ਦੇਸ਼ 'ਚ ਪਹਿਲੀ ਵਾਰ ਐਮਬੀਬੀਐਸ ਦੀ ਪੜ੍ਹਾਈ ਹਿੰਦੀ ਵਿੱਚ ਹੋਵੇਗੀ : ਗ੍ਰਹਿ ਮੰਤਰੀ ਸ਼ਾਹ

ਮੱਧ ਪ੍ਰਦੇਸ਼ : ਦੇਸ਼ ਵਿੱਚ ਪਹਿਲੀ ਵਾਰ ਮੱਧ ਪ੍ਰਦੇਸ਼ ਵਿੱਚ ਐਮਬੀਬੀਐਸ ਦੀ ਪੜ੍ਹਾਈ ਹਿੰਦੀ ਵਿੱਚ ਹੋਵੇਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭੋਪਾਲ ਵਿੱਚ ਐਤਵਾਰ ਨੂੰ ਇਸਦੀਆਂ ਤਿੰਨ ਕਿਤਾਬਾਂ ਰਿਲੀਜ਼ ਕੀਤੀਆਂ। ਉਨ੍ਹਾਂ ਕਿਹਾ ਕਿ ਇਹ ਪਲ ਦੇਸ਼ ਵਿੱਚ ਸਿੱਖਿਆ ਖੇਤਰ ਦੇ ਪੁਨਰ ਨਿਰਮਾਣ ਦਾ ਪਲ ਹੈ। ਸਭ ਤੋਂ ਪਹਿਲਾਂ ਮੈਡੀਕਲ ਦੀ ਸਿੱਖਿਆ ਹਿੰਦੀ ਵਿੱਚ ਸ਼ੁਰੂ ਕਰ ਕੇ ਸ਼ਿਵਰਾਜ ਸਿੰਘ ਨੇ ਪੀਐੱਮ ਮੋਦੀ ਜੀ ਦੀ ਇੱਛਾ ਪੂਰੀ ਕੀਤੀ ਹੈ। ਦੇਸ਼ ਭਰ ਵਿੱਚ 8 ਭਾਸ਼ਾਵਾਂ ਵਿੱਚ ਪੜ੍ਹਾਈ ਹੋ ਰਹੀ ਹੈ । UG NEET ਦੇਸ਼ ਦੀਆਂ 22 ਭਾਸ਼ਾਵਾਂ ਵਿੱਚ ਹੋ ਰਹੀ ਹੈ। 10 ਰਾਜ ਮਾਤ ਭਾਸ਼ਾ ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਕਰਵਾ ਰਹੇ ਹਨ। ਸ਼ਾਹ ਨੇ ਕਿਹਾ ਕਿ ਮੈਡੀਕਲ, ਇੰਜੀਨੀਅਰਿੰਗ ਵਿੱਚ ਜੋ ਮਾਤ ਭਾਸ਼ਾ ਦੇ ਸਮਰਥਕ ਹਨ, ਉਨ੍ਹਾਂ ਦੇ ਲਈ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ। ਹੁਣ ਸਾਨੂੰ ਆਪਣੀ ਭਾਸ਼ਾ ਵਿੱਚ ਸਿੱਖਿਆ ਮਿਲਾਂਗੇ। ਜਦੋਂ ਮੱਧ ਪ੍ਰਦੇਸ਼ ਵਿੱਚ ਚੋਣਾਂ ਹੋ ਰਹੀਆਂ ਸਨ ਤਾਂ ਮੈਨੀਫੈਸਟੋ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ। ਅੱਜ ਇੱਕ ਨਵੀਂ ਸ਼ੁਰੂਆਤ ਹੋ ਰਹੀ ਹੈ। ਇਸ ਦੇ ਲਈ ਹਿੰਦੀ ਸੈੱਲ ਦਾ ਗਠਨ ਹੋਇਆ। ਕੇਂਦਰੀ ਮੰਤਰੀ ਨੇ ਕਿਹਾ ਕਿ ਸੋਚਣ ਦੀ ਪ੍ਰਕਿਰਿਆ ਆਪਣੀ ਮਾਂ-ਬੋਲੀ ਵਿੱਚ ਹੀ ਹੁੰਦੀ ਹੈ, ਇਸੇ ਲਈ ਨੈਲਸਨ ਮੰਡੇਲਾ ਨੇ ਕਿਹਾ ਸੀ ਕਿ ਜੇਕਰ ਤੁਸੀਂ ਕਿਸੇ ਵਿਅਕਤੀ ਨਾਲ ਉਸ ਭਾਸ਼ਾ ਵਿੱਚ ਗੱਲ ਕਰਦੇ ਹੋ ਤਾਂ ਇਹ ਉਸ ਦੇ ਦਿਮਾਗ ਵਿੱਚ ਜਾਂਦੀ ਹੈ। ਜੇਕਰ ਆਪਣੀ ਭਾਸ਼ਾ ਵਿੱਚ ਖੋਜ ਕੀਤੀ ਜਾਵੇ ਤਾਂ ਭਾਰਤ ਦੇ ਨੌਜਵਾਨ ਕਿਸੇ ਤੋਂ ਘੱਟ ਨਹੀਂ ਹਨ। ਉਹ ਭਾਰਤ ਦਾ ਡੰਕਾ ਵਜਾ ਕੇ ਦੁਨੀਆ ਸਾਹਮਣੇ ਆਉਣਗੇ । ਮੱਧ ਪ੍ਰਦੇਸ਼ ਨੇ ਮੈਡੀਕਲ ਦੀ ਪੜ੍ਹਾਈ ਹਿੰਦੀ ਵਿੱਚ ਕਰਨ ਦਾ ਸੰਕਲਪ ਲਿਆ ਹੈ। ਇਸ ਨਾਲ ਦੇਸ਼ ਵਿੱਚ ਕ੍ਰਾਂਤੀ ਆਵੇਗੀ। ਕੁਝ ਦਿਨਾਂ ਬਾਅਦ ਹਿੰਦੀ ਵਿਚ ਇੰਜੀਨੀਅਰਿੰਗ ਦੀ ਪੜ੍ਹਾਈ ਵੀ ਸ਼ੁਰੂ ਹੋ ਜਾਵੇਗੀ । ਇਸ ਦੇ ਲਈ ਸਿਲੇਬਸ ਦੇ ਅਨੁਵਾਦ ਦਾ ਕੰਮ ਸ਼ੁਰੂ ਹੋ ਗਿਆ ਹੈ। ਛੇ ਮਹੀਨਿਆਂ ਬਾਅਦ ਹਿੰਦੀ ਵਿੱਚ ਪੌਲੀਟੈਕਨਿਕ ਅਤੇ ਇੰਜਨੀਅਰਿੰਗ ਦੀ ਪੜ੍ਹਾਈ ਕਰਨ ਦਾ ਮੌਕਾ ਮਿਲੇਗਾ। ਦੱਸ ਦੇਈਏ ਕਿ ਕਾਊਂਸਲਿੰਗ ਤੋਂ ਬਾਅਦ ਆਉਣ ਵਾਲੇ ਐਮਬੀਬੀਐਸ ਦੇ ਨਵੇਂ ਬੈਚ ਦੇ ਵਿਦਿਆਰਥੀਆਂ ਨੂੰ ਹਿੰਦੀ ਵਿੱਚ ਅਨੁਵਾਦ ਕੀਤੀਆਂ ਕਿਤਾਬਾਂ ਤੋਂ ਪੜ੍ਹਾਇਆ ਜਾਵੇਗਾ। 15 ਨਵੰਬਰ ਤੋਂ ਨਵੇਂ ਬੈਚ ਨੂੰ ਹਿੰਦੀ ਵਿੱਚ ਪੜ੍ਹਾਇਆ ਜਾਵੇਗਾ। ਇਸ ਸ਼ੁਰੂਆਤ ਤੋਂ ਬਾਅਦ ਮੱਧ ਪ੍ਰਦੇਸ਼ ਦੇ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਹਿੰਦੀ ਮਾਧਿਅਮ ਵਿੱਚ ਪੜ੍ਹ ਰਹੇ ਵਿਦਿਆਰਥੀ ਉਤਸ਼ਾਹਿਤ ਹਨ।