ਚੀਨ 'ਚ ਰਹੱਸਮਈ ਨਿਮੋਨੀਆ ਦਾ ਪ੍ਰਕੋਪ, ਸਕੂਲ ਬੰਦ, ਵਿਸ਼ਵ ਸਿਹਤ ਸੰਗਠਨ ਨੇ ਚੀਨ ਤੋਂ ਮੰਗਿਆ ਪੂਰਾ ਡਾਟਾ 

ਲਿਓਨਿੰਗ, 23 ਨਵੰਬਰ : ਚੀਨ ਅਜੇ ਵੀ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਉਭਰ ਨਹੀਂ ਸਕਿਆ ਹੈ। ਕੋਰੋਨਾ ਮਹਾਮਾਰੀ ਦੇ ਪ੍ਰਭਾਵਾਂ ਨਾਲ ਜੂਝ ਰਹੇ ਚੀਨ ਵਿਚ ਹੁਣ ਇਕ ਨਵੀਂ ਬਿਮਾਰੀ ਨੇ ਵੱਡੇ ਪੱਧਰ 'ਤੇ ਦਸਤਕ ਦਿੱਤੀ ਹੈ। ਦੇਸ਼ ਭਰ ਦੇ ਚੀਨੀ ਸਕੂਲਾਂ ਵਿੱਚ ਇੱਕ ਹੋਰ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਇੱਥੋਂ ਦੇ ਸਕੂਲਾਂ ਵਿੱਚ ਰਹੱਸਮਈ ਨਿਮੋਨੀਆ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ, ਇਹ ਚਿੰਤਾਜਨਕ ਸਥਿਤੀ ਕੋਵਿਡ ਸੰਕਟ ਦੇ ਸ਼ੁਰੂਆਤੀ ਦਿਨਾਂ ਦੀ ਯਾਦ ਦਿਵਾ ਰਹੀ ਹੈ। 500 ਮੀਲ ਉੱਤਰ-ਪੂਰਬ ਵਿਚ ਬੀਜਿੰਗ ਅਤੇ ਲਿਓਨਿੰਗ ਦੇ ਹਸਪਤਾਲਾਂ ਵਿਚ ਵੱਡੀ ਗਿਣਤੀ ਵਿਚ ਬੱਚਿਆਂ ਨੂੰ ਦਾਖਲ ਕਰਵਾਇਆ ਜਾ ਰਿਹਾ ਹੈ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਇਸ ਰਹੱਸਮਈ ਨਿਮੋਨੀਆ ਦੇ ਪ੍ਰਕੋਪ ਕਾਰਨ ਜ਼ਿਆਦਾਤਰ ਸਕੂਲ ਬੰਦ ਹਨ। ਇਸ ਕਾਰਨ ਚੀਨ ਵਿਚ ਸਥਿਤੀ ਕੋਰੋਨਾ ਦੇ ਸ਼ੁਰੂਆਤੀ ਪੜਾਅ ਵਰਗੀ ਹੋ ਗਈ ਹੈ ਅਤੇ ਲੋਕਾਂ ਨੂੰ ਵੱਡੇ ਪੱਧਰ 'ਤੇ ਹਸਪਤਾਲਾਂ ਵਿਚ ਦਾਖਲ ਕਰਵਾਉਣਾ ਪੈ ਰਿਹਾ ਹੈ।ਇਸ ਮਹੀਨੇ ਦੀ ਸ਼ੁਰੂਆਤ 'ਚ ਚੀਨੀ ਸਿਹਤ ਅਧਿਕਾਰੀਆਂ ਨੇ ਮੀਡੀਆ ਨੂੰ ਦੱਸਿਆ ਸੀ ਕਿ ਦੇਸ਼ 'ਚ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਦੀ ਗਿਣਤੀ ਵਧੀ ਹੈ। ਚੀਨੀ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਸਾਹ ਦੀ ਸਮੱਸਿਆ ਵਧਣ ਦਾ ਕਾਰਨ ਕੋਰੋਨਾ ਨਾਲ ਜੁੜੀਆਂ ਪਾਬੰਦੀਆਂ 'ਚ ਕਮੀ ਹੈ।ਇਸ ਤੋਂ ਇਲਾਵਾ ਇਨਫਲੂਐਂਜ਼ਾ ਵਾਇਰਸ ਅਤੇ ਮਾਈਕੋਪਲਾਜ਼ਮਾ ਨਿਮੋਨੀਆ ਨੂੰ ਵੀ ਕਾਰਨ ਮੰਨਿਆ ਜਾ ਰਿਹਾ ਹੈ।ਚਿੰਤਾ ਦੀ ਗੱਲ ਹੈ ਕਿ ਇਸ ਵਾਰ ਚੀਨ ਵਿੱਚ ਇਹ ਵਾਇਰਸ ਨੌਜਵਾਨਾਂ ਨੂੰ ਜ਼ਿਆਦਾ ਬਿਮਾਰ ਕਰ ਰਿਹਾ ਹੈ। ਚੀਨੀ ਸਿਹਤ ਅਥਾਰਟੀ ਦਾ ਕਹਿਣਾ ਹੈ, 'ਨਮੂਨੀਆ ਦੇ ਬੈਕਟੀਰੀਆ ਸਾਹ ਪ੍ਰਣਾਲੀ ਨੂੰ ਖੁਦ ਪ੍ਰਭਾਵਿਤ ਕਰ ਰਹੇ ਹਨ।ਇਸ ਤੋਂ ਇਲਾਵਾ ਜੇਕਰ ਕੇਸ ਵਿਗੜ ਜਾਂਦਾ ਹੈ ਤਾਂ ਫੇਫੜੇ ਵੀ ਇਸ ਨਾਲ ਪ੍ਰਭਾਵਿਤ ਹੋ ਰਹੇ ਹਨ।ਅਜਿਹੇ 'ਚ ਲੋਕਾਂ ਨੂੰ ਹਸਪਤਾਲਾਂ 'ਚ ਭਰਤੀ ਕਰਵਾਉਣਾ ਪੈਂਦਾ ਹੈ। ਇਸ ਸੰਕਟ ਨੇ ਚੀਨੀ ਏਜੰਸੀਆਂ ਦੀ ਚਿੰਤਾ ਵਧਾ ਦਿੱਤੀ ਹੈ।ਅਜਿਹੇ ਲੋਕਾਂ ਦੀ ਵੀ ਵੱਡੀ ਗਿਣਤੀ ਹੈ, ਜਿਨ੍ਹਾਂ ਨੇ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਬਜਾਏ ਘਰ ਵਿੱਚ ਹੀ ਇਲਾਜ ਜਾਰੀ ਰੱਖਿਆ ਹੋਇਆ ਹੈ।ਇਸ ਤਰ੍ਹਾਂ ਕੁੱਲ ਅੰਕੜਾ ਬਹੁਤ ਜ਼ਿਆਦਾ ਹੈ।ਬੀਜਿੰਗ ਵਿੱਚਇਨ੍ਹੀਂ ਦਿਨੀਂਬਹੁਤ ਠੰਢ ਪੈ ਰਹੀ ਹੈ ।ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਵਿਚ ਹੋਰ ਗਿਰਾਵਟ ਆਉਣ ਵਾਲੀ ਹੈ।