ਵਿਸਾਕੀ ਸਮਾਗਮ ਮੌਕੇ ਜੰਮੂ ਕਸ਼ਮੀਰ 'ਚ ਡਿੱਗਿਆ ਫੁੱਟਬ੍ਰਿਜ, 80 ਲੋਕ ਜ਼ਖਮੀ

ਊਧਮਪੁਰ , 14 ਅਪ੍ਰੈਲ : ਜੰਮੂ-ਕਸ਼ਮੀਰ 'ਚ ਸ਼ੁੱਕਰਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਊਧਮਪੁਰ ਦੇ ਚੇਨਾਨੀ ਬਲਾਕ ਦੇ ਬੇਨ ਪਿੰਡ ਦੇ ਬੇਨੀ ਸੰਗਮ 'ਚ ਵਿਸਾਖੀ ਤਿਉਹਾਰ ਦੌਰਾਨ ਫੁੱਟਬ੍ਰਿਜ ਡਿੱਗ ਗਿਆ। ਇਸ ਹਾਦਸੇ 'ਚ ਕਈ ਸ਼ਰਧਾਲੂਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਬਚਾਅ ਕਾਰਜ ਜਾਰੀ ਹੈ। ਪੁਲਿਸ ਅਤੇ ਹੋਰ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ। ਊਧਮਪੁਰ ਦੇ ਐਸਐਸਪੀ ਡਾਕਟਰ ਵਿਨੋਦ ਨੇ ਦੱਸਿਆ ਕਿ ਬਚਾਅ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਬਚਾਅ ਕਾਰਜ ਜਾਰੀ ਹੈ। ਊਧਮਪੁਰ ਦੇ ਬੇਨੀ ਸੰਗਮ 'ਚ ਵਿਸਾਖੀ ਮੇਲੇ ਦੌਰਾਨ ਦੇਵਿਕਾ 'ਤੇ ਬਣਿਆ ਪੁਲ਼ ਡਿੱਗ ਗਿਆ ਸੀ। ਪੁਲ਼ ਦੇ ਡਿੱਗਣ ਕਾਰਨ ਹਫੜਾ-ਦਫੜੀ ਮੱਚ ਗਈ। ਜ਼ਿਕਰਯੋਗ ਹੈ ਕਿ ਵਿਸਾਖੀ ਦੇ ਖਾਸ ਮੌਕੇ 'ਤੇ ਇੱਥੇ ਸ਼ਰਧਾਲੂਆਂ ਦੀ ਭੀੜ ਜੁੜੀ ਹੋਈ ਸੀ। ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ 80 ਸ਼ਰਧਾਲੂਆਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਫਿਲਹਾਲ ਕਿਸੇ ਦੀ ਹਾਲਤ ਗੰਭੀਰ ਨਹੀਂ ਹੈ। ਮੌਕੇ 'ਤੇ ਐਂਬੂਲੈਂਸ ਮੌਜੂਦ ਹਨ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਸੀਐਚਸੀ ਚੇਨਈ ਲਿਜਾਇਆ ਗਿਆ।