ਸ਼ੋਸ਼ਣ ਦੇ ਲੱਗੇ ਇਲਜਾਮਾਂ ਤੋਂ ਬਾਅਦ ਹਰਿਆਣਾ ਖੇਡ ਮੰਤਰੀ ਸੰਦੀਪ ਸਿੰਘ ਨੇ ਦਿੱਤਾ ਅਸਤੀਫਾ

ਹਰਿਆਣਾ,1 ਜਨਵਰੀ : ਮਹਿਲਾ ਕੋਚ ਵੱਲੋਂ ਜਿਣਸੀ ਸ਼ੋਸ਼ਣ ਦੇ ਲੱਗੇ ਇਲਜਾਮਾਂ ਅਤੇ ਚੰਡੀਗੜ੍ਹ ਵਿੱਚ ਐਫ.ਆਈ.ਆਰ ਦਰਜ ਹੋਣ ਤੋਂ ਬਾਅਦ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਵੱਲੋਂ ਖੇਡ ਵਿਭਾਗ ਤੋਂ ਅਸਤੀਫਾ ਦੇ ਦਿੱਤਾ ਹੈ। ਸੰਦੀਪ ਸਿੰਘ ਦਾ ਕਹਿਣਾ ਹੈ ਕਿ ਮੈਂ ਖੇਡ ਵਿਭਾਗ ਦੇ ਜੂਨੀਅਰ ਕੋਚ ਵੱਲੋਂ ਲਗਾਏ ਗਏ ਝੂਠੇ ਦੋਸ਼ਾਂ ਦੀ ਡੂੰਘਾਈ ਨਾਲ ਜਾਂਚ ਕਰਵਾਉਣਾ ਚਾਹੁੰਦਾ ਹਾਂ। ਜਾਂਚ ਰਿਪੋਰਟ ਆਉਣ ਤੱਕ ਆਪਣਾ ਖੇਡ ਵਿਭਾਗ ਮੁੱਖ ਮੰਤਰੀ ਨੂੰ ਸੌਂਪ ਰਿਹਾ ਹਾਂ। ਉਹ ਅਸਤੀਫਾ ਇਸ ਲਈ ਦੇ ਰਹੇ ਹਨ ਤਾਂ ਕਿ ਨਿਰਪੱਖ ਜਾਂਚ ਹੋ ਸਕੇ।