ਦੇਸ਼ ਵਿੱਚ ਕਰਜ਼ਾ ਮੁਆਫੀ ਕਿਸਾਨਾਂ ਨੂੰ ਨਹੀਂ ਸਿਰਫ ਅਰਬਪਤੀਆਂ ਨੂੰ ਦਿੱਤੀ ਗਈ ਹੈ : ਰਾਹੁਲ ਗਾਂਧੀ

  • ਭਾਰਤ ਕਿਸਾਨਾਂ ਨੂੰ ਪਿੱਛੇ ਛੱਡ ਕੇ ਅੱਗੇ ਨਹੀਂ ਵਧ ਸਕਦਾ : ਰਾਹੁਲ ਗਾਂਧੀ
  • ’ਦੇਸ਼ ਤਪੱਸਵੀਆਂ ਦਾ ਹੈ, ਨਾ ਕਿ ਪੁਜ਼ਾਰੀਆਂ ਦਾ’ : ਰਾਹੁਲ ਗਾਂਧੀ
  • "ਅੱਜ ਕਰੋੜਾਂ ਭਾਰਤੀ ਨਫ਼ਰਤ ਦੇ ਬਾਜ਼ਾਰ ਵਿੱਚ ਪਿਆਰ ਦੀਆਂ ਦੁਕਾਨਾਂ ਖੋਲ੍ਹ ਰਹੇ ਹਨ।
  • "ਦੇਸ਼ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਨਹੀਂ, ਘੱਟ ਹੋਈ ਹੈ।

ਕੁਰੂਕਸ਼ੇਤਰ, 08 ਜਨਵਰੀ : ਪਾਰਲੀਮੈਂਟ ਮੈਂਬਰ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਭਾਰਤ ਜੋੜੋ ਯਾਤਰਾ ਹਰਿਆਣਾ ਵਿਖੇ ਹੈ, ਹਰਿਆਣਾ ਤੋਂ ਬਾਅਦ ਯਾਤਰਾ ਪੰਜਾਬ ਵਿੱਚ ਸ਼ਾਮਿਲ ਹੋਵੇਗੀ। ਅੱਜ ਭਾਰਤ ਜੋੜੋ ਯਾਤਰਾ ਹਰਿਆਣਾ ਦੇ ਕੁਰੂਕਸ਼ੇਤਰ ਵਿਖੇ ਪਹੁੰਚੀ, ਜਿੱਥੇ ਰਾਹੁਲ ਗਾਂਧੀ ਨੇ ਬ੍ਰਹਮ ਸਰੋਵਰ ਤੇ ਆਰਤੀ ਕੀਤੀ, ਇਸ ਮੌਕੇ ਉਨ੍ਹਾਂ ਨਾਲ ਮੁੱਕੇਬਾਜ਼ ਵਿਜੇਂਦਰ ਸਿੰਘ ਨੂੰ ਰਾਹੁਲ ਗਾਂਧੀ ਨਾਲ ਕਰਨਾਲ ਵਿੱਚ ਮਾਰਚ ਕਰਦੇ ਹੋਏ ਦੇਖਿਆ ਗਿਆ ਜਦੋਂ ਉਹ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਹੋਏ। ਇਸ ਦੇ ਨਾਲ ਹੀ ਭਾਜਪਾ 'ਤੇ ਚੁਟਕੀ ਲੈਂਦਿਆਂ ਕਾਂਗਰਸ ਨੇ ਮੁੱਕੇਬਾਜ਼ ਵਿਜੇਂਦਰ ਸਿੰਘ, ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਵੀ ਹਾਜ਼ਰ ਸਨ। ਆਰਤੀ ਕਰਨ ਤੋਂ ਬਾਅਦ ਰਾਹੁਲ ਗਾਂਧੀ, ਕੁਰੂਕਸ਼ੇਤਰ ਵਿਖੇ ਵਿਜੈ ਅੱਗਰਵਾਲ ਦੇ ਘਰ ਤਕਰੀਬਨ ਅੱਧਾਘੰਟਾ ਤੱਕ ਰੁਕੇ। ਇਸ ਤੋਂ ਬਾਅਦ ਉਨ੍ਹਾਂ ਇੱਕ ਪ੍ਰੈਸ ਕਾਨਫਰੰਸ ਕੀਤੀ, ਜਿਸ ਵਿੱਚ ਰਾਹੁਲ ਗਾਂਧੀ ਨੇ ਪੱਤਰਕਾਰ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆ ਕਿਹਾ ਕਿ ਇਹ ’ਦੇਸ਼ ਤਪੱਸਵੀਆਂ ਦਾ ਹੈ, ਨਾ ਕਿ ਪੁਜ਼ਾਰੀਆਂ ਦਾ’, ਉਨ੍ਹਾਂ ਇੱਕ ਹੋਰ ਸਵਾਲ ਦਾ ਜਵਾਬ ਦਿੰਦਿਆ ਕਿਹਾ ਕਿ ਉਹ ਤਪੱਸਵੀ ਸੀ, ਤਪੱਸਵੀ ਹਾਂ। ਰਾਹੁਲ ਗਾਂਧੀ ਨੇ ਕਿਹਾ ਕਿ ਲੋਕ ਕਹਿੰਦੇ ਹਨ ਕਿ ਰਾਹੁਲ ਗਾਂਧੀ ਕਿੰਨੇ ਕਿਲੋਮੀਟਰ ਪੈਦਲ ਤੁਰੇ ਹਨ, ਉਹ ਇਹ ਕਿਉਂ ਨਹੀਂ ਕਹਿੰਦੇ ਕਿ ਕਿਸਾਨ ਕਿੰਨੇ ਕਿਲੋਮੀਟਰ ਚੱਲਦੇ ਹਨ, ਦੇਸ਼ ਦਾ ਇੱਕ ਵੀ ਮਜ਼ਦੂਰ -ਕਿਸਾਨ ਕਿਹੜਾ ਜਿਹੜਾ ਮੇਰੇ ਤੋਂ ਘੱਟ ਤੁਰਿਆ ਹੋਵੇਗਾ। ਪਰ ਉਨ੍ਹਾਂ ਦੀ ਗੱਲ ਨਹੀਂ ਕੀਤੀ ਜਾਂਦੀ, ਕਿਉਂਕਿ ਤਪੱਸਿਆ ਦਾ ਆਦਰ ਨਹੀਂ ਕਰਦੇ, ਪਰ ਮੈਂ ਕਰਦਾ ਹਾਂ, ਕਿਉਂਕਿ ਦੇਸ਼ ਤਪੱਸਵੀਆਂ ਦਾ ਨਾ ਕਿ ਪੁਜ਼ਾਰੀਆਂ ਦਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਦੇਸ਼ ਨੂੰ ਸੁਪਰ ਪਾਵਰ ਬਣਾਉਣਾ ਹੈ ਤਾਂ ਤਪੱਸਵੀਆਂ ਦਾ ਆਦਰ ਕਰਨਾ ਹੋਵੇਗਾ। ਜਦੋਂ ਰਾਹੁਲ ਗਾਂਧੀ ਨੂੰ ਯਾਤਰਾ ਤੇ ਉਨ੍ਹਾਂ ਦੇ ਵਿਅਕਤੀਤਵ ਤੇ ਇਮੇਜ਼ ਵਿੱਚ ਹੋਏ ਬਦਲਾਅ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਜੋ ਰਾਹੁਲ ਗਾਂਧੀ ਦੇ ਦਿਮਾਗ ਵਿੱਚ ਹੈ, ਉਸਨੂੰ ਮਾਰ ਦਿੱਤਾ ਹੈ, ਜਿਹੜੇ ਰਾਹੁਲ ਗਾਂਧੀ ਬਾਰੇ ਤੁਸੀਂ ਸੋਚ ਰਹੇ ਹੋ, ਉਹ ਮੇਰੇ ਦਿਮਾਗ ਵਿੱਚ ਨਹੀਂ ਹੈ। ਮੇਰਾ ਧਿਆਨ ਕੰਮ ਕਰਨ ਵੱਲ ਹੈ। ਇਸ ਮੌਕੇ ਰਾਹੁਲ ਗਾਂਧੀ ਨੇ ਕਿਹਾ ਕਿ ਯਾਤਰਾ ਨੂੰ ਦੱਖਣੀ ਰਾਜਾਂ, ਮਹਾਂਰਾਸ਼ਟਰ ਵਿੱਚ ਜੋ ਹੁੰਗਾਰਾ ਮਿਲਿਆ ਹੈ, ਉਸ ਨੂੰ ਦੇਖ ਕੇ ਕੁੱਝ ਰਾਜਨੀਤਿਕ ਲੋਕਾਂ ਨੇ ਕਿਹਾ ਸੀ ਕਿ ਹਿੰਦੀ ਬੈਲਟ (ਇਲਾਕੇ) ’ਚ ਯਾਤਰਾ ਨੂੰ ਐਨਾ ਹੁੰਗਾਰਾ ਨਹੀਂ ਮਿਲੇਗਾ, ਯਾਤਰਾ ਬੁਰੀ ਤਰ੍ਹਾਂ ਫਲਾਪ ਹੋਵੇਗੀ, ਪਰ ਇੱਦਾਂ ਦਾ ਨਹੀਂ ਹੋਇਆ, ਸਗੋਂ ਲੋਕਾਂ ’ਚ ਪਹਿਲਾਂ ਨਾਲੋਂ ਜਿਆਦਾ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਮੈਂ ਹਰਿਆਣਾ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਨ, ਜਿੰਨ੍ਹਾਂ ਨੇ ਉਸਨੂੰ ਅਤੇ ਯਾਤਰਾ ਨੂੰ ਐਨੀ ਵੱਡੀ ਸ਼ਕਤੀ ਪ੍ਰਦਾਨ ਕੀਤੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਉਹ ਹਰਿਆਣਾ ਦੀਆਂ ਸੜਕਾਂ ਤੇ ਚੱਲੇ ਤੇ ਉਸਨੂੰ ਇੱਥੇ ਦੀ ਸਚਾਈ ਬਾਰੇ ਪਤਾ ਲੱਗਾ। ਇਸ ਦੌਰਾਨ ਰਾਹੁਲ ਗਾਂਧੀ ਨੇ ਦੇਸ਼ ਵਿੱਚ ਚੱਲ ਰਹੀ ਮਹਿੰਗਾਈ, ਕਿਸਾਨਾਂ ਦੇ ਕਰਜ਼ੇ ਅਤੇ ਐਮਐਸਪੀ ਨੂੰ ਲੈ ਕੇ ਮੋਦੀ ਸਰਕਾਰ 'ਤੇ ਹਮਲਾ ਬੋਲਿਆ। ਰਾਹੁਲ ਗਾਂਧੀ ਨੇ ਕਿਹਾ- "ਦੇਸ਼ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਨਹੀਂ, ਘੱਟ ਹੋਈ ਹੈ। ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਡੇਢ ਗੁਣਾ ਨਹੀਂ ਮਿਲਿਆ, ਉਨ੍ਹਾਂ ਨੂੰ ਮਹਿੰਗਾਈ ਮਿਲੀ ਹੈ।" ਕਰਜ਼ਾ ਮੁਆਫ਼ੀ ਦਾ ਜ਼ਿਕਰ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ, "ਦੇਸ਼ ਵਿੱਚ ਕਰਜ਼ਾ ਮੁਆਫ਼ੀ ਕਿਸਾਨਾਂ ਨੂੰ ਨਹੀਂ, ਸਿਰਫ਼ ਅਰਬਪਤੀਆਂ ਨੂੰ ਦਿੱਤੀ ਗਈ ਹੈ।" ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਾਲੇ ਕਾਨੂੰਨਾਂ ਅਤੇ ਨਿਰਯਾਤ ਨੀਤੀ ਨੂੰ ਹਥਿਆਰ ਵਜੋਂ ਵਰਤ ਕੇ ਕਿਸਾਨਾਂ 'ਤੇ ਸ਼ਰੇਆਮ ਹਮਲਾ ਕੀਤਾ ਹੈ। ਮੈਂ ਕਹਿੰਦਾ ਹਾਂ ਕਿ ਭਾਰਤ ਕਿਸਾਨਾਂ ਨੂੰ ਪਿੱਛੇ ਛੱਡ ਕੇ ਅੱਗੇ ਨਹੀਂ ਵਧ ਸਕਦਾ।ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਦਾ ਮਹੱਤਵ ਦੱਸਿਆ। ਉਨ੍ਹਾਂ ਕਿਹਾ, "ਅੱਜ ਕਰੋੜਾਂ ਭਾਰਤੀ ਨਫ਼ਰਤ ਦੇ ਬਾਜ਼ਾਰ ਵਿੱਚ ਪਿਆਰ ਦੀਆਂ ਦੁਕਾਨਾਂ ਖੋਲ੍ਹ ਰਹੇ ਹਨ। ਭਾਰਤ ਇੱਕ ਹੋ ਰਿਹਾ ਹੈ।" ਰਾਹੁਲ ਗਾਂਧੀ ਦੇ ਸਮਰਥਨ ਵਿੱਚ ਭਾਰਤੀ ਯੂਥ ਕਾਂਗਰਸ ਦੇ ਕੌਮੀ ਬੁਲਾਰੇ ਆਬਿਦ ਮੀਰ ਮੇਗਾਮੀ ਨੇ ਕਿਹਾ ਕਿ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਕਿਸਾਨਾਂ ਦੀ ਘੱਟ ਆਮਦਨ, ਮਹਿੰਗਾਈ, ਬੇਰੁਜ਼ਗਾਰੀ ਅਤੇ ਵੱਧ ਰਹੀ ਨਫ਼ਰਤ ਦੇ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਵਿੱਚ ਪ੍ਰਬੰਧ ਬਹੁਤ ਵਿਗੜ ਗਏ ਹਨ।