ਸਾਬਕਾ ਕ੍ਰਿਕਟਰ ਸਲੀਮ ਦੁਰਾਨੀ ਦਾ ਦਿਹਾਂਤ

ਜਾਮਨਗਰ, 02 ਅਪ੍ਰੈਲ : ਸਾਬਕਾ ਕ੍ਰਿਕਟਰ ਸਲੀਮ ਦੁਰਾਨੀ ਦਾ ਅੱਜ ਜਾਮਨਗਰ ‘ਚ ਦਿਹਾਂਤ ਹੋ ਗਿਆ। ਉਹ 88 ਸਾਲ ਦੇ ਸਨ। ਉਹ ਲੰਬੇ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ। ਜ਼ਿਕਰਯੋਗ ਹੈ ਕਿ ਦੁਰਾਨੀ ਪਹਿਲੇ ਕ੍ਰਿਕਟਰ ਹਨ ਜਿਨ੍ਹਾਂ ਨੂੰ 1960 ਵਿੱਚ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹਨਾਂ ਨੇ 29 ਟੈਸਟ ਮੈਚ ਖੇਡੇ ਅਤੇ 1202 ਦੌੜਾਂ ਬਣਾਈਆਂ। ਉਨ੍ਹਾਂ ਨੇ ਇੱਕ ਸੈਂਕੜਾ ਅਤੇ 7 ਅਰਧ ਸੈਂਕੜੇ ਲਗਾਏ। ਦੁਰਾਨੀ ਨੇ ਆਪਣੇ ਕਰੀਅਰ ‘ਚ 755 ਵਿਕਟਾਂ ਲਈਆਂ ਹਨ। ਉਹ 1961-62 ‘ਚ ਇੰਗਲੈਂਡ ਖਿਲਾਫ ਖੇਡੀ ਗਈ ਸੀਰੀਜ਼ ‘ਚ ਜਿੱਤ ਦੇ ਹੀਰੋ ਰਹੇ। ਉਹਨਾਂ ਨੇ ਕੋਲਕਾਤਾ ਅਤੇ ਚੇਨਈ ਟੈਸਟ ਵਿੱਚ 8 ਅਤੇ 10 ਵਿਕਟਾਂ ਲਈਆਂ ਸਨ।