ਪਿਛਲੇ 10 ਸਾਲਾਂ ਵਿੱਚ ਦੇਸ਼ ਵਿੱਚ ਹਰ ਖੇਤਰ ਵਿੱਚ ਬੁਨਿਆਦੀ ਤਬਦੀਲੀਆਂ ਆਈਆਂ ਹਨ, ਅਗਲੇ ਪੰਜ ਸਾਲ ਤਹਿ ਕਰਨਗੇ ਕਿ 2047 ਵਿੱਚ ਭਾਰਤ ਕਿਸ ਸਥੀਤੀ ਵਿੱਚ ਹੋਵੇਗਾ : ਸ਼ਾਹ

ਮੁੰਬਈ, 06 ਮਾਰਚ : ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅੱਜ ਮੁੰਬਈ ਵਿੱਚ ਆਈਜੀਐਫ ਸਲਾਨਾ ਨਿਵੇਸ਼ ਸੰਮੇਲਨ – NXT10 ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਵਿੱਚ ਆਉਣ ਵਾਲੇ ਮਹੀਨਿਆਂ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ ਜੋ ਆਉਣ ਵਾਲੇ 25 ਸਾਲਾਂ ਦਾ ਭਵਿੱਖ ਤੈਅ ਕਰਨਗੀਆਂ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਪਿਛਲੇ 10 ਸਾਲਾਂ ਵਿੱਚ ਦੇਸ਼ ਵਿੱਚ ਹਰ ਖੇਤਰ ਵਿੱਚ ਬੁਨਿਆਦੀ ਤਬਦੀਲੀਆਂ ਆਈਆਂ ਹਨ ।ਉਹਨਾਂ ਕਿਹਾ ਕਿ ਅਗਲੇ ਪੰਜ ਸਾਲ ਤਹਿ ਕਰਨਗੇ ਕਿ 2047 ਵਿੱਚ ਭਾਰਤ ਕਿਸ ਸਥੀਤੀ ਵਿੱਚ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਚੋਣ ਲੋਕਤੰਤਰ ਦੇ ਨਾਲ-ਨਾਲ ਗਰੀਬਾਂ ਦੀ ਭਲਾਈ, ਲੋਕ ਭਲਾਈ, ਪਰੰਪਰਾ ਅਤੇ ਤਕਨਾਲੋਜੀ ਵਿਚਕਾਰ ਤਾਲਮੇਲ ਅਤੇ ਲੋਕਤੰਤਰ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਤਿਉਹਾਰ ਹੈ। ਇਸ ਮੌਕੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਸਮੇਤ ਕਈ ਪਤਵੰਤੇ ਮੌਜੂਦ ਸਨ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਦੇਸ਼ ਅੱਜ ਆਤਮ-ਵਿਸ਼ਵਾਸ, ਆਤਮ-ਨਿਰਭਰ, ਸੁਸਤ ਤੋਂ ਗਤੀਸ਼ੀਲ ਸਰਕਾਰ, ਪਿਛਾਖੜੀ ਤੋਂ ਅਗਾਂਹਵਧੂ ਵਿਕਾਸ ਵੱਲ ਅਤੇ ਕਮਜ਼ੋਰ ਤੋਂ ਸਿਖਰ ਦੀ ਆਰਥਿਕਤਾ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਯਾਤਰਾ ਦਹਾਕਿਆਂ ਤੱਕ ਚੱਲੇਗੀ ਅਤੇ ਮੋਦੀ ਜੀ ਦੁਆਰਾ ਸਾਡੇ ਸਾਹਮਣੇ ਰੱਖੇ ਗਏ ਟੀਚੇ, ਜੋ ਕਿ 2047 ਤੱਕ ਭਾਰਤ ਪੂਰੀ ਤਰ੍ਹਾਂ ਵਿਕਸਤ, ਸਵੈ-ਨਿਰਭਰ ਅਤੇ ਚੋਟੀ ਦੀਆਂ ਅਰਥਵਿਵਸਥਾਵਾਂ ਵਿੱਚ ਸ਼ਾਮਲ ਹੋਵੇਗਾ, ਯਕੀਨੀ ਤੌਰ 'ਤੇ ਪ੍ਰਾਪਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਟੀਚਿਆਂ ਨੂੰ ਹਾਸਲ ਕਰਨ ਲਈ ਸਾਡੇ ਕੋਲ ਪਿਛਲੇ 10 ਸਾਲਾਂ ਦੀ ਕਾਰਗੁਜ਼ਾਰੀ ਅਤੇ ਅਗਲੇ 25 ਸਾਲਾਂ ਦਾ ਰੋਡਮੈਪ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਆਏ ਬਦਲਾਅ ਨੂੰ ਸਮਝਣ ਲਈ ਇਹ ਸਮਝਣਾ ਹੋਵੇਗਾ ਕਿ ਉਸ ਤੋਂ ਪਹਿਲਾਂ ਦੇ ਸਮੇਂ ਵਿੱਚ ਕੀ ਹੋਇਆ ਸੀ। ਸ੍ਰੀ ਸ਼ਾਹ ਨੇ ਕਿਹਾ ਕਿ ਸਾਨੂੰ 10 ਸਾਲ ਪਹਿਲਾਂ ਕੀ ਮਿਲਿਆ ਅਤੇ ਅੱਜ ਅਸੀਂ ਕਿੱਥੇ ਖੜ੍ਹੇ ਹਾਂ, ਇਹ ਨਰਿੰਦਰ ਮੋਦੀ ਸਰਕਾਰ ਦਾ ਮੁਲਾਂਕਣ ਕਰਨ ਦਾ ਪੈਰਾਮੀਟਰ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ 2014 ਵਿੱਚ ਅਰਥਚਾਰਾ ਡਾਵਾਂਡੋਲ ਹੋ ਗਿਆ ਸੀ, ਨਿਵੇਸ਼ਕਾਂ ਦਾ ਭਰੋਸਾ ਟੁੱਟ ਗਿਆ ਸੀ, 12 ਲੱਖ ਕਰੋੜ ਰੁਪਏ ਦੇ ਘੁਟਾਲਿਆਂ ਨੇ ਦੇਸ਼ ਦਾ ਭਰੋਸਾ ਹਿਲਾ ਦਿੱਤਾ ਸੀ, ਦੇਸ਼ ਵਿੱਚ ਕ੍ਰੋਨੀ-ਪੂੰਜੀਵਾਦ ਆਪਣੇ ਸਿਖਰ 'ਤੇ ਸੀ, ਮਹਿੰਗਾਈ ਅਸਮਾਨ ਛੂਹ ਰਹੀ ਸੀ, ਵਿੱਤੀ ਘਾਟਾ ਕੰਟਰੋਲ ਤੋਂ ਬਾਹਰ ਸੀ, ਅਸੀਂ ਕਾਰੋਬਾਰ ਕਰਨ ਦੀ ਸੌਖ ਦੀ ਰੈਂਕਿੰਗ ਵਿਚ ਬਹੁਤ ਹੇਠਾਂ ਪਹੁੰਚ ਗਏ ਸੀ ਅਤੇ ਦੇਸ਼ ਦੀ ਸੁਰੱਖਿਆ ਪ੍ਰਣਾਲੀ ਵੀ ਬਹੁਤ ਕਮਜ਼ੋਰ ਹੋ ਗਈ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਦੇਸ਼ ਦੀ ਜਨਤਾ ਨੇ ਨਰਿੰਦਰ ਮੋਦੀ ਜੀ ਨੂੰ ਪੂਰਨ ਬਹੁਮਤ ਦੇਣ ਦਾ ਫੈਸਲਾ ਕੀਤਾ ਅਤੇ ਇਹ ਸਰਕਾਰ ਬਣੀ। ਸ਼੍ਰੀ ਸ਼ਾਹ ਨੇ ਕਿਹਾ ਕਿ ਇਸ ਤੋਂ ਪਹਿਲਾਂ ਦੇਸ਼ ਵਿੱਚ 30 ਸਾਲਾਂ ਤੱਕ ਸਿਆਸੀ ਅਸਥਿਰਤਾ ਦਾ ਦੌਰ ਰਿਹਾ ਅਤੇ ਬਹੁਤ ਲੰਬੇ ਸਮੇਂ ਬਾਅਦ ਕਿਸੇ ਨੂੰ ਪੂਰਨ ਬਹੁਮਤ ਮਿਲਿਆ। ਸ਼ਾਹ ਨੇ ਕਿਹਾ ਕਿ ਭਾਰਤ ਦੀ ਵਿਕਾਸ ਕਹਾਣੀ ਸੁਰੱਖਿਆ, ਸਿੱਖਿਆ, ਨਵੀਨਤਾ ਅਤੇ ਆਰਥਿਕਤਾ ਦੇ ਰੂਪ ਵਿੱਚ ਵਿਕਾਸ ਦੇ ਨਾਲ ਸ਼ੁਰੂ ਹੁੰਦੀ ਹੈ। ਉਨ੍ਹਾਂ ਕਿਹਾ ਕਿ 2004 ਤੋਂ 2014 ਦਰਮਿਆਨ ਔਸਤ ਮਹਿੰਗਾਈ ਦਰ 8.2 ਫੀਸਦੀ ਸੀ ਅਤੇ 2010, 2011 ਅਤੇ 2013 ਵਿੱਚ ਇਹ ਦੋਹਰੇ ਅੰਕਾਂ ਵਿੱਚ ਸੀ ਪਰ ਅੱਜ ਅਸੀਂ ਇਸਨੂੰ ਲਗਾਤਾਰ 5 ਫੀਸਦੀ ਤੋਂ ਹੇਠਾਂ ਬਰਕਰਾਰ ਰੱਖ ਰਹੇ ਹਾਂ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਬੈਂਕਾਂ ਅਤੇ ਵਿਦੇਸ਼ੀ ਮੁਦਰਾ ਦੇ ਭੰਡਾਰ  ਨੂੰ ਠੀਕ ਕੀਤਾ, ਅਮਿਤ ਸ਼ਾਹ ਨੇ ਕਿਹਾ ਕਿ ਲੰਬੇ ਸਮੇਂ ਤੋਂ ਸਾਡੇ ਦੇਸ਼ ਦੀ ਰਾਜਨੀਤੀ ਚਾਰ ਨਾਜ਼ੁਕ ਜ਼ਖਮਾਂ-ਪਰਿਵਾਰਵਾਦ , ਜਾਤੀਵਾਦ, ਭ੍ਰਿਸ਼ਟਾਚਾਰ ਅਤੇ ਤੁਸ਼ਟੀਕਰਨ ਨਾਲ ਜੂਝ ਰਹੀ ਸੀ ,ਯੋਗਤਾ ਦੀ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ 10 ਸਾਲਾਂ ਵਿੱਚ ਮੋਦੀ ਜੀ ਨੇ ਕੇਂਦਰ ਵਿੱਚ ਹੀ ਨਹੀਂ ਸਗੋਂ ਦੇਸ਼ ਭਰ ਵਿੱਚ ਚੋਣਾਂ ਵਿੱਚ ਸਿੱਧੀ ਲੀਡ ਲੈ ਕੇ ਕਾਰਗੁਜ਼ਾਰੀ ਦੀ ਰਾਜਨੀਤੀ ਨੂੰ ਸਥਾਪਤ ਕਰਨ ਦਾ ਕੰਮ ਕੀਤਾ। ਉਨ੍ਹਾਂ ਕਿਹਾ ਕਿ ਹੁਣ ਕੰਮ ਕਰਨ ਵਾਲੀਆਂ ਸਰਕਾਰਾਂ ਵਾਰ-ਵਾਰ ਚੁਣੀਆਂ ਜਾਂਦੀਆਂ ਹਨ ਅਤੇ ਪਹਿਲੀ ਵਾਰ ਸਾਡੀ ਸਰਕਾਰ ਨੇ ਭਾਈ-ਭਤੀਜਾਵਾਦ ਅਤੇ ਜਾਤੀਵਾਦ ਤੋਂ ਮੁਕਤ ਮਾਹੌਲ ਬਣਾਉਣ ਦਾ ਕੰਮ ਕੀਤਾ ਹੈ। ਸ਼ਾਹ ਨੇ ਕਿਹਾ ਕਿ ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਦੇਸ਼ ਵਿੱਚ ਨੀਤੀਗਤ ਅਧਰੰਗ ਸੀ, ਹਰ ਮੰਤਰੀ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਸਮਝਦਾ ਸੀ ਅਤੇ ਕਿਸੇ ਨੇ ਪ੍ਰਧਾਨ ਮੰਤਰੀ ਨੂੰ ਪ੍ਰਧਾਨ ਮੰਤਰੀ ਨਹੀਂ ਮੰਨਿਆ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੇ 10 ਸਾਲਾਂ ਵਿੱਚ ਇੱਕ ਵੀ ਨੀਤੀ ਨਹੀਂ ਬਣਾਈ ਗਈ, ਪਰ ਪ੍ਰਧਾਨ ਮੰਤਰੀ ਮੋਦੀ ਨੇ 10 ਸਾਲਾਂ ਵਿੱਚ 40 ਤੋਂ ਵੱਧ ਨੀਤੀਆਂ ਬਣਾ ਕੇ ਦੇਸ਼ ਦੀ ਆਰਥਿਕਤਾ ਨੂੰ ਨਵਾਂ ਰੂਪ ਦੇ ਕੇ ਨੀਤੀਗਤ ਰਾਜ ਦੀ ਬਿਹਤਰੀਨ ਮਿਸਾਲ ਕਾਇਮ ਕੀਤੀ ਹੈ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਜੇਕਰ ਕੋਈ ਸਰਕਾਰ 50 ਸਾਲ ਕੰਮ ਕਰੇ ਤਾਂ 5 ਵੱਡੇ ਫੈਸਲੇ ਲੈ ਸਕਦੀ ਹੈ ਪਰ ਮੋਦੀ ਸਰਕਾਰ ਨੇ ਆਪਣੇ 10 ਸਾਲਾਂ ਦੇ ਕਾਰਜਕਾਲ 'ਚ 50 ਤੋਂ ਵੱਧ ਯੁਗ-ਨਿਰਮਾਣ ਵਾਲੇ ਫੈਸਲੇ ਲਏ ਹਨ, ਜਿਨ੍ਹਾਂ ਨੂੰ ਦੁਨੀਆ ਵੀ ਮੰਨਦੀ ਹੈ। ਉਨ੍ਹਾਂ ਕਿਹਾ ਕਿ 2016 ਵਿੱਚ ਨੋਟਬੰਦੀ ਨੇ ਭ੍ਰਿਸ਼ਟਾਚਾਰ ਅਤੇ ਜਾਅਲੀ ਕਰੰਸੀ ਨੂੰ ਰੋਕਿਆ, 2017 ਵਿੱਚ ਜੀਐਸਟੀ ਲਿਆਂਦਾ, ਐਨਪੀਏ ਦੀ ਸਮੱਸਿਆ ਨੂੰ ਹੱਲ ਕਰਨ ਲਈ ਵੱਡੇ ਫੈਸਲੇ ਲਏ, ਜਨ-ਧਨ-ਆਧਾਰ-ਮੋਬਾਈਲ ਦੇ ਰੂਪ ਵਿੱਚ ਆਖਰੀ ਵਿਅਕਤੀ ਤੱਕ ਡਿਜੀਟਲ ਲੈਂਡਸਕੇਪ ਦਾ ਵਿਸਤਾਰ ਕੀਤਾ। ਸਰਜੀਕਲ ਅਤੇ ਹਵਾਈ ਹਮਲੇ ਨੇ ਪੂਰੀ ਦੁਨੀਆ ਨੂੰ ਸੰਦੇਸ਼ ਦਿੱਤਾ ਕਿ ਕੋਈ ਵੀ ਭਾਰਤ ਦੀ ਫੌਜ ਅਤੇ ਸਰਹੱਦ ਨਾਲ ਛੇੜਛਾੜ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਮੋਦੀ ਜੀ ਨੇ ਤਿੰਨ ਤਲਾਕ ਨੂੰ ਖਤਮ ਕਰਕੇ ਕਰੋੜਾਂ ਮੁਸਲਿਮ ਮਾਵਾਂ-ਭੈਣਾਂ ਨੂੰ ਅਧਿਕਾਰ ਦਿਵਾਇਆ, ਸੀਏਏ ਪਾਸ ਕੀਤਾ ਅਤੇ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇ ਅਧਿਕਾਰ ਦਿੱਤੇ, ਧਾਰਾ 370 ਅਤੇ 35ਏ ਹਟਾ ਕੇ ਕਸ਼ਮੀਰ ਨੂੰ ਹਮੇਸ਼ਾ ਲਈ ਭਾਰਤ ਨਾਲ ਜੋੜ ਦਿੱਤਾ। ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ ਇੱਕ ਨਵੀਂ ਸਿੱਖਿਆ ਨੀਤੀ ਲਿਆਂਦੀ ਹੈ ਜਿਸ ਵਿੱਚ ਭਵਿੱਖ ਦੇ ਭਾਰਤ ਅਤੇ ਸਾਡੀਆਂ ਕਦਰਾਂ-ਕੀਮਤਾਂ ਦੋਵੇਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਔਰਤਾਂ ਨੂੰ ਨੀਤੀ ਨਿਰਮਾਣ ਵਿੱਚ ਹਿੱਸੇਦਾਰ ਬਣਾਉਣ ਲਈ ਮੋਦੀ ਸਰਕਾਰ ਨੇ ਨਾਰੀ ਸ਼ਕਤੀ ਵੰਦਨ ਐਕਟ ਲਿਆ ਕੇ ਵਿਧਾਨ ਸਭਾਵਾਂ ਅਤੇ ਸੰਸਦ ਵਿੱਚ 33 ਫੀਸਦੀ ਰਾਖਵਾਂਕਰਨ ਦਿੱਤਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਅਸੀਂ ਅੰਗਰੇਜ਼ਾਂ ਦੁਆਰਾ ਬਣਾਏ ਗਏ ਅਪਰਾਧਿਕ ਨਿਆਂ ਪ੍ਰਣਾਲੀ ਦੇ ਤਿੰਨ ਕਾਨੂੰਨਾਂ ਦੀ ਥਾਂ 'ਤੇ ਤਿੰਨ ਨਵੇਂ ਕਾਨੂੰਨ ਲਿਆਂਦੇ ਹਨ ਅਤੇ ਇਹ ਮੋਦੀ ਦੀ ਗਾਰੰਟੀ ਹੈ ਕਿ ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ਤੋਂ ਬਾਅਦ ਤਿੰਨ ਸਾਲਾਂ ਦੇ ਅੰਦਰ-ਅੰਦਰ ਦੇਸ਼ ਵਿੱਚ ਕਿਸੇ ਵੀ ਹਾਲਤ ਵਿੱਚ ਨਿਆਂ ਯਕੀਨੀ ਬਣਾਇਆ ਜਾਵੇਗਾ ਅਤੇ ਤਾਰੀਖ ਤੇ ਤਾਰੀਖ ਵਾਲੀ ਗੱਲ ਹੁਣ ਸੁਪਨੇ ਵਾਲੀ ਗੱਲ ਹੋ ਜਾਵੇਗੀ। ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਦੇ ਮਾਨ ਨੂੰ ਨਾ ਕਿਸੀ ਨੇ ਸਮਝਿਆ ਅਤੇ ਨਾ ਹੀ ਇਸ ਨੂੰ ਵਧਾਉਣ ਦੀ ਚਿੰਤਾ ਕੀਤੀ। ਉਹਨਾਂ ਕਿਹਾ ਕਿ ਦੇਸ਼ ਦੇ ਵਿਕਾਸ ਦਾ ਦੇਸ਼ ਦੇ ਹਰ ਨਾਗਰਿਕ ਨਾਲ ਸਿੱਧਾ ਲੈਣ ਦੇਣ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਾਡੇ ਸਾਰਿਆਂ ਦੇ ਮਾਨ ਸਨਮਾਨ ਨੂੰ ਵਧਾ ਕੇ ਦੇਸ਼ ਦੇ ਸਮੂਹਿਕ ਆਤਮ ਵਿਸ਼ਵਾਸ ਦਾ ਨਿਰਮਾਣ ਕੀਤਾ ਹੈ। ਉਹਨਾਂ ਕਿਹਾ ਕਿ ਸਾਡਾ ਨਵਾਂ  ਸੰਸਦ ਭਵਨ ਪ੍ਰਧਾਨ ਮੰਤਰੀ ਮੋਦੀ ਦੀ ਕਲਪਨਾ ਹੈ ਅਤੇ ਇਹ ਅੱਜ ਸਭ ਤੋਂ ਆਧੁਨਿਕ ਅਤੇ ਡੈਮੋਕਰੈਟਿਕ ਵਿਵਸਥਾ ਵਾਲਾ ਬਣ ਕੇ ਸਾਡੇ ਸਾਹਮਣੇ ਖੜਾ ਹੈ। ਉਹਨਾਂ ਕਿਹਾ ਕਿ ਰਾਜ ਪੱਥ ਨੂੰ ਕਰਤਵਿਆ ਪੱਥ ਵਿੱਚ ਬਦਲਣ ਦਾ ਕੰਮ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਹੈ। ਉਹਨਾਂ ਕਿਹਾ ਕਿ ਅੱਤਵਾਦ, ਵਾਮਪੰਥੀ ਉਗਰਵਾਦ ਅਤੇ ਹਥਿਆਰਬੰਦ ਸਮੂਹਾਂ ਤੇ ਨਕੇਲ ਕੱਸ ਕੇ ਦੇਸ਼ ਵਿੱਚ ਸ਼ਾਂਤੀ ਸਥਾਪਿਤ ਕਰਨ ਦਾ ਕੰਮ ਵੀ ਨਰਿੰਦਰ ਮੋਦੀ ਨੇ ਕੀਤਾ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਦੇਸ਼ ਵਿੱਚ ਤਿੰਨ ਹੋਟ ਸਪੋਟ ਹੁੰਦੇ ਸਨ ਨੌਰਥ ਈਸਟ, ਵਾਮਪੰਥੀ ਉਗਰਵਾਦ ਤੋਂ ਪ੍ਰਭਾਵਿਤ ਖੇਤਰ ਅਤੇ ਕਸ਼ਮੀਰ। ਉਹਨਾਂ ਕਿਹਾ ਕਿ ਅੱਜ ਇਹਨਾਂ ਤਿੰਨਾਂ ਵਿੱਚ ਹਿੰਸਾ 72 ਫੀਸਦ ਤੋਂ ਜਿਆਦਾ ਘੱਟ ਹੋ ਚੁੱਕੀ ਹੈ ਅਤੇ 10 ਹਜਾਰ ਤੋਂ ਵੀ ਵੱਧ ਅੱਤਵਾਦੀ ਹਥਿਆਰ ਸੁੱਟ ਗਏ ਮੇਨ ਸਟਰੀਮ ਵਿੱਚ ਆ ਚੁੱਕੇ ਹਨ ਅਤੇ ਇਸ ਨਾਲ ਬਹੁਤ ਵੱਡਾ ਪਰਿਵਰਤਨ ਆਇਆ ਹੈ। ਕੇਂਦਰੀ ਗ੍ਰਿਹ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਕਰੋੜਾਂ ਲੋਕਾਂ ਦੇ ਜੀਵਨ ਨੂੰ ਸਾਰੀਆਂ ਮੂਲਭੂਤ ਸੁਵਿਧਾਵਾਂ ਦੇ ਕੇ ਉਹਨਾਂ ਨੂੰ ਦੇਸ਼ ਦੇ ਵਿਕਾਸ ਨਾਲ ਜੋੜਨ ਦਾ ਸਭ ਤੋਂ ਵੱਡਾ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਮੋਦੀ ਨੇ 10 ਕਰੋੜ ਲੋਕਾਂ ਨੂੰ ਗੈਸ ਸਲਿੰਡਰ, 12 ਕਰੋੜ ਲੋਕਾਂ ਨੂੰ ਟੋਇਲਟ, 14 ਕਰੋੜ ਲੋਕਾਂ ਨੂੰ ਨਲ ਦੇ ਜਰੀਏ ਸਾਫ ਪਾਣੀ, 11 ਕਰੋੜ ਕਿਸਾਨਾਂ ਨੂੰ 6000 ਰੁਪਏ ਸਲਾਨਾ, ਚਾਰ ਕਰੋੜ ਲੋਕਾਂ ਨੂੰ ਘਰ ਅਤੇ 60 ਕਰੋੜ ਲੋਕਾਂ ਨੂੰ ਪਜ ਲੱਖ ਤੱਕ ਦੇ ਸਿਹਤ ਬੀਮਾ ਦਾ ਖਰਚ ਦਿੱਤਾ ਹੈ। ਸ਼ਾਹ ਨੇ ਕਿਹਾ ਕਿ ਕੋਈ ਦੇਸ਼ 60 ਕਰੋੜ ਲੋਕਾਂ ਨੂੰ ਵੱਖ ਰੱਖ ਕੇ ਵਿਕਾਸ ਦੇ ਰਸਤੇ ਤੇ ਨਹੀਂ ਚੱਲ ਸਕਦਾ ਅਤੇ ਅੱਜ ਸਾਡਾ ਬਾਜ਼ਾਰ 130 ਕਰੋੜ ਲੋਕਾਂ ਦਾ ਹੈ। ਅਮਿਤ ਸ਼ਾਹ ਨੇ ਕਿਹਾ ਕਿ ਇਸ ਪੰਜ ਸਾਲ ਵਿੱਚ ਮੋਦੀ ਨੇ ਬਹੁਤ ਸਾਰੇ ਬਦਲਾਵ ਕੀਤੇ ਹਨ। ਉਹਨਾਂ ਕਿਹਾ ਕਿ 2013-14 ਚ ਦੇਸ਼ ਵਿੱਚ 91 ਹਜਾਰ ਕਿਲੋਮੀਟਰ ਕੌਮੀ ਰਾਜਮਾਰਗ ਸਨ ਜੋ 2023 ਵਿੱਚ 1 ਲਖ 45 ਹਜਾਰ ਕਿਲੋਮੀਟਰ ਬਣ ਚੁੱਕੇ ਹਨ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ 2030 ਤੱਕ ਦੇਸ਼ ਵਿੱਚ ਲੋਜਿਸਟਿਕਸ ਦਾ ਖਰਚ 10% ਘੱਟ ਕਰਨ ਦਾ ਟੀਚਾ ਰੱਖਿਆ ਹੈ। ਜਿਸ ਨਾਲ ਵਿਸ਼ਵ ਵਿੱਚ ਸਾਡੇ ਉਤਪਾਦ ਚੁਨੌਤੀ ਵਿੱਚ ਟਿਕ ਸਕਣਗੇ। ਉਹਨਾਂ ਕਿਹਾ ਕਿ ਕੌਮੀ ਰਾਜਮਾਰਗ ਦਾ ਨਿਰਮਾਣ ਪਹਿਲਾਂ 11.6 ਕਿਲੋਮੀਟਰ ਦੀ ਰਫਤਾਰ ਨਾਲ ਹੁੰਦਾ ਸੀ ਅਤੇ ਹੁਣ ਰੋਜ਼ਾਨਾ 28 ਕਿਲੋਮੀਟਰ ਨੈਸ਼ਨਲ ਹਾਈਵੇ ਬਣ ਰਹੇ ਹਨ। ਸੜਕਾਂ, ਓਵਰ ਬ੍ਰਿਜ ਪਹਿਲੇ 4 ਹਜਾਰ ਸਨ ਅਤੇ ਹੁਣ 11 ਹਜ਼ਾਰ ਹਨ। ਮੈਟਰੋ ਵਾਲੇ ਸ਼ਹਿਰ ਪਹਿਲਾਂ ਪੰਜ ਸਨ ਅਤੇ ਹੁਣ ਵੀਹ ਹਨ ਅਤੇ ਹਵਾਈ ਅੱਡਿਆਂ ਦੀ ਗਿਣਤੀ 74 ਤੋਂ ਵਧਾ ਕੇ 150 ਤੋਂ ਵੱਧ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਆਰਥਿਕਤਾ ਅੰਕੜਿਆਂ ਨਾਲ ਨਹੀਂ ਚਲਦੀ, ਇਸ ਨੂੰ ਬਦਲਣ ਲਈ ਆਰਥਿਕਤਾ ਨੂੰ ਪ੍ਰਭਾਵਿਤ ਕਰਨ ਵਾਲੀਆਂ ਸਾਰੀਆਂ ਚੀਜ਼ਾਂ ਨੂੰ ਬਦਲਣ ਦੀ ਲੋੜ ਹੈ। ਜਿਸ ਦਾ ਯਤਨ ਮੋਦੀ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਕੀਤਾ ਹੈ। ਉਹਨਾਂ ਕਿਹਾ ਕਿ ਰੇਲਵੇ ਵਿੱਚ ਕੈਪੀਟਲ ਐਕਸਪੈਂਡੀਚਰ ਨੂੰ 2 ਲੱਖ ਕਰੋੜ ਰੁਪਏ ਤੋਂ ਵਧਾ ਕੇ 5 ਲੱਖ 22 ਹਜਾਰ ਕਰੋੜ ਰੁਪਏ ਕੀਤਾ ਹੈ। ਪੋਰਟਸ ਅਤੇ ਸੈਰ ਸਪਾਟਾ ਵਿੱਚ ਵੀ ਲਗਭਗ ਦੋ ਗੁਣਾ ਕੰਮ ਕੀਤਾ ਗਿਆ ਹੈ। ਪਿਛਲੀ ਸਰਕਾਰ ਦੇ ਆਖਰੀ ਬਜਟ ਵਿੱਚ ਕੈਪੀਟਲ ਐਕਸਪੈਂਡੀਚਰ 2 ਲੱਖ ਕਰੋੜ ਸੀ ਜੋ ਮੋਦੀ ਸਰਕਾਰ ਨੇ ਪਿਛਲੇ ਮਹੀਨੇ ਪੇਸ਼ ਕੀਤੇ ਅੰਤਰਿਮ ਬਜਟ ਵਿੱਚ ਵਧਾ ਕੇ 11 ਲੱਖ ਕਰੋੜ ਰੁਪਏ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਅੰਕੜੇ  ਦੱਸਦੇ ਹਨ ਕਿ ਦੇਸ਼ ਕਿੰਨੀ ਤੇਜ਼ੀ   ਨਾਲ ਅੱਗੇ ਵਧ ਰਿਹਾ ਹੈ। ਕੇਂਦਰੀ ਗ੍ਰਿਹ ਮੰਤਰੀ ਨੇ ਕਿਹਾ ਕਿ 2013-14 ਵਿੱਚ ਐਵਰੇਜ ਜੀਡੀਪੀ 6.9 ਫੀਸਦੀ ਸੀ ਜੋ ਅੱਜ 8.4 ਫੀਸਦ ਹੈ। ਪ੍ਰਤੀ ਵਿਅਕਤੀ ਆਮਦਨ 3889 ਡਾਲਰ ਸੀ ਜੋ ਅੱਜ 6 ਹਜਾਰ ਡਾਲਰ ਹੋ ਚੁੱਕੀ ਹੈ। ਇਲੈਕਟਰੋਨਿਕ ਐਕਸਪੋਰਟ ਵੈਲਿਊ 7.6 ਬਿਲੀਅਨ ਡਾਲਰ ਸੀ ਜੋ ਅੱਜ 23 ਬਿਲੀਅਨ ਡਾਲਰ ਹੋ ਗਈ ਹੈ।  ਪ੍ਰਤੱਖ ਵਿਦੇਸ਼ੀ ਨਿਵੇਸ਼ 305 ਬਿਲੀਅਨ ਡਾਲਰ ਤੋਂ ਵੱਧ ਕੇ 600 ਬਿਲੀਅਨ ਡਾਲਰ ਪੁੱਜ ਗਿਆ ਹੈ ਅਤੇ ਸਟਾਰਟ ਅਪ ਦੀ ਗਿਣਤੀ 350 ਤੋਂ ਵੱਧ ਕੇ ਇਕ ਲੱਖ 17 ਹਜਾਰ ਤੱਕ ਪੁੱਜ ਚੁੱਕੀ ਹੈ। ਬੋਂਬੇ ਸਟੋਕ ਐਕਸਚੇਂਜ 22ਹਜਾਰ ਦੇ ਆਂਕੜੇ ਤੋਂ ਵੱਧ ਕੇ 73 ਹਜਾਰ ਤੋਂ ਪਾਰ ਪੁੱਜ ਗਿਆ ਹੈ ਜੋ ਸਾਡੀ ਸਸ਼ਕਤ ਆਰਥਿਕਤਾ ਦਾ ਬਹੁਤ ਵੱਡਾ ਪ੍ਰਮਾਣ ਹੈ। ਉਹਨਾਂ ਕਿਹਾ ਕਿ ਪਿਛਲੀ ਸਰਕਾਰ ਦੇ ਦੌਰਾਨ ਪ੍ਰਤੱਖ ਟੈਕਸ ਦੇਣ ਵਾਲਿਆਂ ਦੀ ਗਿਣਤੀ 4.7 ਕਰੋੜ ਸੀ ਜੋ ਅੱਜ 8.18 ਕਰੋੜ ਹੋ ਗਈ ਹੈ ਅਤੇ ਅਪ੍ਰਤੱਖ ਟੈਕਸ ਦੇਣ ਵਾਲੇ 60 ਲੱਖ ਤੋਂ ਵੱਧ ਕੇ ਇਕ ਕਰੋੜ 40 ਲੱਖ ਹੋ ਗਏ ਹਨ। ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ ਭਾਰਤ 81 ਰੈਂਕਿੰਗ ਤੋਂ ਉੱਪਰ ਉੱਠ ਕੇ 40ਵੇਂ ਨੰਬਰ ਤੇ ਆ ਗਿਆ ਹੈ। ਬਰੋਡ ਬੈਂਡ ਦਾ ਇਸਤੇਮਾਲ ਕਰਨ ਵਾਲੇ ਲੋਕ 2013-14 ਵਿੱਚ ਭਾਰਤ ਵਿੱਚ 6 ਕਰੋੜ ਸਨ ਜੋ ਅੱਜ 90 ਕਰੋੜ ਹਨ। ਸ਼ਾਹ ਨੇ ਕਿਹਾ ਕਿ 10 ਸਾਲ ਪਹਿਲਾਂ ਭਾਰਤ ਦੁਨੀਆਂ ਵਿੱਚ ਗਿਆਰਵੀਂ ਅਰਥ ਵਿਵਸਥਾ ਵਾਲਾ ਦੇਸ਼ ਸੀ ਜੋ ਅੱਜ ਪੰਜਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਵਾਲਾ ਦੇਸ਼ ਬਣ ਚੁੱਕਾ ਹੈ। ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਵਿਸ਼ਵ ਦੇ ਨਕਸ਼ੇ ਵਿੱਚ ਭਾਰਤ ਇੱਕ ਸੁਨਹਿਰੀ  ਬਣ ਕੇ ਉਭਰਿਆ ਹੈ ਅਤੇ ਚੁੱਪ ਰਹਿਣ ਵਾਲੇ ਪ੍ਰਧਾਨ ਮੰਤਰੀ ਤੋਂ ਇੱਕ ਵਾਈਬਰੈਂਟ ਪ੍ਰਧਾਨ ਮੰਤਰੀ ਤੱਕ ਦੀ ਯਾਤਰਾ ਪ੍ਰਧਾਨ ਮੰਤਰੀ ਮੋਦੀ ਨੇ ਕਰਾਈ ਹੈ। ਉਹਨਾਂ ਕਿਹਾ ਕਿ ਦੇਸ਼ ਵਿੱਚ ਬਹੁਤ ਵੱਡਾ ਬਦਲਾਅ ਆਇਆ ਹੈ ਰਾਜਨੀਤਿਕ ਸਥਿਰਤਾ ਆਈ ਹੈ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਹੈ ਜਨ ਕਲਿਆਣਕਾਰੀ ਨੀਤੀਆਂ ਹਨ ਇਨਵੈਸਟਮੈਂਟ ਫਰੈਂਡਲੀ ਏਜੰਡਾ ਹੈ ਅਤੇ ਸ਼ਾਂਤੀਪੂਰਨ ਮਾਹੌਲ ਹੈ। ਉਹਨਾਂ ਕਿਹਾ ਕਿ ਅੱਜ ਦੇਸ਼ ਨੂੰ ਨਰਿੰਦਰ ਮੋਦੀ ਦੇ ਰੂਪ ਵਿੱਚ ਇੱਕ ਐਸਾ ਦੂਦਰਸ਼ੀ ਪ੍ਰਧਾਨ ਮੰਤਰੀ ਅਤੇ ਨੇਤਾ ਮਿਲਿਆ ਹੈ ਜਿਸ ਨੇ 23 ਸਾਲ ਵਿੱਚ ਕੋਈ ਛੁੱਟੀ ਨਹੀਂ ਲਈ ਅਤੇ ਪੂਰਨ ਰੂਪ ਵਿੱਚ ਆਪਣੇ ਕੰਮ ਨੂੰ ਸਮਰਪਿਤ ਰਹੇ ਹਨ। ਉਹਨਾਂ ਕਿਹਾ ਕਿ ਅਸੀਂ 12 ਲੱਖ ਕਰੋੜ ਦੇ ਘਪਲੇ ਅਤੇ ਘੁਟਾਲਿਆਂ ਵਾਲੀ ਸਰਕਾਰ ਦੇਖੀ ਹੈ ਲੇਕਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਸਾਲ ਤੱਕ ਗੁਜਰਾਤ ਦੇ ਮੁੱਖ ਮੰਤਰੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਹਨ, ਉਨਾਂ ਦੇ ਰਾਜਨੀਤਿਕ ਕਾਰਜ ਕਾਲ ਵਿੱਚ ਵਿਰੋਧੀ ਧਿਰਾਂ ਉਹਨਾਂ ਉੱਪਰ ਭ੍ਰਿਸ਼ਟਾਂਚਾਰ ਦਾ ਇੱਕ ਵੀ ਦੋਸ਼ ਨਹੀਂ ਲਗਾ ਸਕੀਆਂ। ਸ਼ਾਹ ਨੇ ਕਿਹਾ ਕਿ ਨਰੇੰਦਰ ਮੋਦੀ ਦੇ ਰੂਪ ਵਿੱਚ ਸਾਨੂੰ ਇੱਕ ਯੁਗ ਬਦਲਣ ਵਾਲਾ ਪ੍ਰਧਾਨ ਮੰਤਰੀ ਮਿਲਿਆ ਹੈ। ਮੋਦੀ ਸਰਕਾਰ ਨੇ ਇਨਵੈਸਟਮੈਂਟ, ਇਨੋਵੇਸ਼ਨ ਅਤੇ ਆਈਡੀਆ ਨੂੰ ਪਲੇਟਫਾਰਮ ਦੇ ਕੇ ਨੌਜਵਾਨਾਂ ਨੂੰ ਇਸ ਨਾਲ ਜੋੜਿਆ ਹੈ ਜਿਸ ਨਾਲ ਨਵੀਂ ਸ਼ੁਰੂਆਤ ਹੋਈ ਹੈ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪਿਛਲੇ 10 ਸਾਲ ਵਿੱਚ ਇਨਾ ਕੰਮ ਹੋਇਆ ਹੈ ਜਿੱਦਾਂ ਹਰ ਹਫਤੇ ਇੱਕ ਯੂਨੀਵਰਸਟੀ, ਹਰ ਦਿਨ ਦੋ ਨਵੇਂ ਕਾਲਜ ਖੁੱਲੇ ਹਨ, ਹਰ ਦਿਨ 55 ਪੇਟੈਂਟ ਅਤੇ 600 ਟਰੇਡ ਮਾਰਕ ਰਜਿਸਟਰ ਹੋਏ ਹਨ, ਹਰ ਦਿਨ 1.5 ਲੱਖ ਗਰੀਬਾਂ ਨੂੰ ਮੁਦਰਾ ਲੋਨ ਦੇ ਕੇ ਰੋਜ਼ਗਾਰ ਦਿੱਤਾ ਹੈ। ਹਰ ਦਿਨ 37 ਨਵੇਂ ਸਟਾਰਟ ਅਪ ਬਣਾਏ ਹਨ। ਹਰ ਦਿਨ 16 ਹਜਾਰ ਕਰੋੜ ਦੇ ਯੂਪੀਆਈ ਟਰਾਂਜੈਕਸ਼ਨ ਹੁੰਦੇ ਹਨ। ਹਰ ਦਿਨ ਤਿੰਨ ਨਵੇਂ ਜਨ ਔਸ਼ਧੀ ਕੇਂਦਰ ਖੁੱਲੇ ਹਨ, 14 ਕਿਲੋਮੀਟਰ ਰੇਲਵੇ ਟਰੈਕ ਦਾ ਨਿਰਮਾਣ ਹੋਇਆ ਹੈ, 50 ਹਜਾਰ ਤੋਂ ਵੱਧ ਗੈਸ ਸਲਿੰਡਰ ਕਨੈਕਸ਼ਨ ਅਤੇ ਹਰ ਦਿਨ 75 ਹਜਾਰ ਲੋਕਾਂ ਨੂੰ ਗਰੀਬੀ ਰੇਖਾ ਤੋਂ ਉੱਪਰ ਚੁੱਕਿਆ ਹੈ। ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਵਿੱਚ ਅੱਜ 25 ਕਰੋੜ ਦੀ ਆਬਾਦੀ ਗਰੀਬੀ ਰੇਖਾ ਤੋਂ ਉੱਪਰ ਉੱਠ ਚੁੱਕੀ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਪੈਂਸ਼ਨ ਦੇ ਨਾਲ ਨਾਲ ਦੇਸ਼ ਦੇ ਵਿਕਾਸ, ਸੁਰੱਖਿਆ ਅਤੇ ਸੰਸਕ੍ਰਿਤੀ ਲਈ ਕੰਮ ਕੀਤਾ ਹੈ। ਸਾਨੂੰ ਇੱਕ ਟਰਿਲੀਅਨ ਡਾਲਰ ਵਾਲੀ ਇਕਨੋਮੀ ਬਣਨ ਵਿੱਚ 67 ਸਾਲ ਲੱਗੇ, ਦੋ ਟਰਿਲੀਅਨ ਤੱਕ ਪੁੱਜਣ ਲਈ ਹੋਰ ਅੱਠ ਸਾਲ ਲੱਗੇ ਪਰ ਪ੍ਰਧਾਨ ਮੰਤਰੀ ਮੋਦੀ ਨੇ ਪੰਜ ਸਾਲ ਵਿੱਚ ਤਿੰਨ ਟਰਿਲੀਅਨ ਤੱਕ ਪਹੁੰਚਾ ਦਿੱਤਾ ਅਤੇ ਇਸ ਸਾਲ ਦੇ ਅੰਤ ਤੱਕ ਅਸੀਂ ਚਾਰ ਟਰਿਲੀਅਨ ਤੱਕ ਪਹੁੰਚ ਜਾਵਾਂਗੇ। ਉਹਨਾਂ ਕਿਹਾ ਕਿ 1947 ਤੋਂ ਹੁਣ ਤੱਕ 1000 ਬਿਲੀਅਨ ਡਾਲਰ ਦਾ ਐਫਡੀਆਈ ਆਇਆ, ਜਿਸ ਵਿੱਚ 600 ਬਿਲੀਅਨ ਡਾਲਰ ਆਖਰੀ ਅੱਠ ਸਾਲ ਵਿੱਚ ਆਏ ਹਨ। ਉਹਨਾਂ ਕਿਹਾ ਕਿ ਐਫਡੀਆਈ ਸੱਤ ਅੱਠ ਸ਼ਹਿਰਾਂ ਤੱਕ ਸੀਮਤ ਸੀ ਅੱਜ 31 ਸੂਬਿਆਂ ਵਿੱਚ ਐਫਡੀਆਈ ਪੁੱਜਦਾ ਹੈ। ਪਹਿਲਾਂ ਭਾਰਤ ਵਿੱਚ ਐਫਡੀਆਈ ਕੁਝ ਹੀ ਦੇਸ਼ਾਂ ਚੋਂ ਆਉਂਦਾ ਸੀ ਅੱਜ 160 ਦੇਸ਼ਾਂ  ਚੋਂ ਭਾਰਤ ਵਿੱਚ ਐਫਡੀਆਈ ਆਉਂਦਾ ਹੈ। ਪਹਿਲਾਂ ਐਫਡੀਆਈ ਕੁਝ ਹੀ ਸੈਕਟਰਾਂ ਵਿੱਚ ਆਉਂਦਾ ਸੀ ਅਤੇ ਅੱਜ 61 ਸੈਕਟਰਾਂ ਵਿੱਚ ਆਉਂਦਾ ਹੈ। ਅਮਿਤ ਸ਼ਾਹ ਨੇ ਕਿਹਾ ਕਿ ਜੀ20 ਦੇ ਦੌਰਾਨ ਦਿੱਲੀ ਘੋਸ਼ਣਾਪੱਤਰ ਸਰਬਸੰਮਤੀ ਨਾਲ ਪਾਸ ਹੋਇਆ ਅਤੇ ਅਫਰੀਕਨ ਯੂਨੀਅਨ ਨੂੰ ਇਸ ਵਿੱਚ ਸ਼ਾਮਿਲ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਦੀ ਕੂਟਨੀਤਿਕ ਜਿੱਤ ਦੀ ਸ਼ੁਰੂਆਤ ਹੋਈ ਅਤੇ ਅੱਜ ਪੂਰੀ ਦੁਨੀਆ ਕਿਸੇ ਵੀ ਸਮੱਸਿਆ ਦੇ ਮਾਮਲੇ ਵਿੱਚ ਇਹ ਦੇਖਦੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਬਾਰੇ ਕੀ ਬੋਲਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਨੂੰ ਕਈ ਨਵੇਂ ਖੇਤਰਾਂ ਵਿੱਚ ਪਹਿਲੇ ਨੰਬਰ ਤੇ ਲਿਆਉਣ ਦਾ ਕੰਮ ਕੀਤਾ ਹੈ ਅਤੇ ਅਗਲੇ ਪੰਜ ਸਾਲਾਂ ਵਿੱਚ ਪੂਰੀ ਦੁਨੀਆਂ ਦੀ ਅਰਥ ਵਿਵਸਥਾ ਨੂੰ ਅਸੀਂ ਦਿਸ਼ਾ ਦੇਵਾਂਗੇ। ਉਹਨਾਂ ਕਿਹਾ ਕਿ ਮੋਦੀ ਜੀ ਨੇ ਸਾਡੇ ਸਾਹਮਣੇ 2027 ਤੱਕ ਪੰਜ ਟਰਿਲੀਅਨ ਡਾਲਰ ਵਾਲੀ ਦੁਨੀਆਂ ਦੀ ਤੀਸਰੇ ਨੰਬਰ ਦੀ ਅਰਥ ਵਿਵਸਥਾ ਬਣਨ, 2030 ਤੱਕ 2 ਟਰਿਲੀਅਨ ਡਾਲਰ ਦੇ ਨਿਰਿਆਤ ਦਾ ਟੀਚਾ, 2025 ਤੱਕ ਸਪੇਸ ਸਟੇਸ਼ਨ ਸਥਾਪਿਤ ਕਰਨ, 2036 ਵਿੱਚ ਓਲੰਪਿਕ ਦੀ ਮੇਜ਼ਬਾਨੀ ਕਰਨ, 2040 ਤੱਕ ਚੰਦਰਮਾ ਤੇ ਮਨੁੱਖ ਭੇਜਣ ਅਤੇ 2047 ਵਿੱਚ ਪੂਰੀ ਤਰ੍ਹਾਂ ਵਿਕਸਿਤ ਦੇਸ਼ ਦੇ ਰੂਪ ਵਿੱਚ ਵਿਸ਼ਵ ਗੁਰੂ ਬਣਨ ਦਾ ਟੀਚਾ ਰੱਖਿਆ ਹੈ। ਉਹਨਾਂ ਕਿਹਾ ਕਿ ਭਾਰਤ ਦਾ ਵਿਕਾਸ ਸਿਰਫ ਸਰਕਾਰ ਦੀ ਮਹੱਤਵਕਾਂਗਸ਼ਾ ਨਾਲ ਨਹੀਂ ਬਲਕਿ ਦੇਸ਼ ਦੇ ਨਾਗਰਿਕਾਂ ਦੇ ਆਤਮ ਵਿਸ਼ਵਾਸ ਨਾਲ ਹੋ ਸਕਦਾ ਹੈ।