ਲਾਲੂ ਪ੍ਰਸਾਦ ਯਾਦਵ ਦਾ ਕਿਡਨੀ ਟਰਾਂਸਪਲਾਂਟ ਸਫਲ, ਬੇਟੀ ਨੇ ਕਿਡਨੀ ਕੀਤੀ ਦਾਨ

ਪਟਨਾ : ਸਿੰਗਾਪੁਰ ਦੇ ਇਕ ਹਸਪਤਾਲ 'ਚ ਸੋਮਵਾਰ ਨੂੰ ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦੀ ਕਿਡਨੀ ਟਰਾਂਸਪਲਾਂਟ ਸਫਲ ਰਹੀ। ਇਹ ਆਪਰੇਸ਼ਨ 1 ਘੰਟੇ ਤੱਕ ਚੱਲਿਆ। ਉਨ੍ਹਾਂ ਦੀ ਬੇਟੀ ਰੋਹਿਣੀ ਨੇ ਲਾਲੂ ਨੂੰ ਕਿਡਨੀ ਦਾਨ ਕੀਤੀ ਹੈ। ਲਾਲੂ ਤੋਂ ਪਹਿਲਾਂ ਰੋਹਿਣੀ ਦਾ ਆਪਰੇਸ਼ਨ ਹੋਇਆ ਸੀ। ਫਿਲਹਾਲ ਦੋਵੇਂ ICU ਵਿੱਚ ਹਨ। ਲਾਲੂ ਦੇ ਛੋਟੇ ਬੇਟੇ ਅਤੇ ਡਿਪਟੀ ਸੀਐਮ ਤੇਜਸਵੀ ਨੇ ਫੇਸਬੁੱਕ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਉਨ੍ਹਾਂ ਲਿਖਿਆ ਕਿ ਪਿਤਾ ਆਪਣੇ ਹੋਸ਼ 'ਚ ਹਨ। ਗੱਲ ਕਰ ਰਹੇ ਹਨ। ਤੁਹਾਡੀਆਂ ਸ਼ੁਭਕਾਮਨਾਵਾਂ ਲਈ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੀਸਾ ਭਾਰਤੀ ਨੇ ਵੀ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਪਿਤਾ ਠੀਕ ਹਨ। ਆਰਜੇਡੀ ਸੁਪਰੀਮੋ ਦੀ ਕਿਡਨੀ ਟ੍ਰਾਂਸਪਲਾਂਟ ਦੀ ਪ੍ਰਕਿਰਿਆ 3 ਦਸੰਬਰ ਤੋਂ ਸ਼ੁਰੂ ਹੋਈ ਸੀ। ਰੋਹਿਣੀ ਅਤੇ ਲਾਲੂ ਦੋਵਾਂ ਦਾ ਬਲੱਡ ਗਰੁੱਪ ਏਬੀ ਪਾਜ਼ੀਟਿਵ ਹੈ। ਸਿੰਗਾਪੁਰ ਦੇ ਮਾਊਂਟ ਐਲਿਜ਼ਾਬੇਥ ਹਸਪਤਾਲ ਵਿੱਚ ਲਾਲੂ ਦੀ ਸਰਜਰੀ ਚੱਲ ਰਹੀ ਹੈ।