ਕੁਮਾਰ ਵਿਸ਼ਵਾਸ ਨੂੰ ਜਾਨੋਂ ਮਾਰਨ ਦੀ ਮਿਲੀ ਈ-ਮੇਲ ਰਾਹੀਂ ਧਮਕੀ

ਦਿੱਲੀ : ਗੁਜਰਾਤ ਵਿਧਾਨ ਸਭਾ ਅਤੇ ਦਿੱਲੀ MCD ਚੋਣਾਂ ਦਰਮਿਆਨ ਕਵੀ ਕੁਮਾਰ ਵਿਸ਼ਵਾਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਟਿੱਪਣੀ ਨਾ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਹੈ। ਕੁਮਾਰ ਵਿਸ਼ਵਾਸ ਦੇ ਮੈਨੇਜਰ ਨੇ ਦੱਸਿਆ ਕਿ ਇਹ ਧਮਕੀ ਈ-ਮੇਲ ਰਾਹੀਂ ਦਿੱਤੀ ਜਾ ਰਹੀ ਹੈ। ਕੁਮਾਰ ਵਿਸ਼ਵਾਸ ਦੇ ਮੈਨੇਜਰ ਪ੍ਰਵੀਨ ਪਾਂਡੇ ਨੇ ਦੱਸਿਆ ਹੈ ਕਿ ਕੁਝ ਦਿਨਾਂ ਤੋਂ ਇਕ ਵਿਅਕਤੀ ਵੱਲੋਂ ਲਗਾਤਾਰ ਈ-ਮੇਲ ਰਾਹੀਂ ਧਮਕੀਆਂ ਮਿਲ ਰਹੀਆਂ ਹਨ। ਈਮੇਲ ਕਰਨ ਵਾਲੇ ਵਿਅਕਤੀ ਨੇ ਭਗਵਾਨ ਰਾਮ ਬਾਰੇ ਅਪਮਾਨਜਨਕ ਗੱਲਾਂ ਕਹੀਆਂ ਤੇ ਭਗਵਾਨ ਦੀ ਮਹਿਮਾ ਨਾ ਕਰਨ ਦੀ ਚੇਤਾਵਨੀ ਦਿੱਤੀ ਹੈ। ਧਮਕੀ ਦੇਣ ਵਾਲੇ ਵਿਅਕਤੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੁਮਾਰ ਵਿਸ਼ਵਾਸ ਤੋਂ ਬਿਹਤਰ ਦੱਸਦੇ ਹੋਏ ਉਸ ‘ਤੇ ਟਿੱਪਣੀ ਨਾ ਕਰਨ ਦੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਵਿਅਕਤੀ ਨੇ ਈਮੇਲ ‘ਚ ਲਿਖਿਆ ਹੈ, ‘ਮੈਂ ਸ਼ਹੀਦ ਊਧਮ ਸਿੰਘ ਦੀ ਸਹੁੰ ਖਾਂਦਾ ਹਾਂ ਕਿ ਮੈਂ ਤੁਹਾਨੂੰ ਮਾਰ ਦਿਆਂਗਾ।’ ਇਸ ਮਾਮਲੇ ਵਿੱਚ ਕੁਮਾਰ ਵਿਸ਼ਵਾਸ ਦੇ ਦਫ਼ਤਰ ਤੋਂ ਆਈ ਈਮੇਲ ਦੀ ਜਾਣਕਾਰੀ ਗ੍ਰਹਿ ਮੰਤਰਾਲੇ ਵੱਲੋਂ ਮੁਹੱਈਆ ਕਰਵਾਈ ਗਈ ਸੁਰੱਖਿਆ ਏਜੰਸੀ ਨੂੰ ਵੀ ਦਿੱਤੀ ਗਈ ਹੈ। ਧਮਕੀ ‘ਤੋਂ ਬਾਅਦ ਕੁਮਾਰ ਵਿਸ਼ਵਾਸ ਨੇ ਟਵੀਟ ਕਰ ਕਿਹਾ, “ਹੁਣ ਉਹ ਅਤੇ ਉਨ੍ਹਾਂ ਦੇ ਬੇਵਕੂਫ਼ ਮੈਨੂੰ ਮੇਰੇ ਰਾਘਵੇਂਦਰ ਸਰਕਾਰ ਰਾਮ ਦੀ ਵਡਿਆਈ ਕਰਨਾ ਪਸੰਦ ਨਹੀਂ ਕਰਦੇ। ‘ਮਾਰ ਦਿਆਂਗੇ’ ਕਹਿਣਾ ਠੀਕ ਹੈ ਪਰ ਆਪਣੇ ਬੇਵਕੂਫ਼ਾਂ ਨੂੰ ਕਹੋ ਕਿ ਭਗਵਾਨ ਰਾਮ ਦੀ ਇੱਜ਼ਤ ਨਾਲ ਦੁਰਵਿਵਹਾਰ ਨਾ ਕਰੋ। ਆਪਣਾ ਕੰਮ ਕਰੋ, ਨਹੀਂ ਤਾਂ ਯਾਦ ਰੱਖੋ, । ਰਾਵਣ ਤੱਕ ਕੋਈ ਵੰਸ਼ ਨਹੀਂ ਬਚਿਆ।