ਭਾਰਤ ਊਰਜਾ ਖੇਤਰ ਵਿੱਚ ਤੇਜ਼ੀ ਨਾਲ ਵਿਸਤਾਰ ਕਰ ਰਿਹਾ ਹੈ ਅਤੇ ਇਸ ਖੇਤਰ ਵਿੱਚ ਬੇਮਿਸਾਲ ਸੰਭਾਵਨਾਵਾਂ ਹਨ : ਪ੍ਰਧਾਨ ਮੰਤਰੀ ਮੋਦੀ

ਬੈਂਗਲੁਰੂ, 06 ਫਰਵਰੀ : ਭਾਰਤ ਊਰਜਾ ਹਫ਼ਤੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬੈਂਗਲੁਰੂ ਵਿੱਚ ਇੰਡੀਆ ਐਨਰਜੀ ਵੀਕ (IEW) 2023 ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਊਰਜਾ ਖੇਤਰ ਵਿੱਚ ਤੇਜ਼ੀ ਨਾਲ ਵਿਸਤਾਰ ਕਰ ਰਿਹਾ ਹੈ ਅਤੇ ਇਸ ਖੇਤਰ ਵਿੱਚ ਬੇਮਿਸਾਲ ਸੰਭਾਵਨਾਵਾਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਂਮਾਰੀ ਅਤੇ ਯੁੱਧ ਦੇ ਪ੍ਰਭਾਵ ਦੇ ਬਾਵਜੂਦ ਭਾਰਤ 2022 ਵਿੱਚ ਚਮਕਦਾ ਸਿਤਾਰਾ ਬਣਿਆ ਹੋਇਆ ਹੈ। ਦੱਸ ਦੇਈਏ ਕਿ ਇਸ ਪ੍ਰੋਗਰਾਮ ਦਾ ਆਯੋਜਨ ਹਰੀ ਊਰਜਾ ਦੇ ਖੇਤਰ ਵਿੱਚ ਭਾਰਤ ਦੇ ਵਧਦੇ ਕਦਮ ਨੂੰ ਦਿਖਾਉਣ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ। 

ਟਵਿਨ-ਕੁਕਟੌਪ ਮਾਡਲ ਦਾ ਕੀਤਾ ਉਦਘਾਟਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭ ਤੋਂ ਪਹਿਲਾਂ ਇੰਡੀਆ ਐਨਰਜੀ ਵੀਕ 2023 ਈਵੈਂਟ ਵਿੱਚ ਇੰਡੀਅਨ ਆਇਲ ਦੁਆਰਾ ਵਿਕਸਤ ਸੂਰਜੀ ਰਸੋਈ ਪ੍ਰਣਾਲੀ ਦੇ ਟਵਿਨ-ਕੁੱਕਟੌਪ ਮਾਡਲ ਦਾ ਉਦਘਾਟਨ ਕੀਤਾ। ਪ੍ਰੋਗਰਾ ਮ ਵਿੱਚ 34 ਦੇਸ਼ਾਂ ਦੇ ਮੰਤਰੀਆਂ ਅਤੇ ਰਾਜਾਂ ਦੇ ਮੁਖੀਆਂ ਨੇ ਹਿੱਸਾ ਲਿਆ। ਇੰਡੀਆ ਐਨਰਜੀ ਵੀਕ 2023 6 ਤੋਂ 8 ਫਰਵਰੀ ਤੱਕ ਆਯੋਜਿਤ ਕੀਤਾ ਜਾਵੇਗਾ।

2nd photo

 

ਇਨ੍ਹਾਂ 4 ਚੀਜ਼ਾਂ 'ਤੇ ਕੰਮ ਕਰੇਗਾ
ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ 2030 ਤੱਕ ਭਾਰਤ ਵਿੱਚ ਊਰਜਾ ਖੇਤਰ ਵਿੱਚ ਕ੍ਰਾਂਤੀ ਆਵੇਗੀ। ਪੀਐਮ ਨੇ ਅੱਗੇ ਕਿਹਾ ਕਿ ਸਾਡੀ ਸਰਕਾਰ ਇਸਦੇ ਲਈ 4 ਮੁੱਖ ਬਿੰਦੂਆਂ 'ਤੇ ਕੰਮ ਕਰੇਗੀ।

  • - ਸਵੈ-ਨਿਰਭਰ ਭਾਰਤ ਦੇ ਤਹਿਤ ਘਰੇਲੂ ਵਸਤੂਆਂ ਦੀ ਖੋਜ ਅਤੇ ਉਤਪਾਦਨ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
  • - ਸਪਲਾਈ ਤਰਜੀਹ ਅਤੇ ਨਵੀਨਤਾ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ।
  • - ਤੀਜਾ ਮੁੱਖ ਨੁਕਤਾ ਹਰੀ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਬਾਇਓ ਫਿਊਲ, ਈਥਾਨੌਲ ਅਤੇ ਸੂਰਜੀ ਊਰਜਾ ਦੇ ਸਰੋਤਾਂ ਨੂੰ ਵਧਾਉਣਾ ਹੈ।
  • - ਪੀਐਮ ਨੇ ਕਿਹਾ ਕਿ ਅਸੀਂ ਇਲੈਕਟ੍ਰਿਕ ਵਾਹਨਾਂ ਅਤੇ ਹਾਈਡ੍ਰੋਜਨ ਰਾਹੀਂ ਡੀਕਾਰਬੋਨਾਈਜ਼ੇਸ਼ਨ ਦਾ ਕੰਮ ਵੀ ਕਰਾਂਗੇ।

ਗਲੋਬਲ ਊਰਜਾ ਤਬਦੀਲੀ ਵਿੱਚ ਭਾਰਤ ਦੀ ਭੂਮਿਕਾ ਨੂੰ ਦਰਸਾਉਣ ਲਈ ਪ੍ਰੋਗਰਾਮ
ਇੰਡੀਆ ਐਨਰਜੀ ਵੀਕ ਨੂੰ ਸੰਬੋਧਨ ਕਰਦੇ ਹੋਏ, ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਇੰਡੀਆ ਐਨਰਜੀ ਵੀਕ ਭਾਰਤ ਦੀ ਊਰਜਾ ਸੁਰੱਖਿਆ, ਕਿਫਾਇਤੀ ਅਤੇ ਸਾਡੇ ਨਾਗਰਿਕਾਂ ਲਈ ਪਹੁੰਚ ਨੂੰ ਯਕੀਨੀ ਬਣਾਉਂਦਾ ਹੈ ਅਤੇ ਵਿਸ਼ਵ ਊਰਜਾ ਪਰਿਵਰਤਨ ਵਿੱਚ ਭਾਰਤ ਦੀ ਭੂਮਿਕਾ ਲਈ ਪ੍ਰਧਾਨ ਮੰਤਰੀ ਦੇ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ।

ਇਸ ਲਈ ਪ੍ਰੋਗਰਾਮ ਖ਼ਾਸ ਹੈ
ਇਹ ਸਮਾਗਮ ਵਾਤਾਵਰਣ ਨੂੰ ਬਚਾਉਣ ਵਾਲੀਆਂ ਚੁਣੌਤੀਆਂ ਅਤੇ ਮੌਕਿਆਂ 'ਤੇ ਚਰਚਾ ਕਰਨ ਲਈ ਰਵਾਇਤੀ ਅਤੇ ਗੈਰ-ਰਵਾਇਤੀ ਊਰਜਾ ਉਦਯੋਗ, ਸਰਕਾਰਾਂ ਅਤੇ ਅਕਾਦਮਿਕ ਖੇਤਰ ਦੇ ਨੇਤਾਵਾਂ ਨੂੰ ਇਕੱਠੇ ਕਰੇਗਾ। ਸਮਾਗਮ ਦੌਰਾਨ, ਪ੍ਰਧਾਨ ਮੰਤਰੀ ਗਲੋਬਲ ਤੇਲ ਅਤੇ ਗੈਸ ਦੇ ਸੀਈਓਜ਼ ਨਾਲ ਇੱਕ ਗੋਲਮੇਜ਼ ਗੱਲਬਾਤ ਵਿੱਚ ਹਿੱਸਾ ਲੈਣਗੇ।

ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ (HAL) ਦੀ ਹੈਲੀਕਾਪਟਰ ਫੈਕਟਰੀ ਰਾਸ਼ਟਰ ਨੂੰ  ਕੀਤੀ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਨਾਟਕ ਦੇ ਆਪਣੇ ਦੌਰੇ ਦੌਰਾਨ ਤੁਮਾਕੁਰੂ ਵਿੱਚ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ (HAL) ਦੀ ਹੈਲੀਕਾਪਟਰ ਫੈਕਟਰੀ ਰਾਸ਼ਟਰ ਨੂੰ ਸਮਰਪਿਤ ਕੀਤੀ। ਇਸ ਦੌਰਾਨ ਪੀਐਮ ਮੋਦੀ ਨੇ ਤੁਮਾਕੁਰੂ ਵਿੱਚ ਲਾਈਟ ਯੂਟੀਲਿਟੀ ਹੈਲੀਕਾਪਟਰ ਦਾ ਵੀ ਉਦਘਾਟਨ ਕੀਤਾ। ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਮੁੱਖ ਮੰਤਰੀ ਬਸਵਰਾਜ ਬੋਮਈ ਮੌਜੂਦ ਸਨ।