ਹਨੂੰਮਾਨਗੜ੍ਹ ‘ਚ ਮਿਗ-21 ਲੜਾਕੂ ਜਹਾਜ਼ ਹਾਦਸਾਗ੍ਰਸਤ, 3 ਔਰਤਾਂ ਦੀ ਮੌਤ 

ਹਨੂੰਮਾਨਗੜ੍ਹ, 08 ਮਈ : ਰਾਜਸਥਾਨ ਦੇ ਹਨੂੰਮਾਨਗੜ੍ਹ ‘ਚ ਮਿਗ-21 ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਕੇ ਬਹਿਲੋਲ ਨਗਰ ਇਲਾਕੇ ‘ਚ ਇੱਕ ਘਰ ਦੇ ਡਿੱਗਣ ਕਾਰਨ 3 ਔਰਤਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਜਹਾਜ਼ ਦਾ ਪਾਇਲਟ ਸੁਰੱਖਿਅਤ ਹੈ।ਮ੍ਰਿਤਕਾਂ ਦੀ ਪਹਿਚਾਣ ਬੰਤੋ (60), ਬਸ਼ੋਕੌਰ (45) ਅਤੇ ਲੀਲਾ ਦੇਵੀ (55) ਵਜੋਂ ਹੋਈ ਹੈ।ਮਿਗ-21 ਲੜਾਕੂ ਜਹਾਜ਼ ਦੇ ਪਾਇਲਟ ਰਾਹੁਲ ਅਰੋੜਾ ਨੇ ਪੈਰਾਸ਼ੂਟ ਨਾਲ ਛਾਲ ਮਾਰ ਦਿੱਤੀ ਅਤੇ ਆਪਣੀ ਜਾਨ ਬਚਾ ਲਈ, ਜਿਸ ਨੂੰ ਸੂਰਤਗੜ੍ਹ ਭੇਜ ਦਿੱਤਾ ਹੈ। ਏਅਰਫੋਰਸ ਤੋਂ ਮਿਲੀ ਜਾਣਕਾਰੀ ਅਨੁਸਾਰ ਮਿਗ-21 ਟ੍ਰੇਨਿੰਗ ਫਲਾਈਟ ਤੇ ਸੀ, ਜਦੋਂ ਪਾਇਲਟ ਨੂੰ ਐਮਰਜੈਂਸੀ ਦਾ ਅਹਿਸਾਸ ਹੋਇਆ ਤਾਂ ਜਹਾਜ਼ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਸਥਿਤੀ ਕਾਬੂ ਵਿੱਚ ਨਾ ਆਈ ਤਾਂ ਪਾਇਲਟ ਨੇ ਜਹਾਜ਼ ਵਿੱਚੋਂ ਬਾਹਰ ਆਉਣ ਦਾ ਫੈਸਲਾ ਲਿਆ, ਉਨ੍ਹਾਂ ਦੱਸਿਆ ਕਿ ਪਾਇਲਟ ਨੂੰ ਉਨ੍ਹਾਂ ਨੇ ਸੂਰਤਗੜ੍ਹ ਤੋਂ ਲੱਭ ਲਿਆ ਹੈ ਉਸਦੇ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਹਾਦਸੇ 'ਚ ਸਰੋਜ (18), ਵਿਮਲਾ (19) ਅਤੇ ਵੀਰਪਾਲ ਕੌਰ (32) ਜ਼ਖਮੀ ਹੋ ਗਏ। ਮਿਗ-21 ਹਾਦਸੇ ਤੋਂ ਬਾਅਦ ਹੋਏ ਧਮਾਕੇ ਕਾਰਨ ਗੁਆਂਢ ਦੇ ਇਕ ਹੋਰ ਘਰ ਦੀ ਛੱਤ ਡਿੱਗ ਗਈ।ਇਸ ਘਰ 'ਚ ਰਹਿਣ ਵਾਲੀ ਔਰਤ ਨੂੰ ਵੀ ਸੱਟਾਂ ਲੱਗੀਆਂ।