‘ਜੋ ਪਿਆਰ ਮੈਨੂੰ ਉਨ੍ਹਾਂ ਤੋਂ ਮਿਲਿਆ ਹੈ, ਮੈਂ ਉਹੀ ਦੇਸ਼ ਨਾਲ ਵੰਡ ਰਿਹਾ ਹਾਂ : ਰਾਹੁਲ ਗਾਂਧੀ

ਨਵੀਂ ਦਿੱਲੀ :  ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਅੱਜ ਸਵੇਰੇ ਦਿੱਲੀ ‘ਚ ਦਾਖਲ ਹੋਈ ਅਤੇ ਰਾਹੁਲ ਗਾਂਧੀ ਨੇ ਇਸ ਯਾਤਰਾ ਦੇ ਦਿੱਲੀ ਪਹੁੰਚਣ ਤੋਂ ਬਾਅਦ ਅਤੇ ਭਾਰਤ ਜੋੜੋ ਯਾਤਰਾ ਦੌਰਾਨ ਲਈ ਗਈ ਆਪਣੀ ਮਾਂ ਸੋਨੀਆ ਗਾਂਧੀ ਨਾਲ ਇੱਕ ਭਾਵੁਕ ਤਸਵੀਰ ਸਾਂਝੀ ਕੀਤੀ। ਯਾਤਰਾ ਦੇ ਦਿੱਲੀ ਪੁੱਜਣ ਤੋਂ ਬਾਅਦ ਸੋਨੀਆ ਗਾਂਧੀ ਸ਼ਨੀਵਾਰ ਨੂੰ ਦਿੱਲੀ ‘ਚ ਭਾਰਤ ਜੋੜੋ ਯਾਤਰਾ ‘ਚ ਸ਼ਾਮਲ ਹੋਏ ਅਤੇ ਥੋੜ੍ਹੀ ਦੂਰ ਤੱਕ ਪੈਦਲ ਵੀ ਤੁਰੇ। ਤਸਵੀਰ ਵਿੱਚ ਰਾਹੁਲ ਗਾਂਧੀ ਆਪਣੀ ਮਾਂ ਸੋਨੀਆ ਗਾਂਧੀ ਨੂੰ ਜੱਫੀ ਪਾਉਂਦੇ ਨਜ਼ਰ ਆ ਰਹੇ ਹਨ। ਭਾਰਤ ਜੋੜੋ ਯਾਤਰਾ ਦੀ ਇੱਕ ਭਾਵੁਕ ਤਸਵੀਰ ਸ਼ੇਅਰ ਕਰਦੇ ਹੋਏ ਰਾਹੁਲ ਗਾਂਧੀ ਨੇ ਲਿਖਿਆ, ‘ਜੋ ਪਿਆਰ ਮੈਨੂੰ ਉਨ੍ਹਾਂ ਤੋਂ ਮਿਲਿਆ ਹੈ, ਮੈਂ ਉਹੀ ਦੇਸ਼ ਨਾਲ ਵੰਡ ਰਿਹਾ ਹਾਂ। ਸੋਨੀਆ ਗਾਂਧੀ ਰਾਹੁਲ ਨੂੰ ਜੱਫੀ ਪਾ ਕੇ ਮੁਸਕਰਾਉਂਦੇ ਨਜ਼ਰ ਆ ਰਹੇ ਹਨ। ਦੂਜੇ ਪਾਸੇ ਇਕ ਹੋਰ ਤਸਵੀਰ ‘ਚ ਰਾਹੁਲ ਗਾਂਧੀ ਆਪਣੀ ਮਾਂ ਸੋਨੀਆ ਗਾਂਧੀ ਨੂੰ ਪਿੱਛੇ ਤੋਂ ਫੜ ਕੇ ਮੁਸਕਰਾਉਂਦੇ ਨਜ਼ਰ ਆ ਰਹੇ ਹਨ। ਯਾਤਰਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਸੋਨੀਆ ਗਾਂਧੀ ਪਾਰਟੀ ਵਰਕਰਾਂ ਦੇ ਤਾੜੀਆਂ ਅਤੇ ਨਾਅਰੇਬਾਜ਼ੀ ਦਰਮਿਆਨ ਰਾਹੁਲ ਗਾਂਧੀ ਦੇ ਨਾਲ ਚੱਲ। ਵਾਇਨਾਡ ਸਾਂਸਦ ਵੱਲੋਂ ਸਾਂਝੀ ਕੀਤੀ ਗਈ ਇੱਕ ਹੋਰ ਤਸਵੀਰ ਵਿੱਚ ਦੋਵੇਂ ਸਪੱਸ਼ਟ ਤੌਰ ‘ਤੇ ਕੁਝ ਚਰਚਾ ਕਰ ਰਹੇ ਹਨ ਰਾਹੁਲ ਗਾਂਧੀ ਨੇ ਉਨ੍ਹਾਂ ਦੇ ਮੋਢੇ ‘ਤੇ ਹੱਥ ਰਖਿਆ ਹੋਇਆ।