ਸ਼ੈਸ਼ਨ ਦੌਰਾਨ ਸੰਤ ਸੀਚੇਵਾਲ ਨੇ ਅਨੁਸੂਚਿਤ ਜਨ-ਜਾਤੀ ਬਿੱਲ ਬਾਰੇ ਕੀਤੀ ਚਰਚਾ

ਨਵੀਂ ਦਿੱਲੀ, 22 ਦਸੰਬਰ : ਸਰਦ ਰੁੱਤ ਦੇ ਚੱਲ ਰਹੇ ਸ਼ੈਸ਼ਨ ਦੌਰਾਨ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਗਰੀਬ ਲੋਕਾਂ ਦਾ ਮੁੱਦਾ ਚੁੱਕ ਦਿਆਂ ਕਿਹਾ ਕਿ ਝੁੱਗੀਆਂ-ਝੌਪੜੀਆਂ ਵਿੱਚ ਰਹਿੰਦੇ ਲੋਕਾਂ ਕੋਲ ਘਰ ਨਹੀਂ ਹੁੰਦੇ, ਪਰ ਇਹ ਲੋਕ ਆਪਣੀ ਜ਼ਿੰਦਗੀ ਬਤੀਤ ਕਰਨ ਲਈ ਖੁਦ ਕਾਨਿਆਂ ਨਾਲ ਬਣਾਉਂਦੇ ਹਨ, ਜੋ ਕਿਸੇ ਤਰੀਕੇ ਨਾਲ ਜਾਂ ਅੱਗ ਲੱਗਣ ਕਰਕੇ ਸੜ ਜਾਂਦੇ ਹਨ। ਉਹਨਾਂ ਨੇ ਸਦਨ ਵਿਚ ਸੰਵਿਧਾਨ (ਅਨੁਸੂਚਿਤ ਜਨਜਾਤੀ) ਆਰਡਰ (ਦੂਜੀ ਸੋਧ) ਬਿੱਲ, 2022 ਬਾਰੇ ਗੱਲ ਕੀਤੀ ਤੇ ਕਿਹਾ ਕਿ ਇਸ ਬਿੱਲ ਵਿਚ ਕਈ ਅਜਿਹੀਆਂ ਚੀਜ਼ਾਂ ਹਨ ਜੋ ਗਰੀਬਾਂ ਨੂੰ ਮਿਲਣੀਆਂ ਚਾਹੀਦੀਆਂ ਹਨ ਪਰ ਉਹਨਾਂ ਨੂੰ ਮਿਲਦੀਆਂ ਨਹੀਂ ਹਨ। ਉਹਨਾਂ ਬਿੱਲ ਨੂੰ ਲਿਆਉਣ ਵਾਲੇ ਮੰਤਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਬਿੱਲ ਨੂੰ ਲਿਆਉਣ ਦਾ ਫ਼ਾਇਦਾ ਵੀ ਤਾਂ ਹੀ ਹੈ ਜੇਕਰ ਇਸ ਵਿਚ ਸ਼ਾਮਲ ਚੀਜ਼ਾਂ ਗਰੀਬ ਲੋਕਾਂ ਤੱਕ ਪਹੁੰਚਾਈਆਂ ਹਨ। ਉਹਨਾਂ ਨੇ ਗਰੀਬਾਂ ਦੀ ਸਥਿਤੀ ਦੱਸਦੇ ਹੋਏ ਕਿਹਾ ਕਿ ਸਾਨੂੰ ਕਿਸੇ ਨੂੰ ਵੀ ਉਹਨਾਂ ਸਮਾਂ ਗਰੀਬੀ ਬਾਰੇ ਪਤਾ ਨਹੀਂ ਲੱਗਦਾ ਜਿਨ੍ਹਾਂ ਸਮਾਂ ਉਹ ਚੀਜ਼ਾ ਸਾਡੇ ਖ਼ੁਦ ਨਾਲ ਨਾ ਵਾਪਰੀ ਹੋਵੇ, ਉਹਨਾਂ ਕਿਹਾ ਕਿ ਗਰੀਬਾਂ ਵੱਲ ਸਾਡਾ ਧਿਆਨ ਬਹੁਤ ਘੱਟ ਜਾਂਦਾ ਹੈ ਕਿਉਂਕਿ ਅਸੀਂ ਸਭ ਅਪਣੇ ਬਾਰੇ ਹੀ ਸੋਚਦੇ ਹਾਂ ਪਰ ਇਸ ਬਿੱਲ ਵਿਚ ਜੋ ਵੀ ਚੀਜ਼ਾਂ ਲਿਖੀਆਂ ਹੋਈਆਂ ਹਨ ਉਹ ਸਭ ਗਰੀਬਾਂ ਨੂੰ ਮਿਲਣੀਆਂ ਚਾਹੀਦੀਆਂ ਹਨ ਤਾਂ ਹੀ ਇਸ ਬਿੱਲ ਨੂੰ ਲਿਆਉਣ ਦਾ ਫ਼ਾਇਦਾ ਹੈ।