ਮੈਂ ਨਫਰਤ ਦੇ ਬਜ਼ਾਰ ਵਿੱਚ ਮਹੱਬਤ ਦੀ ਦੁਕਾਨ ਖੋਲ੍ਹ ਰਿਹਾ ਹਾਂ : ਰਾਹੁਲ ਗਾਂਧੀ

ਅਲਵਰ (ਰਾਜਸਥਾਨ) : ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੀ ਗਈ ਭਾਰਤ ਜੋੜੋ ਯਾਤਰਾ ਰਾਜਸਥਾਨ ਦੇ ਅਲਵਰ ਜਿਲ੍ਹੇ ਵਿੱਚ ਪਹੁੰਚ ਚੁੱਕੀ ਹੈਚ ਸੋਮਵਾਰ ਨੂੰ ਸਵੇਰੇ ਬਾਂਦੀਕੁਈ ਦੇ ਬਾਢ ਜਾਗਵਾਸ ਤੋਂ ਯਾਤਰਾ ਸ਼ੁਰੂ ਹੋਈ, ਕੜਾਕੇਦਾਰ ਠੰਡ ਹੋਣ ਦੇ ਬਾਵਜੂਦ ਵੀ ਵੱਡੀ ਗਿਣਤੀ ’ਚ ਲੋਕ ਯਾਤਰਾ ਵਿੱਚ ਸ਼ਾਮਿਲ ਹੋਏ। ਸਵੇਰੇ ਸਮੇਂ ਰਾਹੁਲ ਗਾਂਧੀ ਨਾਲ ਤਿੰਨ ਗਰੁੱਪ ਨਾਲ ਚੱਲੇ, ਜਿੰਨ੍ਹਾਂ ਵਿੱਚ ਪਹਿਲਾ ਗਰੁੱਪ ਸਿੱਖਿਆ ਹੀ ਹੱਲ ਹੈ, ਇੰਨ੍ਹਾਂ ਨੇ ਰਾਹੁਲ ਗਾਂਧੀ ਨਾਲ ਮੇਵਾਤ ਇਲਾਕੇ ਵਿੱਚ ਸਿੱਖਿਆ ਨਾਲ ਜੁੜੀਆਂ ਸਮੱਸਿਆ ਬਾਰੇ ਗੱਲ ਕੀਤੀ। ਜਦੋਂ ਗਰੁੱਪ ਨੇ ਨਵੋਦਿਆ ਵਿਦਿਆਲਿਆ ਬਾਰੇ ਗੱਲ ਕੀਤੀ ਤਾਂ ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਆਉਂਦੀ ਹੈ ਤਾਂ ਉਹ ਬਲਾਕ ਪੱਧਰ ਤੇ ਨਵੋਦਿਆ ਵਿਦਿਆਲੇ ਬਣਾਉਣ ਦੀ ਕੋਸ਼ਿਸ਼ ਕਰਨਗੇ। ਦੂਜੇ ਗਰੁੱਪ ਨੇ ਰਾਹੁਲ ਗਾਂਧੀ ਨਾਲ ਅਧਿਕਾਰ, ਕਾਨੂੰਨ ਨਾਲ ਸਬੰਧਿਤ ਮੁੱਦਿਆ ਤੇ ਗੱਲ ਕੀਤੀ ਅਤੇ ਤੀਜੇ ਸਮੂਹ ਵਿੱਚ ਅਸਮ ਵਿੱਚ ਕੰਮ ਕਰ ਰਹੇ ਮਾਨਵ ਅਧਿਕਾਰ ਵਰਕਰ ਅਮਨ ਵਟੁਦ ਸਨ, ਜਿੰਨ੍ਹਾਂ ਨੇ ਰਾਹੁਲ ਗਾਂਧੀ ਨਾਲ ਅਸਮ ਦੇ ਲੋਕਾਂ ਤੋਂ ਖੋਹੀ ਜਾ ਰਹੀ ਨਾਗਕਿਰਤਾ ਦੇ ਬਾਰੇ ਗੱਲ ਕੀਤੀ। ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਅਲਵਰ ਜਿਲ੍ਹੇ ਦੇ ਮਾਲਾਖੇਡਾ ਵਿੱਚ ਕਾਂਗਰਸ ਪਾਰਟੀ ਦੀ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ, ਜਿਸ ਵਿੱਚ ਉਨ੍ਹਾਂ ਕਿਹਾ ਕਿ ਭਾਰਤ ਜੋੜੋ ਯਾਤਰਾ ਪਿਛਲੇ 100 ਦਿਨਾਂ ੋਤੋਂ ਚੱਲ ਰਹੀ ਹੈ, ਜੋ ਕੇਰਲਾ, ਕਰਨਾਟਕਾ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਹੁੰਦੀ ਹੋਈ ਹੁਣ ਰਾਜਸਥਾਨ ਵਿੱਚ ਹੈ। ਉਨ੍ਹਾਂ ਭਾਜਪਾ ਦੇ ਤੰਜ਼ ਕਸਦਿਆਂ ਕਿਹਾ ਕਿ ਉਨ੍ਹਾਂ ਨੂੰ ਦੂਸਰੇ ਮਿੱਤਰ ਵੀ ਮਿਲ ਜਾਂਦੇ ਹਨ, ਜੋ ਭਾਜਪਾ ਦੇ ਦਫਤਰ ਦੀ ਛੱਤ ਦੇ ਖੜ੍ਹੇ ਹੁੰਦੇ ਹਨ, ਜਦੋਂ ਮੈਂ ਉਨ੍ਹਾਂ ਕੋਲੋਂ ਦੀ ਲੰਘ ਰਿਹਾ ਹੁੰਦਾ ਹਾਂ ਤਾਂ ਹੱਥ ਹਿਲਾ ਕੇ ਉਨ੍ਹਾਂ ਦਾ ਸਵਾਗਤ ਕਰਦਾ ਹਾਂ ਅਤੇ ਫਲਾਇੰਗ ਕਿਸ ਵੀ ਦਿੰਦਾ ਹਾਂ, ਤੇ ਉਹ ਇਸ਼ਾਰਾ ਕਰਕੇ ਪੁੱਛ ਦੇ ਨੇ ਕੀ ਕਰ ਰਹੇ ਹੋ ਤਾਂ ਮੈਂ ਵੀ ਸੋਚਿਆ ਕਿ ਮੈਂ ਕੀ ਕਰ ਰਿਹਾ ਹਾਂ ਤਾਂ ਮੈਨੂੰ ਜਵਾਬ ਮਿਲ ਗਿਆ, ਕਿ ਮੈਂ ਤਾਂ ਨਫਤਰ ਦੇ ਬਜ਼ਾਰ ਵਿੱਚ ਮੁਹੱਬਤ ਦੀ ਦੁਕਾਨ ਖੋਲ੍ਹ ਰਿਹਾ ਹਾਂ, ਤੁਸੀਂ ਮੇਰੇ ਨਾਲ ਨਫਤਰ ਕਰੋ ਜਾਂ ਗਾਲਾਂ ਦਿਓ, ਤੁਹਾਡੀ ਨਫਤਰ ਹੈ ਤੇ ਮੇਰੀ ਮੁਹੱਬਤ ਦੀ ਦੁਕਾਨ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ ਮੇਰੀ ਦੁਕਾਨ ਨਹੀਂ ਹੈ, ਸਗੋਂ ਪੂਰੇ ਸੰਗਠਨ ਦੀ ਦੁਕਾਨ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਆਜ਼ਾਦੀ ਦੀ ਲੜ੍ਹਾਈ ਸਮੇਂ ਗਾਂਧੀ, ਨਹਿਰੂ, ਪਟੇਲ, ਅੰਬੇਦਕਰ ਅਤੇ ਆਜ਼ਾਦ ਨੇ ਨਫਰਤ ਦੇ ਬਜ਼ਾਰ ਵਿੱਚ ਮੁਹੱਬਤ ਦੀ ਦੁਕਾਨ ਖੋਲ੍ਹੀ ਸੀ। ਗਾਂਧੀ ਨੇ ਕਿਹਾ ਕਿ ਉਹ ਬੀਜੇਪੀ ਦੇ ਲੋਕਾਂ ਨੂੰ ਬੇਨਤੀ ਕਰਦਾ ਹੈ ਕਿ ਨਫਰਤ ਦੇ ਬਜ਼ਾਰ ਵਿੱਚ ਮੁਹੱਬਤ ਦੀ ਦੁਕਾਨ ਖੋਲ੍ਹੋ, ਕਿਉਂਕਿ ਅਖੀਰ ਵਿੱਚ ਵੀ ਇਹੋ ਕੁੱਝ ਹੀ ਕਰਨਾ ਪੈਣਾ ਹੈ, ਕਿਉਂ ਸਾਡਾ ਧਰਮ, ਸਾਡਾ ਦੇਸ਼ - ਮੁਹੱਬਤ ਦਾ ਹੈ, ਨਾ ਕਿ ਨਫਰਤ ਦਾ ਹੈ। ਆਪਣੇ ਸੰਬੋਧਨ ਵਿੱਚ ਰਾਹੁਲ ਗਾਂਧੀ ਨੇ ਰਾਜਸਥਾਨ ਸਰਕਾਰ ਦੀਆਂ ਸਕੀਮਾਂ ਦੀ ਤਰੀਫ ਕੀਤੀ, ਉਨ੍ਹਾਂ ਕਿਹਾ ਕਿ ਸ਼ਾਇਦ ਦੇਸ਼ ਦੇ ਗਰੀਬਾਂ ਲਈ ਸਭ ਤੋਂ ਚੰਗੀ ਸਕੀਮ ਰਾਜਸਥਾਨ ਹੈ। ਉਨ੍ਹਾਂ ਕਿਹਾ ਕਿ ਜਦੋਂ ਭਾਰਤ ਜੋੜੋ ਯਾਤਰਾ ਕਰਨਾਟਕਾ ਅਤੇ ਮਹਾਂਰਾਸ਼ਟਰ ਵਿੱਚ ਸੀ ਤਾਂ ਉਨ੍ਹਾਂ ਨੂੰ ਮਿਲੇ ਬਹੁਤ ਲੋਕਾਂ ਨੇ ਕਿਹਾ ਕਿ ਕਿਡਨੀ ਦਾ ਟਰਾਂਸਪਲਾਂਟ ਕਰਾਵਾਉਣਾ ਹੈ, ਪਰ ਇਲਾਜ ਲਈ ਪੈਸੇ ਨਹੀਂ ਹਨ, ਜਦੋਂ ਕਿ ਰਾਜਸਥਾਨ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਨਹੀਂ ਮਿਲਿਆ। ਰਾਹੁਲ ਗਾਂਧੀ ਨੇ ਅੰਗਰੇਜੀ ਮੀਡੀਅਮ ਸਕੂਲਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਬੀਜੇਪੀ ਦੇ ਨੇਤਾ ਇੱਥੇ ਵੀ ਅੰਗਰੇਜੀ ਦੇ ਖਿਲਾਫ ਗੱਲਾਂ ਕਰਦੇ ਹਨ ਅਤੇ ਕਹਿੰਦੇ ਹਨ ਕਿ ਸਕੂਲਾਂ ਵਿੱਚ ਅੰਗਰੇਜੀ ਨਹੀਂ ਪੜਾਉਂਣੀ ਚਾਹੀਦੀ, ਜਦੋਂ ਕਿ ਖੁਦ ਭਾਜਪਾ ਦੇ ਮੁੱਖ ਮੰਤਰੀ, ਮੰਤਰੀ, ਵਿਧਾਇਕ, ਐਮ ਪੀ ਦੇ ਬੱਚੇ ਅੰਗਰੇਜੀ ਸਕੂਲਾਂ ਵਿੱਚ ਪੜ੍ਹਦੇ ਹਨ। ਉਨ੍ਹਾਂ ਕਿਹਾ ਕਿ ਬੀਜੇਪੀ ਵਾਲੇ ਨਹੀਂ ਚਾਹੁੰਦੇ ਕਿ ਗਰੀਬ-ਮਜ਼ਦੂਰਾਂ ਦੇ ਬੱਚੇ ਅੰਗਰੇਜੀ ਸਕੂਲਾਂ ਵਿੱਚ ਪੜ੍ਹਨ ਅਤੇ ਉਨ੍ਹਾਂ ਦੇ ਬੱਚੇ ਵੱਡੇ ਸੁਪਨੇ ਨਾ ਦੇਖਣ। ਰਾਹੁਲ ਗਾਂਧੀ ਨੇ ਕਿਹਾ ਕਿ ਉਹ ਇਹ ਨਹੀਂ ਕਹਿ ਸਕਦੇ ਕਿ ਬੱਚੇ ਹਿੰਦੀ ਜਾਂ ਹੋਰ ਭਾਸਾਵਾਂ ਨਾ ਪੜ੍ਹਨ, ਸਾਨੂੰ ਹਿੰਦੀ, ਤਾਮਿਲ ਪੜਨੀ ਚਾਹੀਦੀ ਹੈ, ਇਹੀ ਨਹੀਂ ਸਗੋਂ ਸਾਰੀਆਂ ਭਾਸਾਵਾਂ ਪੜ੍ਹਨੀਆਂ ਚਾਹੀਦੀਆਂ ਹਨ। ਗਾਂਧੀ ਨੇ ਕਿਹਾ ਕਿ ਜੇਕਰ ਅਸੀਂ ਅਮਰੀਕਾ ਜਾਂ ਇੰਗਲੈਂਡ ਦੀ ਗੱਲ ਕਰੀਏ ਤਾਂ ਉੱਥੇ ਹਿੰਦੀ ਕੰਮ ਨਹੀਂ ਆਉਂਦੀ ਅੰਗਰੇਜ਼ੀ ਕੰਮ ਆਊਗੀ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਗਰੀਬ-ਮਜ਼ਦੂਰਾਂ ਦੇ ਬੱਚੇ ਵੀ ਅਮਰੀਕਾ ਜਾਣ ਤੇ ਉਨ੍ਹਾਂ ਦੇ ਬੱਚਿਆਂ ਨਾਲ ਕੰਪੀਟੀਸ਼ਨ ਕਰਨ ਤੇ ਉਨ੍ਹਾਂ ਦੀ ਭਾਸ਼ਾ ਵਿੱਚ ਹੀ ਉਨ੍ਹਾਂ ਨੂੰ ਟੱਕਰ ਦੇਣ ਤੇ ਹਰਾਉਣ। ਇਸ ਲਈ ਉਨ੍ਹਾਂ ਨੂੰ ਖੁਸ਼ੀ ਹੈ ਕਿ ਰਾਜਸਥਾਨ ਵਿੱਚ 1700 ਅੰਗਰੇਜੀ ਮੀਡੀਆ ਸਕੂਲ ਸ਼ੁਰੂ ਕੀਤੇ ਗਏ ਹਨ। ਰਾਹੁਲ ਗਾਂਧੀ ਨੇ ਕੋਲ ਬੈਠੇ ਮੁੱਖ ਮੰਤਰੀ ਨੂੰ ਕਿਹਾ ਕਿ 1700 ਸਕੂਲ ਵੀ ਘੱਟ ਨੇ ਰਾਜਸਥਾਨ ਦੇ ਸਾਰੇ ਬੱਚਿਆਂ ਨੂੰ ਅੰਗਰੇਜੀ ਸਿੱਖਣ ਦਾ ਮੌਕਾ ਮਿਲਣਾ ਚਾਹੀਦਾ ਹੈ। ਰਾਹੁਲ ਗਾਂਧੀ ਨੇ ਉਡਾਣ ਯੋਜਨਾ ਬਾਰੇ ਬੋਲਦਿਆਂ ਕਿਹਾ ਕਿ ਔਰਤਾਂ ਨੂੰ ਸੈਨਟਰੀ ਨੈਪਕਿਨ ਦੇਣ ਦਾ ਕੰਮ ਬਹੁਤ ਵਧੀਆ ਹੈ। ਔਰਤਾਂ ਨੂੰ ਜੋ ਸਮੱਸਿਆ ਆਉਂਦੀ ਸੀ, ਉਸ ਨੂੰ ਖ਼ਤਮ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਨਰੇਗਾ ਯੋਜਨਾ, ਬੁਢਾਪਾ ਪੈਨਸ਼ਨ ਆਦਿ ਸਕੀਮਾਂ ਦੀ ਵੀ ਤਾਰੀਫ ਕੀਤੀ।  ਇਸ ਮੌਕੇ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਮੱਲਿਕਾਰਜੁਨ ਖੜਗੇ, ਮੁੱਖ ਮੰਤਰੀ ਅਸ਼ੋਕ ਗਹਿਲੋਤ, ਸਚਿਨ ਪਾਇਲਟ ਸਮੇਤ ਹੋਰ ਆਗੂਾਂ ਵੱਲੋਂ ਵੀ ਸੰਬੋਧਨ ਕੀਤਾ ਗਿਆ।