੀਆਂ ਵਿੱਚ ਮੱਚਿਆ ਹੜਕੰਪ

ਨਵੀਂ ਦਿੱਲੀ, 22 ਅਪ੍ਰੈਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਕੇਰਲ ਦੌਰੇ 'ਤੇ ਜਾ ਰਹੇ ਹਨ। ਪਹਿਲਾਂ ਮਿਲੇ ਇੱਕ ਪੱਤਰ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਵਿੱਚ ਹੜਕੰਪ ਮਚ ਗਿਆ ਹੈ। ਚਿੱਠੀ 'ਚ ਪੀਐੱਮ ਮੋਦੀ ਨੂੰ ਆਤਮਘਾਤੀ ਬੰਬ ਨਾਲ ਮਾਰਨ ਦੀ ਧਮਕੀ ਦਿੱਤੀ ਗਈ ਸੀ। ਕੋਚੀ ਦੇ ਕਿਸੇ ਵਿਅਕਤੀ ਦੁਆਰਾ ਕਥਿਤ ਤੌਰ 'ਤੇ ਮਲਿਆਲਮ ਵਿੱਚ ਲਿਖਿਆ ਗਿਆ ਇੱਕ ਪੱਤਰ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਕੇ ਸੁਰੇਂਦਰਨ ਦੇ ਦਫਤਰ ਤੋਂ ਮਿਲਿਆ ਹੈ। ਸੁਰੇਂਦਰਨ ਨੇ ਪੱਤਰ ਪੁਲਸ ਨੂੰ ਸੌਂਪ ਦਿੱਤਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਚਿੱਠੀ ਵਿੱਚ ਐਨਕੇ ਜੌਨੀ ਨਾਂ ਦੇ ਵਿਅਕਤੀ ਦਾ ਪਤਾ ਲਿਖਿਆ ਹੋਇਆ ਸੀ, ਜਿੱਥੇ ਪੁਲੀਸ ਪਹੁੰਚ ਗਈ ਹੈ। ਪੱਤਰ ਵਿੱਚ ਲਿਖਿਆ ਗਿਆ ਹੈ ਕਿ ਪੀਐਮ ਮੋਦੀ ਦੇ ਨਾਲ ਵੀ ਉਹੀ ਹੋਵੇਗਾ ਜੋ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਹੋਇਆ ਸੀ। ਹਾਲਾਂਕਿ, ਕੋਚੀ ਦੇ ਰਹਿਣ ਵਾਲੇ ਜੌਨੀ ਨੇ ਪੱਤਰ ਲਿਖਣ ਤੋਂ ਇਨਕਾਰ ਕੀਤਾ, ਪਰ ਦੋਸ਼ ਲਗਾਇਆ ਕਿ ਇਹ ਉਸਦੇ ਖਿਲਾਫ ਸਾਜ਼ਿਸ਼ ਸੀ। ਜੌਨੀ ਨੇ ਮੀਡੀਆ ਨੂੰ ਦੱਸਿਆ ਕਿ ਪੁਲਸ ਨੇ ਉਨ੍ਹਾਂ ਦੇ ਘਰ ਆ ਕੇ ਚਿੱਠੀ ਬਾਰੇ ਪੁੱਛਗਿੱਛ ਕੀਤੀ। ਪੁਲਿਸ ਨੇ ਚਿੱਠੀ ਨੂੰ ਮੇਰੀ ਹੱਥ ਲਿਖਤ ਨਾਲ ਮਿਲਾ ਦਿੱਤਾ ਹੈ। ਪੁਲਿਸ ਨੂੰ ਵੀ ਲੱਗਦਾ ਹੈ ਕਿ ਇਸ ਹਰਕਤ ਪਿੱਛੇ ਕਿਸੇ ਹੋਰ ਦਾ ਹੱਥ ਹੈ। ਹੋ ਸਕਦਾ ਹੈ ਕਿ ਉਸ ਵਿਅਕਤੀ ਨੂੰ ਮੇਰੇ ਨਾਲ ਨਫ਼ਰਤ ਹੋਵੇ। ਮੈਂ ਉਨ੍ਹਾਂ ਲੋਕਾਂ ਦੇ ਨਾਮ ਸਾਂਝੇ ਕੀਤੇ ਹਨ ਜਿਨ੍ਹਾਂ 'ਤੇ ਮੈਨੂੰ ਸ਼ੱਕ ਹੈ। ਇਸ ਦੌਰਾਨ ਭਾਜਪਾ ਦੇ ਸੂਬਾ ਪ੍ਰਧਾਨ ਕੇ ਸੁਰੇਂਦਰਨ ਨੇ ਪ੍ਰਧਾਨ ਮੰਤਰੀ ਦੇ ਦੌਰੇ ਨਾਲ ਸਬੰਧਤ ਵੀਵੀਆਈਪੀ ਸੁਰੱਖਿਆ ਯੋਜਨਾ ਨੂੰ ਲੀਕ ਕਰਨ ਲਈ ਸੂਬਾ ਪੁਲੀਸ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਕੇਰਲ ਵਿੱਚ ਧਾਰਮਿਕ ਕੱਟੜਪੰਥੀ ਸੰਗਠਨ ਬਹੁਤ ਮਜ਼ਬੂਤ ​​ਅਤੇ ਸਰਗਰਮ ਹਨ। ਸਟੇਟ ਇੰਟੈਲੀਜੈਂਸ ਚੀਫ਼ ਦੀ ਰਿਪੋਰਟ ਮੀਡੀਆ ਨੂੰ ਲੀਕ ਹੋ ਗਈ ਹੈ। ਇਸ ਵਿੱਚ ਪਾਬੰਦੀਸ਼ੁਦਾ ਪਾਪੂਲਰ ਫਰੰਟ ਆਫ ਇੰਡੀਆ (ਪੀਐਫਆਈ), ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀਡੀਪੀ), ਐਸਡੀਪੀਆਈ ਅਤੇ ਮਾਓਵਾਦੀਆਂ ਸਮੇਤ ਕਈ ਸੰਗਠਨਾਂ ਦਾ ਜ਼ਿਕਰ ਹੈ, ਪਰ ਰਾਜ ਸਰਕਾਰ ਇਨ੍ਹਾਂ ਸੰਗਠਨਾਂ ਨੂੰ ਬਚਾ ਰਹੀ ਹੈ।