ਉੱਤਰਾਖੰਡ ਦੇ ਚਮੋਲੀ ‘ਚ ਵੱਡਾ ਹਾਦਸਾ, ਪੁਲਿਸ ਮੁਲਾਜਮਾਂ ਸਮੇਤ 15 ਲੋਕਾਂ ਦੀ ਮੌਤ

ਚਮੋਲੀ, 19 ਜੁਲਾਈ : ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਮੰਗਲਵਾਰ ਰਾਤ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਨਮਾਮੀ ਗੰਗੇ ਦੇ ਸੀਵਰ ਟ੍ਰੀਟਮੈਂਟ ਪਲਾਂਟ ਦੇ ਨੇੜੇ ਕਰੰਟ ਫੈਲ ਗਿਆ ਹੈ। ਕਰੰਟ ਲੱਗਣ ਨਾਲ 15 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਪੁਲਿਸ ਵਾਲੇ ਸਮੇਤ ਕਈ ਲੋਕ ਇਸ ਦੀ ਲਪੇਟ 'ਚ ਆ ਚੁੱਕੇ ਹਨ। ਚਮੋਲੀ ਦੇ ਐਸਪੀ ਪਰਮਿੰਦਰ ਡੋਭਾਲ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਦੱਸ ਦੇਈਏ ਕਿ ਬਿਜਲੀ ਦਾ ਕਰੰਟ ਲੱਗਣ ਵਾਲੇ ਲੋਕਾਂ ਨੂੰ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ, ਜਿੱਥੋਂ ਉਨ੍ਹਾਂ ਨੂੰ ਰਿਸ਼ੀਕੇਸ਼ ਏਮਜ਼ ਲਿਆਂਦਾ ਜਾ ਰਿਹਾ ਹੈ। ਸਟੇਟ ਡਿਜ਼ਾਸਟਰ ਆਪ੍ਰੇਸ਼ਨ ਸੈਂਟਰ ਮੁਤਾਬਕ ਘਟਨਾ ਦੇ ਸਮੇਂ ਮੌਕੇ 'ਤੇ 22 ਲੋਕ ਮੌਜੂਦ ਸਨ। ਦੱਸਿਆ ਗਿਆ ਕਿ ਟਰੀਟਮੈਂਟ ਪਲਾਂਟ 'ਚ ਕੰਮ ਕਰਦੇ ਨੌਜਵਾਨ ਦੀ ਰਾਤ ਨੂੰ ਮੌਤ ਹੋ ਗਈ, ਪੁਲਿਸ ਕਾਰਵਾਈ ਲਈ ਸਵੇਰੇ ਪਹੁੰਚੀ। ਇਸ ਦੌਰਾਨ ਮ੍ਰਿਤਕ ਦੇ ਰਿਸ਼ਤੇਦਾਰਾਂ ਸਮੇਤ ਹੋਰ ਲੋਕਾਂ ਦੀ ਭੀੜ ਇਕੱਠੀ ਹੋ ਗਈ। ਇਸ ਦੌਰਾਨ ਕਰੰਟ ਉੱਥੇ ਫੈਲ ਗਿਆ ਅਤੇ ਉੱਥੇ ਮੌਜੂਦ ਲੋਕ ਇਸ ਦੀ ਲਪੇਟ 'ਚ ਆ ਗਏ। ਜ਼ਖਮੀਆਂ ਨੂੰ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਝੁਲਸ ਗਏ ਤਿੰਨਾਂ ਦੀ ਹਾਲਤ ਅਜੇ ਵੀ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਵਿੱਚ ਚਮੋਲੀ ਦਾ ਇੰਸਪੈਕਟਰ ਵੀ ਸ਼ਾਮਲ ਹੈ। ਨਮਾਮੀ ਗੰਗੇ ਪਰਿਯੋਜਨਾ 'ਚ ਮੌਜੂਦਾ ਹਾਦਸੇ 'ਚ ਹੁਣ ਤੱਕ 15 ਲੋਕਾਂ ਦੇ ਮਰਨ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਹੋ ​​ਚੁੱਕੀ ਹੈ। ਉੱਤਰਾਖੰਡ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਵੀ ਮੁਰੂਗੇਸਨ, ਡੀਆਈਜੀ ਰਿਧੀਮ ਅਗਰਵਾਲ ਨੇ ਦੱਸਿਆ ਕਿ ਇੱਕ ਪੁਲਿਸ ਸਬ-ਇੰਸਪੈਕਟਰ ਅਤੇ 5 ਹੋਮ ਗਾਰਡਾਂ ਸਮੇਤ ਕਰੀਬ 15 ਲੋਕਾਂ ਦੀ ਮੌਤ ਹੋ ਗਈ ਹੈ। ਜਾਂਚ ਜਾਰੀ ਹੈ। ਪਹਿਲੀ ਨਜ਼ਰੇ ਇਹ ਪਾਇਆ ਗਿਆ ਹੈ ਕਿ ਰੇਲਿੰਗ ‘ਤੇ ਕਰੰਟ ਸੀ ਅਤੇ ਜਾਂਚ ਤੋਂ ਬਾਅਦ ਹੋਰ ਵੇਰਵੇ ਸਾਹਮਣੇ ਆਉਣਗੇ।ਨੇ ਪੁਸ਼ਟੀ ਕੀਤੀ ਹੈ ਕਿ ਮਰਨ ਵਾਲਿਆਂ ਦੀ ਗਿਣਤੀ 15 ਤੱਕ ਪਹੁੰਚ ਗਈ ਹੈ। ਡੀਆਈਜੀ ਐਸਡੀਆਰਐਫ ਰਿਧੀਮ ਅਗਰਵਾਲ ਅਨੁਸਾਰ ਚਮੋਲੀ ਵਿੱਚ ਐਚਟੀ ਲਾਈਨ ਟੁੱਟਣ ਕਾਰਨ ਇਹ ਹਾਦਸਾ ਵਾਪਰਿਆ। ਜ਼ਖਮੀਆਂ ਨੂੰ ਏਅਰਲਿਫਟ ਕੀਤਾ ਜਾ ਰਿਹਾ ਹੈ। ਇਸ ਹਾਦਸੇ 'ਚ 15 ਲੋਕਾਂ ਦੀ ਮੌਤ ਹੋ ਗਈ ਹੈ। ਮੌਕੇ 'ਤੇ ਕੁੱਲ 22 ਲੋਕ ਮੌਜੂਦ ਸਨ। 

ਮੁੱਖ ਮੰਤਰੀ ਧਾਮੀ ਨੇ ਚਮੋਲੀ ਹਾਦਸੇ 'ਤੇ ਕੀਤਾ ਦੁੱਖ ਪ੍ਰਗਟ 
ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਚਮੋਲੀ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਲੋਕਾਂ ਦੀ ਮੌਤ ਦੀ ਜਾਂਚ ਦੇ ਹੁਕਮ ਦਿੱਤੇ ਹਨ। ਸੀਐਮ ਧਾਮੀ ਨੇ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ ।