ਰਾਸ਼ਟਰਪਤੀ ਦ੍ਰੋਪਦੀ ਮੁਰਮੂ ਰਾਜਸਥਾਨ ਫੇਰੀ ਦੌਰਾਨ ਸੁਰੱਖਿਆ ਵਿੱਚ ਵੱਡੀ ਕੁਤਾਹੀ ਦਾ ਮਾਮਲਾ ਆਇਆ ਸਾਹਮਣੇ

ਜੈਪੁਰ, 10 ਜਨਵਰੀ : ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਰਾਜਸਥਾਨ ਫੇਰੀ ਤੇ ਹਨ, ਇਸ ਦੌਰਾਨ ਉਨ੍ਹਾਂ ਦੀ ਸੁਰੱਖਿਆ ਵਿੱਚ ਵੱਡੀ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਮਿਤੀ 04 ਜਨਵਰੀ ਨੂੰ ਪਾਲੀ ਜਿਲ੍ਹੇ ਦੇ ਰੋਹਤ ਵਿਖੇ ਹੈਲੀਪੈਡ ਤੇ ਇੱਕ ਮਹਿਲਾ ਜੂਨੀਅਰ ਇੰਜੀਨੀਅਰ ਨੇ ਸਖ਼ਤ ਤਿੰਨ ਪੱਧਰੀ ਸੁਰੱਖਿਆ ਦਾ ਘੇਰਾ ਤੋੜਦੇ ਹੋਏ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਪੈਰ ਛੂਹ ਲਏ। ਪੁਲਿਸ ਸੁਪਰਡੈਂਟ ਦੀਆਂ ਹਦਾਇਤਾਂ ’ਤੇ ਪੁਲਿਸ ਮੁਲਾਜ਼ਮ ਜੂਨੀਅਰ ਇੰਜਨੀਅਰ ਨੂੰ ਥਾਣੇ ਲੈ ਗਏ, ਜਿੱਥੇ ਪੁੱਛਗਿੱਛ ਮਗਰੋਂ ਉਸ ਨੂੰ ਛੱਡ ਦਿੱਤਾ ਗਿਆ। ਗ੍ਰਹਿ ਮੰਤਰਾਲੇ ਨੇ ਇਸ ਮਾਮਲੇ 'ਤੇ ਸੂਬਾ ਪੁਲਿਸ ਤੋਂ ਰਿਪੋਰਟ ਮੰਗੀ ਹੈ। ਦਰਅਸਲ, ਰਾਸ਼ਟਰਪਤੀ ਸਕਾਊਟ ਗਾਈਡ ਦੀ ਰਾਸ਼ਟਰੀ ਜੰਬੋਰੀ ਦਾ ਉਦਘਾਟਨ ਕਰਨ ਲਈ ਰੋਹਤ ਨੇੜੇ ਪਿੰਡ ਨਿੰਬੋਲੀ ਬ੍ਰਾਹਮਣ ਪਹੁੰਚੇ ਸਨ। ਹੈਲੀਪੈਡ 'ਤੇ ਉਨ੍ਹਾਂ ਦੀ ਸੁਰੱਖਿਆ ਲਈ ਤਿੰਨ ਪੱਧਰੀ ਪ੍ਰਬੰਧ ਕੀਤਾ ਗਿਆ ਸੀ। ਜਦੋਂ ਰਾਸ਼ਟਰਪਤੀ ਜਹਾਜ਼ ਤੋਂ ਉਤਰ ਕੇ ਕਾਰ ਵੱਲ ਜਾ ਰਹੇ ਸਨ ਤਾਂ ਜਲ ਸਪਲਾਈ ਵਿਭਾਗ ਵਿੱਚ ਤਾਇਨਾਤ ਮਹਿਲਾ ਜੂਨੀਅਰ ਇੰਜੀਨੀਅਰ ਨੇ ਅੱਗੇ ਹੋ ਕੇ ਉਨ੍ਹਾਂ ਦੇ ਪੈਰ ਛੂਹ ਲਏ। ਨੇ ਮਹਿਲਾ ਨੂੰ ਰਾਸ਼ਟਰਪਤੀ ਦੇ ਸੁਰੱਖਿਆ ਕਰਮਚਾਰੀਆਂ ਤੋਂ ਹਟਾ ਦਿੱਤਾ।

ਗ੍ਰਹਿ ਮੰਤਰਾਲੇ ਨੇ ਮੰਨਿਆ ਕਿ ਸੁਰੱਖਿਆ ਵਿੱਚ ਕਮੀ
ਗ੍ਰਹਿ ਮੰਤਰਾਲੇ ਨੇ ਜੂਨੀਅਰ ਇੰਜਨੀਅਰ ਵੱਲੋਂ ਰਾਸ਼ਟਰਪਤੀ ਤੱਕ ਪੁੱਜਣ ਅਤੇ ਉਨ੍ਹਾਂ ਦੇ ਪੈਰ ਛੂਹਣ ਨੂੰ ਸੁਰੱਖਿਆ ਵਿੱਚ ਕਮੀ ਮੰਨਿਆ ਹੈ। ਇਸ ਬਾਰੇ ਪੁੱਛੇ ਜਾਣ 'ਤੇ ਜੋਧਪੁਰ ਰੇਂਜ ਦੇ ਪੁਲਿਸ ਇੰਸਪੈਕਟਰ ਜਨਰਲ ਪੀ ਰਾਮਜੀ ਨੇ ਕਿਹਾ ਕਿ ਹੈਲੀਪੈਡ 'ਤੇ ਕੀ ਹੋਇਆ ਇਸ ਬਾਰੇ ਉਨ੍ਹਾਂ ਨੂੰ ਪਤਾ ਨਹੀਂ ਹੈ ਕਿਉਂਕਿ ਉਸ ਸਮੇਂ ਸਾਡਾ ਧਿਆਨ ਵੱਖਰਾ ਸੀ।