ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਵੱਲੋਂ ਦੇਸ਼ ਭਰ ਵਿੱਚ ਲਗਭਗ 74 ਦਵਾਈਆਂ ਦੀਆਂ ਕੀਮਤਾਂ ਵਿੱਚ ਸੋਧ

ਨਵੀਂ ਦਿੱਲੀ, 06 ਫਰਵਰੀ : ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਵੱਲੋਂ ਦੇਸ਼ ਭਰ ਵਿੱਚ ਲਗਭਗ 74 ਦਵਾਈਆਂ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਗਈ ਹੈ। 56 ਦਵਾਈਆਂ ਦੀਆਂ ਵੱਧ ਤੋਂ ਵੱਧ ਕੀਮਤਾਂ ਅਤੇ 18 ਦਵਾਈਆਂ ਦੀਆਂ ਪ੍ਰਚੂਨ ਕੀਮਤਾਂ (MRP) ਤੈਅ ਕੀਤੀਆਂ ਗਈਆਂ ਹਨ। ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ NPPA ਦੇ ਡਿਪਟੀ ਡਾਇਰੈਕਟਰ ਮਹਾਵੀਰ ਸੈਣੀ ਨੇ ਜਾਰੀ ਨੋਟੀਫਿਕੇਸ਼ਨ ‘ਚ ਕਿਹਾ ਕਿ 74 ਦਵਾਈਆਂ ਦੇ ਰੇਟ ਬਦਲੇ ਜਾ ਰਹੇ ਹਨ। ਡਰੱਗ ਰੈਗੂਲੇਟਰ ਨੇ ਡਰੱਗਜ਼ (ਪ੍ਰਾਈਸ ਕੰਟਰੋਲ) ਆਰਡਰ-2013 ਦੇ ਤਹਿਤ ਕੀਮਤਾਂ ‘ਚ ਇਹ ਸੋਧ ਕੀਤੀ ਹੈ। ਕੁਝ ਦਵਾਈਆਂ ਦੀਆਂ ਪ੍ਰਚੂਨ ਕੀਮਤਾਂ, ਕੁਝ ਦੀਆਂ ਸੀਲਿੰਗ ਕੀਮਤਾਂ ਤੈਅ ਕੀਤੀਆਂ ਗਈਆਂ ਹਨ। NPPA ਦੇ ਇਸ ਫੈਸਲੇ ਕਾਰਨ ਐਲਰਜੀ, ਦਿਲ ਦੇ ਰੋਗ, ਕੈਂਸਰ, ਅਲਸਰ, ਮਾਈਗ੍ਰੇਨ, ਜ਼ੁਕਾਮ, ਫਲੂ, ਬੁਖਾਰ, ਐਂਟੀਬਾਇਓਟਿਕਸ ਅਤੇ ਫੰਗਲ ਇਨਫੈਕਸ਼ਨ ਅਤੇ ਟੀਕੇ ਆਦਿ ਦੀਆਂ ਦਵਾਈਆਂ ਮਹਿੰਗੀਆਂ ਹੋ ਜਾਣਗੀਆਂ। ਦੱਸ ਦੇਈਏ ਡਰੱਗਜ਼ ਆਰਡਰ (DPCO) 2013 ਦੇ ਤਹਿਤ, ਅਨੁਸੂਚੀ ਵਿੱਚ ਸ਼ਾਮਲ ਜ਼ਰੂਰੀ ਦਵਾਈਆਂ ਦੀ ਸੀਮਾ ਕੀਮਤ ਅਥਾਰਟੀ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ। ਦਵਾਈਆਂ ਦੇ ਨਿਰਮਾਤਾ ਜੋ ਕੀਮਤ ਨਿਯੰਤਰਣ ਦੇ ਅਧੀਨ ਨਹੀਂ ਹਨ, ਉਨ੍ਹਾਂ ਨੂੰ ਪ੍ਰਚੂਨ ਮੁੱਲ ਵਿੱਚ ਸਾਲਾਨਾ 10 ਪ੍ਰਤੀਸ਼ਤ ਵਾਧਾ ਕਰਨ ਦੀ ਆਗਿਆ ਹੈ।