ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਅਗਲੀ ਮੀਟਿੰਗ 13 ਅਤੇ 14 ਜੁਲਾਈ ਨੂੰ ਬੈਂਗਲੁਰੂ ਵਿੱਚ ਹੋਵੇਗੀ : ਸ਼ਰਦ ਪਵਾਰ

ਨਵੀਂ ਦਿੱਲੀ, 29 ਜੂਨ : ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਅਗਲੀ ਮੀਟਿੰਗ 13 ਅਤੇ 14 ਜੁਲਾਈ ਨੂੰ ਬੈਂਗਲੁਰੂ ਵਿੱਚ ਹੋਵੇਗੀ। ਪਟਨਾ 'ਚ ਵਿਰੋਧੀ ਪਾਰਟੀਆਂ ਦੀ ਬੈਠਕ ਤੋਂ ਬਾਅਦ ਫੈਸਲਾ ਲਿਆ ਗਿਆ ਕਿ ਅਗਲੀ ਬੈਠਕ ਸ਼ਿਮਲਾ 'ਚ ਹੋਵੇਗੀ। ਵਿਰੋਧੀ ਇਕਜੁੱਟਤਾ ਦੀ ਆਮ ਬੈਠਕ ਵਿਚ ਸਾਰੀਆਂ ਪ੍ਰਮੁੱਖ ਪਾਰਟੀਆਂ ਨੇ ਇਕਜੁੱਟ ਹੋ ਕੇ 2024 ਦੀ ਜੰਗ ਲੜਨ ਲਈ ਸਹਿਮਤੀ ਪ੍ਰਗਟਾਈ। ਦੇਸ਼ ਵਿੱਚ ਵਿਰੋਧੀ ਏਕਤਾ ਨੂੰ ਧਾਰ ਦੇਣ ਦੇ ਉਦੇਸ਼ ਨਾਲ 23 ਜੂਨ ਨੂੰ ਪਟਨਾ ਵਿੱਚ ਇੱਕ ਆਮ ਮੀਟਿੰਗ ਦਾ ਆਯੋਜਨ ਕੀਤਾ ਗਿਆ ਸੀ। ਮੀਟਿੰਗ ਵਿੱਚ ਸਾਰੀਆਂ ਪ੍ਰਮੁੱਖ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਹਿੱਸਾ ਲਿਆ। ਹਾਲਾਂਕਿ ਮੀਟਿੰਗ ਤੋਂ ਕੁਝ ਵੀ ਸਾਹਮਣੇ ਨਹੀਂ ਆਇਆ। ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਦੀ ਅਗਲੀ ਮੀਟਿੰਗ ਸ਼ਿਮਲਾ ਵਿੱਚ ਹੋਣ ਦਾ ਫੈਸਲਾ ਕੀਤਾ ਗਿਆ। ਜਿਸ ਤੋਂ ਬਾਅਦ ਅੱਜ ਸ਼ਰਦ ਪਵਾਰ ਨੇ ਪ੍ਰੈੱਸ ਕਾਨਫਰੰਸ 'ਚ ਜਾਣਕਾਰੀ ਦਿੱਤੀ ਹੈ ਕਿ ਬੈਠਕ ਹੁਣ ਸ਼ਿਮਲਾ ਦੀ ਬਜਾਏ 13 ਅਤੇ 14 ਜੁਲਾਈ ਨੂੰ ਬੈਂਗਲੁਰੂ 'ਚ ਹੋਵੇਗੀ।