ਬਰਾਤ ਨਹੀਂ ਲਿਜਾ ਸਕਿਆ ਮੰਤਰੀ ਦਾ ਬੇਟਾ, ਡੇਂਗੂ ਕਾਰਨ ਹਸਪਤਾਲ ਵਿੱਚ ਭਰਤੀ, ਇੰਤਜ਼ਾਰ ਕਰਦੀ ਰਹੀ ਲਾੜੀ

ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਦੇ ਜੇਲ੍ਹ ਮੰਤਰੀ ਧਰਮਬੀਰ ਪ੍ਰਜਾਪਤੀ ਦੇ ਬੇਟੇ ਨੂੰ ਡੇਂਗੂ ਕਾਰਨ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ। ਬੀਮਾਰੀ ਕਾਰਨ ਉਹ ਆਪਣੀ ਬਰਾਤ ਤੱਕ ਨਹੀਂ ਲੈ ਕੇ ਜਾ ਸਕਿਆ। ਦੂਜੇ ਪਾਸੇ ਬਰਾਤ ਦਾ ਇੰਤਜ਼ਾਰ ਕਰ ਰਹੇ ਲਾੜੀ ਦੇ ਪਰਿਵਾਰ ਵਾਲਿਆਂ 'ਚ ਹੜਕੰਪ ਮਚ ਗਿਆ। ਇਸ ਤੋਂ ਬਾਅਦ ਪਤਾ ਲੱਗਾ ਕਿ ਲਾੜਾ ਆਈਸੀਯੂ ਵਿੱਚ ਭਰਤੀ ਹੋਇਆ ਪਿਆ ਹੈ। ਜਿਸ ਨੂੰ ਡੇਂਗੂ ਹੋ ਗਿਆ ਹੈ। ਲਾੜੇ ਦੇ ਹਸਪਤਾਲ ਵਿੱਚ ਭਰਤੀ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਵਿਆਹ ਨੂੰ ਕੁਝ ਸਮਾਂ ਲਈ ਰੋਕ ਦਿੱਤਾ ਗਿਆ ਹੈ। ਧਰਮਬੀਰ ਪ੍ਰਜਾਪਤੀ ਦੇ ਬੇਟੇ ਦਿਲੀਪ ਪ੍ਰਜਾਪਤੀ ਦੀ ਬਰਾਤ ਆਗਰਾ ਦੀ ਮਾਇਆ ਵਾਟਿਕਾ ਚ ਆਉਣੀ ਸੀ ਪਰ ਬਰਾਤ ਵਿੱਚ ਲਾੜਾ ਤਾਂ ਛੱਡੋ ਕੋਈ ਵੀ ਨਹੀਂ ਪਹੁੰਚਿਆ। ਹਾਲਾਂਕਿ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਬੇਟਾ ਡਦੋ ਠੀਕ ਹੋਵੇਗਾ ਤਾਂ ਵਿਆਹ ਕਰਵਾਇਆ ਜਾਵੇਗਾ। ਹੁਣ ਉਸਦੀ ਹਾਲਤ ਠੀਕ ਨਹੀਂ ਹੈ ਇਸ ਕਾਰਣ ਉਸ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਨੇ ਲੋਕਾਂ ਤੋਂ ਇਸ ਮਾਮਲੇ ਵਿੱਚ ਰਾਜਨੀਤੀ ਨਾ ਕਰਨ ਦੀ ਅਪੀਲ ਕੀਤੀ ਹੈ। ਮੰਤਰੀ ਧਰਮਵੀਰ ਪ੍ਰਜਾਪਤੀ ਨੇ ਟਵੀਟ ਕੀਤਾ ਕਿ "ਮੇਰੇ ਬੇਟੇ ਦੀ ਹਾਲਤ ਕੱਲ੍ਹ ਤੋਂ ਬਹੁਤ ਗੰਭੀਰ ਹੈ, ਉਹ ਆਗਰਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਈਸੀਯੂ ਵਿੱਚ ਹੈ, ਅਜਿਹੇ ਵਿੱਚ ਵੀ ਕੁਝ ਲੋਕ ਰਾਜਨੀਤੀ ਕਰ ਰਹੇ ਹਨ ਅਤੇ ਸੋਸ਼ਲ ਮੀਡੀਆ 'ਤੇ ਬਿਨਾਂ ਮਤਲਬ ਦੀਆਂ ਗੱਲਾਂ ਕਰ ਰਹੇ ਹਨ, ਅਜਿਹੇ ਲੋਕਾਂ ਕਾਰਨ ਮਨ ਬਹੁਤ ਉਦਾਸ ਹੈ, ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ, ਅਜਿਹੇ ਬੰਦਿਆਂ ਨੂੰ ਰੱਬ ਸੱਦਬੁੱਧੀ ਦੇਵੇ। ਇਸ ਦੇ ਨਾਲ ਹੀ ਮੀਡੀਆ ਵਿੱਚ ਚੱਲ ਰਹੀਆਂ ਖਬਰਾਂ ਮੁਤਾਬਕ ਲਾੜੀ ਦਾ ਪਰਿਵਾਰ ਖੇਤ ਵੇਚ ਕੇ ਕਾਰ ਲੈ ਕੇ ਆਇਆ ਸੀ। ਲੜਕੇ ਅਤੇ ਲੜਕੀ ਦੇ ਵਿਚਾਲੇ ਪ੍ਰੇਮ ਸਬੰਧਾਂ ਦੀ ਚਰਚਾ ਹੋ ਰਹੀਆਂ ਸੀ। ਸੂਤਰਾਂ ਦਾ ਕਹਿਣਾ ਹੈ ਕਿ ਪੰਚਾਇਤ ਤੋਂ ਬਾਅਦ ਵਿਆਹ ਦਾ ਫੈਸਲਾ ਕੀਤਾ ਗਿਆ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਵਿਆਹ ਅਤੇ ਹੋਰ ਪ੍ਰਬੰਧ ਮੰਤਰੀ ਦੇ ਬੇਟੇ ਨੇ ਖੁਦ ਕੀਤੇ ਸਨ। ਦੋਹਾਂ ਦਾ ਵਿਆਹ ਅਤੇ ਵਿਆਹ ਦੀਆਂ ਰਸਮਾਂ ਸ਼ੁੱਕਰਵਾਰ ਨੂੰ ਹੀ ਹੋਣੀਆਂ ਸਨ। ਫਿਲਹਾਲ ਲੜਕੀ ਦਾ ਪੱਖ ਇਸ ਮਾਮਲੇ 'ਚ ਕੁਝ ਨਹੀਂ ਕਹਿ ਰਿਹਾ ਹੈ। ਉਹ ਕਿਸੇ ਵੀ ਤਰੀਕੇ ਨਾਲ ਵਿਆਹ ਦੀ ਰਸਮ ਪੂਰੀ ਕਰਕੇ ਬੇਟੀ ਨੂੰ ਵਿਦਾਈ ਦੇਣਾ ਚਾਹੁੰਦੇ ਹਨ।