ਮੱਧ ਪ੍ਰਦੇਸ਼ ’ਚ ਯਾਤਰੀ ਬੱਸ ਹਾਦਸੇ ’ਚ 3 ਦੀ ਮੌਤ, 43 ਜਖ਼ਮੀ

ਖਰਗੋਨ, 15 ਜਨਵਰੀ : ਮੱਧ ਪ੍ਰਦੇਸ਼ ਦੇ ਜਿਲ੍ਹਾ ਖਰਗੋਨ ਦੇ ਬਰਵਾਹ ’ਚ ਇੱਕ ਯਾਤਰੀ ਬੱਸ ਪਲਟਣ ਕਾਰਨ ਤਿੰਨ ਲੋਕਾਂ ਦੀ ਮੌਤ ਅਤੇ 43 ਦੇ ਜਖ਼ਮੀ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਮਰਨ ਵਾਲਿਆਂ ’ਚ ਦੋ ਵਿਅਕਤੀ ਅਤੇ ਇੱਕ ਔਰਤ ਸ਼ਾਮਿਲ ਹੈ। ਬੱਸ ’ਚ ਸਵਾਰ ਯਾਤਰੀਆਂ ਦੇ ਕਹਿਣ ਅਨੁਸਾਰ ਡਰਾਈਵਰ ਬੱਸ ਨੂੰ ਤੇਜ਼ ਚਲਾ ਰਿਹਾ ਸੀ, ਜਿਸ ਕਾਰਨ ਇੱਕ ਹੋਰ ਵਾਹਨ ਨੂੰ ਓਵਰਟੈਕ ਕਰਨ ਸਮੇਂ ਵਾਪਰ ਗਿਆ। ਇਹ ਹਾਦਸਾ ਬਰਵਾਹ ਤੋਂ 7 ਕਿਲੋਮੀਟਰ ਦੂਰ ਬਾਗਫਲ ਅਤੇ ਮਨਿਹਾਰ ਦੇ ਵਿਚਕਾਰ ਹੋਇਆ, ਬੱਸ ਵਿੱਚ 45 ਯਾਤਰੀ ਸਵਾਰ ਸਨ, ਜਿਨ੍ਹਾਂ 'ਚੋਂ 3 ਦੀ ਮੌਤ ਹੋ ਗਈ, ਜਿਨ੍ਹਾਂ 'ਚ ਦੋ ਪੁਰਸ਼ ਅਤੇ ਇਕ ਔਰਤ ਸ਼ਾਮਲ ਹੈ। ਜ਼ਖ਼ਮੀਆਂ ਨੂੰ ਬੜਵਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਹੈ। ਕਈ ਯਾਤਰੀ ਇਸ ਘਟਨਾ ਲਈ ਡਰਾਈਵਰ ਦੀ ਲਾਪਰਵਾਹੀ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਕੁਝ ਯਾਤਰੀਆਂ ਨੇ ਇਹ ਵੀ ਦੋਸ਼ ਲਾਇਆ ਕਿ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ। ਸਾਰੇ ਜ਼ਖਮੀਆਂ ਦਾ ਇਲਾਜ ਬੜਵਾ ਦੇ ਸਿਵਲ ਹਸਪਤਾਲ 'ਚ ਚੱਲ ਰਿਹਾ ਹੈ। ਕਰੀਬ 5 ਲੋਕ ਗੰਭੀਰ ਜ਼ਖਮੀ ਹਨ, ਜਿਨ੍ਹਾਂ ਨੂੰ ਇੰਦੌਰ ਰੈਫਰ ਕੀਤਾ ਗਿਆ ਹੈ। ਗੰਭੀਰ ਜ਼ਖ਼ਮੀਆਂ ਵਿੱਚੋਂ ਇੱਕ ਦਾ ਹੱਥ ਟੁੱਟ ਗਿਆ ਹੈ। ਕਈ ਸਵੈ-ਸੇਵੀ ਸੰਸਥਾਵਾਂ ਦੇ ਮੈਂਬਰ ਵੀ ਹਸਪਤਾਲ ਪਹੁੰਚ ਗਏ ਹਨ, ਜੋ ਜ਼ਖਮੀਆਂ ਦੀ ਮਦਦ ਕਰ ਰਹੇ ਹਨ।