ਨਵੀਂ ਦਿੱਲੀ ਸਥਿਤ ਇੰਡੀਆ ਹੈਬੀਟੇਟ ਸੈਂਟਰ ਵਿਖੇ ਫੁਲਕਾਰੀ ਮੇਲਾ ਲਗਾਇਆ ਗਿਆ

ਨਵੀਂ ਦਿੱਲੀ, 02 ਅਪ੍ਰੈਲ : ਨਵੀਂ ਦਿੱਲੀ ਸਥਿਤ ਇੰਡੀਆ ਹੈਬੀਟੇਟ ਸੈਂਟਰ ਵਿਖੇ ਵਿਸ਼ਵ ਪੰਜਾਬੀ ਸੰਗਠਨ ਦੇ ਸਹਿਯੋਗ ਨਾਲ ਫੁਲਕਾਰੀ ਮੇਲਾ ਲਗਾਇਆ ਗਿਆ। ਇਸ ਮੌਕੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ, ਯੂਐਸਏ ਅੰਬੈਸੀ ਦੀ ਡਿਪਟੀ ਚੀਫ਼ ਆਫ਼ ਮਿਸ਼ਨ ਪੈਟਰੀਸ਼ੀਆ, ਫ਼ਿਲਮ ਅਦਾਕਾਰਾ ਸ੍ਰੀਮਤੀ ਤਾਨੀਆ, ਡਾ: ਅਲਕਾ ਪਾਂਡੇ, ਫ਼ਿਲਮ ਨਿਰਮਾਤਾ ਜਗਦੀਪ ਸਿੱਧੂ, ਹਰਿੰਦਰ ਅਤੇ ਕਿਰਨ ਹਾਜ਼ਰ ਸਨ।  ਜਿੱਥੇ ਸੰਗਰੂਰ ਦੇ ਲੋਕ ਗੀਤ ਬੈਂਡ #sardarsofpunjab ਨੇ ਦਰਸ਼ਕਾਂ ਦਾ ਮਨ ਮੋਹ ਲਿਆ।