ਅਜਿਹੇ ਵਿੱਚ ਇੱਕ ਪਾਸੇ ਮੌਸਮ ਦਾ ਕਹਿਰ ਅਤੇ ਦੂਜੇ ਪਾਸੇ ਰਹੱਸਮਈ ਬਿਮਾਰੀਆਂ ਨੇ ਸਾਨੂੰ ਤਬਾਹ ਕਰਕੇ ਰੱਖ ਦਿੱਤਾ ਹੈ।ਚੀਨ ਵਿੱਚ ਇਸ ਰਹੱਸਮਈ ਬਿਮਾਰੀ ਦੀ ਲਹਿਰ ਨੇ WHO ਦੀ ਚਿੰਤਾ ਵੀ ਵਧਾ ਦਿੱਤੀ ਹੈ।ਗਲੋਬਲ ਏਜੰਸੀ ਨੇ ਪੁੱਛਿਆ ਹੈ ਕਿ ਇਸ ਦਾ ਕੀ ਕਾਰਨ ਹੈ ਅਤੇ ਹੁਣ ਤੱਕ ਬਿਮਾਰ ਲੋਕਾਂ ਦੀ ਗਿਣਤੀ ਕੀ ਰਹੀ ਹੈ। ਰਿਪੋਰਟਾਂ ਮੁਤਾਬਕ ਬੀਜਿੰਗ ਅਤੇ ਲਿਓਨਿੰਗ ਦੇ ਹਸਪਤਾਲਾਂ ਦਾ ਸਿਸਟਮ ਖ਼ਰਾਬ ਨਜ਼ਰ ਆ ਰਿਹਾ ਹੈ।ਹਸਪਤਾਲ 'ਚ ਵੱਡੀ ਗਿਣਤੀ 'ਚ ਨੌਜਵਾਨ ਅਤੇ ਬੱਚੇ ਪਹੁੰਚ ਰਹੇ ਹਨ।ਇਸ ਸੰਕਟ ਕਾਰਨ ਸਕੂਲਾਂ ਨੂੰ ਕੁਝ ਦਿਨਾਂ ਲਈ ਬੰਦ ਵੀ ਕਰਨਾ ਪੈ ਸਕਦਾ ਹੈ।ਏਐਫਪੀ ਨੇ ਬੀਜਿੰਗ ਦੇ ਕੈਪੀਟਲ ਇੰਸਟੀਚਿਊਟ ਆਫ਼ ਪੀਡੀਆਟ੍ਰਿਕਸ ਹਸਪਤਾਲ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ, ਜੋ ਦਰਸਾਉਂਦੀਆਂ ਹਨ ਕਿ ਸਥਿਤੀ ਕਿੰਨੀ ਗੰਭੀਰ ਹੈ। ਮਰੀਜ਼ਾਂ ਦੀਆਂ ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ ਅਤੇ ਹਸਪਤਾਲਾਂ ਵਿੱਚ ਬੈੱਡਾਂ ਦੀ ਘਾਟ ਹੈ। ਵਿਸ਼ਵ ਸਿਹਤ ਸੰਗਠਨ (WHO) ਨੇ ਚੀਨ ਤੋਂ ਪੂਰਾ ਡਾਟਾ ਮੰਗਿਆ ਹੈ। ਸੰਗਠਨ ਦਾ ਕਹਿਣਾ ਹੈ ਕਿ ਇਸ ਨੂੰ ਸਿਹਤ ਸਲਾਹ ਜਾਰੀ ਕਰਨੀ ਚਾਹੀਦੀ ਹੈ ਕਿ ਲੋਕ ਘੱਟ ਬਾਹਰ ਜਾਣ ਤਾਂ ਜੋ ਲਾਗ ਘੱਟ ਤੋਂ ਘੱਟ ਰਹੇ। ਵਿਸ਼ਵ ਸਿਹਤ ਸੰਗਠਨ ਇਹ ਅਧਿਐਨ ਕਰਨਾ ਚਾਹੁੰਦਾ ਹੈ ਕਿ ਇਹ ਬਿਮਾਰੀ ਕੀ ਹੈ ਅਤੇ ਕੀ ਦੁਨੀਆ ਨੂੰ ਇਸ ਕਾਰਨ ਇਕ ਵਾਰ ਫਿਰ ਤੋਂ ਸੁਚੇਤ ਹੋਣ ਦੀ ਲੋੜ ਹੈ ਜਾਂ ਨਹੀਂ।